ਸਿਹਤ ਵਿਭਾਗ ਵਲੋਂ ਵਿਸ਼ਵ ਆਬਾਦੀ ਦਿਵਸ ਨੂੰ ਸਮਰਪਿਤ ਬਲਾਕ ਪੱਧਰੀ ਵਰਕਸ਼ਾਪ ਆਯੋਜਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਪੰਜਾਬ ਦੇ ਨਿਰਦੇਸ਼ਾ ਅਧੀਨ ਡਾ. ਬਲਦੇਵ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਦੀ ਪ੍ਰਧਾਨਗੀ ਹੇਠ ਵਿਸ਼ਵ ਆਬਾਦੀ ਦਿਵਸ ਨੂੰ ਸਮਰਪਿਤ ਬਲਾਕ ਪੱਧਰੀ ਵਰਕਸ਼ਾਪ ਆਯੋਜਿਤ ਕੀਤੀ ਗਈ। ਇਸ ਦੌਰਾਨ ਡਾ. ਹਰਜਿੰਦਰ ਸਿੰਘ ਮੈਡੀਕਲ ਅਫ਼ਸਰ ਨਸਰਾਲਾ, ਰਮਨਦੀਪ ਕੌਰ ਬੀ.ਈ.ਈ., ਸ਼੍ਰੀ ਗੁਰਦੇਵ ਸਿੰਘ ਹੈਲਥ ਇੰਸਪੈਕਟਰ, ਸ਼੍ਰੀਮਤੀ ਊਸ਼ਾ ਰਾਣੀ ਐਲ.ਐਚ.ਵੀ. ਤੋਂ ਇਲਾਵਾ ਬਲਾਕ ਪੀ.ਐਚ.ਸੀ. ਦੇ ਸਮੂਹ ਪੈਰਾ ਮੈਡੀਕਲ ਸਟਾਫ਼ ਵੱਲੋਂ ਸਮੂਲੀਅਤ ਕੀਤੀ ਗਈ। ਵਰਕਸ਼ਾਪ ਦੌਰਾਨ ਸੰਬੋਧਨ ਕਰਦਿਆਂ ਡਾ. ਬਲਦੇਵ ਸਿੰਘ ਨੇ ਕਿਹਾ ਕਿ ਵਿਸਫੋਟਕ ਤਰੀਕੇ ਨਾਲ ਵੱਧਦੀ ਆਬਾਦੀ ਅੱਜ ਇੱਕ ਗੰਭੀਰ ਮਸਲਾ ਹੈ, ਜੋ ਕਿ ਹੋਰ ਵੀ ਕਈ ਸੱਮਸਿਆਵਾਂ ਨੂੰ ਜਨਮ ਦਿੰਦੀ ਹੈ। ਹਰ ਸੈਕਿੰਡ ਵਿੱਚ ਦੁਨੀਆਂ ਅੰਦਰ ਦੋ ਨਵੇਂ ਮਨੁੱਖ ਪ੍ਰਵੇਸ਼ ਕਰ ਜਾਂਦੇ ਹਨ। ਨਤੀਜੇ ਵੱਜੋ. ਖੁਰਾਕ, ਪਾਣੀ, ਤੇਲ, ਸ਼ੁੱਧ ਹਵਾ, ਭੀੜ ਭੜਕੇ, ਝਗੜੇ, ਯੁੱਧ ਆਦਿ ਦੀਆਂ ਸਮੱਸਿਆਵਾਂ ਵੀ ਤੇਜ਼ੀ ਨਾਲ ਵੱਧਣ ਲੱਗੀਆਂ ਹਨ। ਸਿਹਤ ਪੱਖੋਂ ਗਲ ਕਰੀਏ ਤਾਂ ਸਾਹ ਲੈਣ ਲਈ ਸ਼ੁੱਧ ਹਵਾ ਨਾ ਮਿਲਦ ਕਾਰਣ ਦਮੇ, ਤਪਦਿਕ ਅਤੇ ਹੋਰ ਬੀਮਾਰੀਆਂ ਦੇ ਰੋਗੀਆਂ ਦੀ ਗਿਣਤੀ ਵੀ ਵੱਧ ਰਹੀ ਹੈ। ਇਹਨਾਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਲੋਕਾਂ ਨੂੰ ਆਬਾਦੀ ਵਿੱਚ ਸਥਿਰਤਾ ਲਿਆਉਣ ਲਈ ਪਰਿਵਾਰ ਨਿਯੋਜਿਤ ਰੱਖਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਨ੍ਹਾਂ ਸਮੂਹ ਫੀਲਡ ਸਟਾਫ਼ ਨੂੰ ਇਸ ਜਾਗਰੁਕਤਾ ਪੰਦਰਵਾੜੇ ਦੌਰਾਨ ਵੱਧ ਤੋਂ ਵੱਧ ਲੋਕਾਂ ਨੂੰ ਬੱਚਿਆਂ ਵਿੱਚ ਅੰਤਰ ਰਖੱਣ ਲਈ ਪਰਿਵਾਰ ਨਿਯੋਜਨ ਦੇ ਕੱਚੇ ਅਤੇ ਪੱਕੇ ਵਸੀਲਿਆਂ ਨੂੰ ਅਪਨਾਉਣ ਸਬੰਧੀ ਉਤਸ਼ਾਹਿਤ ਅਤੇ ਪ੍ਰੇਰਿਤ ਕਰਨ ਦੇ ਨਿਰਦੇਸ਼ ਦਿੱਤੇ।

