ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਵਲੋਂ ਐਮ.ਐਲ.ਏ. ਅਤੇ ਕੈਬਨਿਟ ਮੰਤਰੀਆਂ ਨੂੰ ਜੱਥੇਬੰਦੀ ਵਲੋਂ ਪੇ-ਕਮਿਸ਼ਨ ਦੀ ਰਿਪੋਰਟ ਨਾ ਮੰਜੂਰ ਕਰਨ ਸਬੰਧੀ ਮੈਮੋਰੈਂਡਮ ਦਿੱਤੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਸੂਬਾ ਕਮੇਟੀ ਵਲੋਂ ਉਲੀਕੇ ਗਏ ਐਕਸ਼ਨ ਵਜੋਂ ਪੰਜਾਬ ਭਰ ਦੇ ਐਮ.ਐਲ.ਏ. ਅਤੇ ਕੈਬਨਿਟ ਮੰਤਰੀਆਂ ਨੂੰ ਜੱਥੇਬੰਦੀ ਵਲੋਂ ਪੇ-ਕਮਿਸ਼ਨ ਦੀ ਰਿਪੋਰਟ ਨਾ ਮੰਜੂਰ ਕਰਨ ਸਬੰਧੀ ਮੈਮੋਰੈਂਡਮ ਦਿੱਤੇ ਗਏ। ਹੁਸ਼ਿਆਰਪੁਰ ਜਿਲ੍ਹੇ ਵਿੱਚ  ਮੈਮੋਰੈਂਡਮ ਜਸਵੀਰ ਸਿੰਘ ਧਾਮੀ  ਦੀ ਅਗਵਾਈ ਵਿੱਚ  ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਡਾ. ਰਾਜ ਕੁਮਾਰ ਐਮ.ਐਲ.ਏ. ਚੱਬੇਵਾਲ  ਨੂੰ ਦਿੱਤੇ ਗਏ । ਟਾਂਡਾ ਵਿੱਚ ਮੰਗ ਪੱਤਰ  ਸੰਗਤ ਸਿੰਘ ਗਿਲਜੀਆਂ ਐਮ.ਐਲ.ਏ. ਉੜਮੁੜ ਨੂੰ ਰਵਿੰਦਰ ਸਿੰਘ ਟਾਂਡਾ ਦੀ ਅਗਵਾਈ ਵਿੱਚ ਦਿੱਤਾ  ਗਿਆ।

Advertisements

ਗੜਸ਼ੰਕਰ ਵਿੱਚ ਮੰਗ ਪੱਤਰ ਐਮ.ਐਲ.ਏ. ਜੈ ਕਿਸ਼ਨ ਸਿੰਘ ਰੌੜੀ ਨੂੰ ਜੱਥੇਬੰਦੀ ਦੇ ਚੇਅਰਮੈਨ ਜਸਵੀਰ ਸਿੰਘ ਸਾਹਦੜਾ ਅਤੇ ਸੰਦੀਪ ਸ਼ਰਮਾ ਜਿਲ੍ਹਾ ਜਨਰਲ ਸਕੱਤਰ  ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ (ਸਬ ਆਫਿਸ ਐਸੋਸੀਏਸ਼ਨ ਪੰਜਾਬ) ਅਤੇ ਹੋਰ ਸਾਥੀਆਂ ਵਲੋਂ ਦਿੱਤੇ ਗਏ। ਇਸ ਮੌਕੇ ਤੇ ਦੀਪਕ ਤ੍ਰਹਿਣ, ਸੰਦੀਪ ਸੰਧੀ, ਹਰਕਮਲ ਸਿੰਘ,ਬਲਜੀਤ ਕੌਰ, ਗੁਰਮਿੰਦਰ ਕੌਰ, ਪਰਮਜੀਤ ਕੌਰ, ਪਰਵੀਨ ਕੁਮਾਰੀ, ਜੱਥੇਬੰਦੀ ਦੇ ਸਰਪ੍ਰਸਤ ਵਰਿਆਮ ਸਿੰਘ, ਤਰਲੋਚਨ ਸਿੰਘ , ਦਿਲਦਾਰ ਸਿੰਘ ,ਜਸਵੀਰ ਸਿੰਘ ਬੋੜਾ, ਕੁਲਵਿੰਦਰ ਸਿੰਘ, ਮਨਜਿੰਦਰ ਸਿੰਘ ਅਲਾਚੌਰ, ਬਲਜਿੰਦਰ ਕੌਰ, ਪਲਵਿੰਦਰ ਸਿੰਘ, ਭੁਪਿੰਦਰ ਸਿੰਘ, ਇੰਦਰਜੀਤ ਸਿੰਘ, ਜੀਵਨ ਲਾਲ ਅਤੇ  ਹੋਰ ਸਾਥੀ ਸ਼ਾਮਿਲ ਸਨ।  ਇਹ ਜਾਣਕਾਰੀ ਯੂਨੀਅਨ ਦੇ ਪ੍ਰਧਾਨ ਅਨੀਰੁਧ ਮੋਦਗਿਲ ਵਲੋਂ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ ।

LEAVE A REPLY

Please enter your comment!
Please enter your name here