Advertisements

ਡਾ. ਬਲਦੇਵ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਪਰਿਵਾਰ ਨਿਯੋਜਨ ਦੇ ਕੱਚੇ ਵਸੀਲੇ ਜਿਵੇਂ ਕਿ ਨਿਰੋਧ, ਕਾਪਰ ਟੀ ਅਤੇ ਗਰਭ ਨਿਰੋਧਕ ਗੋਲੀਆਂ, ਪੀ.ਪੀ. ਆਈ.ਯੂ.ਸੀ.ਡੀ. (ਕਾਪਰ-ਟੀ), ਪੱਕੇ ਵਸੀਲੇ ਜਿਵੇਂ ਕਿ ਨਸਬੰਦੀ ਅਤੇ ਨਲਬੰਦੀ ਸਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਜਾਵੇ। ਯੋਗ ਜੋੜੇ ਨੂੰ ਉਮਰ ਤੇ ਉਸਦੀ ਸਰੀਰਿਕ ਜਾਂਚ ਤੋਂ ਬਾਅਦ ਉਸਦੀ ਜਰੂਰਤ ਮੁਤਾਬਕ ਉਪਰੋਕਤ ਪਰਿਵਾਰ ਨਿਯੋਜਨ ਦੇ ਤਰੀਕਿਆਂ ਦੀ ਸਲਾਹ ਦੇਣੀ ਚਾਹੀਦੀ ਹੈ। ਉਨਾਂ ਮੇਲ ਵਰਕਰਾਂ ਨੂੰ ਕਿਹਾ ਕਿ ਉਹ ਯੋਗ ਜੋੜਿਆਂ ਖਾਸ ਕਰ ਪੁਰਸ਼ਾਂ ਨੂੰ ਚੀਰਾ ਰਹਿਤ ਨਸਬੰਦੀ ਅਪਨਾਉਣ ਲਈ ਪ੍ਰੇਰਿਤ ਕਰਨ ਜੋ ਕਿ ਪਰਿਵਾਰ ਨਿਯੋਜਨ ਦਾ ਆਸਾਨ ਤੇ ਵਧੀਆ ਤਰੀਕਾ ਹੈ।

LEAVE A REPLY

Please enter your comment!
Please enter your name here