ਪੁਲਿਸ ਨੇ ਰਮਨ ਲਾਲ ਦੇ ਕਤਲ ਦੀ ਗੁੱਥੀ ਸੁਲਝਾਈ, ਪਿੰਡ ਦਾ ਹੀ ਵਿਅਕਤੀ ਨਿਕਲਿਆ ਕਾਤਿਲ

ਹਾਜੀਪੁਰ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਹਾਜੀਪੁਰ ਪੁਲਿਸ ਨੇ ਇੱਕ ਗੁੰਮਸ਼ੁਦਾ ਵਿਅਕਤੀ ਜਿਸ ਦੀ ਕੀ ਕਤਲ ਹੋ ਗਿਆ ਸੀ ਦੇ ਕਤਲ ਦੀ ਗੁੱਥੀ ਸੁਲਜਾਉਣ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਜਣਕਾਰੀ ਦਿੰਦੇ ਹੋਏ ਥਾਣਾ ਮੁਖੀ ਲੋਮੇਸ਼ ਸ਼ਰਮਾ ਨੇ ਦੱਸਿਆ ਕਿ ਇਹ ਮੁਕੱਦਮਾ ਮਦਨ ਲਾਲ (55)ਪੁੱਤਰ ਪਰਸ ਰਾਂਮ ਵਾਸੀ ਬੇਲਾ ਸਰਿਆਣਾ ਪੱਤੀ ਨਾਮ ਨਗਰ ਦੇ ਬਿਆਨ ਤੇ ਦਰਜ ਹੋਇਆ ਹੈ ਜਿਸ ਵਿੱਚ ਉਸ ਨੇ ਕਿਹਾ ਕੀ ਉਸਦਾ ਲੜਕਾ ਰਮਨ ਲਾਲ ਉਮਰ 20 ਸਾਲ ਅਤੇ ਬਾਰਾਂ ਜਮਾਤ ਪੜ੍ਹਿਆ ਹੋਇਆ ਸੀ ਅਤੇ ਖੇਤੀਬਾੜੀ ਦਾ ਕੰਮ ਕਰਦਾ ਸੀ। ਉਸ ਭਾਰਤੀ ਫੌਜ ਵਿੱਚ ਵੀ ਸਲੈਕਟ ਹੋ ਗਿਆ ਸੀ ਅਤੇ 25-7-21 ਨੂੰ ਉਸਦਾ ਟੈਸਟ ਸੀ।

Advertisements

ਉਸ ਨੇ ਕਿਹਾ ਕਿ ਮੇਰਾ ਲੜਕਾ ਰਮਨ ਲਾਲ 13 ਜੁਲਾਈ ਨੂੰ ਸ਼ਾਮ 7 ਵਜੇ ਮੋਟਰਸਾਈਕਲ ਲੈ ਕੇ ਰਾਹ ਵਿੱਚ ਆਪਣੇ ਦੋਸਤਾਂ ਨੂੰ ਇਹ ਕਹਿ ਕੇ ਗਿਆ ਕਿ ਤੁਸੀਂ ਥੋੜੀ ਦੇਰ ਰੁਕੋ ਮੈਂ ਥੋੜੀ ਦੇਰ ਬਾਅਦ ਆਉਂਦਾ ਹਾਂ ਪਰ ਜਦੋ ਉਸ ਦਾ ਲੜਕਾ ਘਰ ਨਹੀ ਪਰਤਿਆ ਤਾਂ ਉਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ 14 ਜੁਲਾਈ ਨੂੰ ਉਸ ਦੀ ਗੁੰਮਸ਼ੁਦਾ ਦੀ ਰਿਪੋਰਟ ਹਾਜੀਪੁਰ ਦੇ ਥਾਨੇ ਵਿਚ ਦਰਜ ਕਰਵਾਈ ਅਤੇ ਪਿੰਡ ਦੇ ਮੋਹਤਵਰ ਬੰਦਿਆਂ ਨਾਲ ਮਿਲ ਕੇ ਰਮਨ ਦੀ ਭਾਲ ਲਗਾਤਾਰ ਜਾਰੀ ਰੱਖੀ। 16 ਜੁਲਾਈ ਨੂੰ ਸਵੇਰੇ 8 ਵਜੇ ਉਹ ਪਿੰਡ ਦੇ ਮੋਹਤਬਰ ਬੰਦਿਆਂ ਨਾਲ ਬੇਲਾ ਸਰਿਆਣਾ ਦੇ ਬਿਆਸ ਦਰਿਆ ਦੀ ਡਰੇਨ ਤੇ ਭਾਲ ਕਰ ਰਹੇ ਸਨ ਕਿ ਉਸਦੇ ਲੜਕੇ ਰਮਨ ਦੀ ਲਾਸ਼ ਗਲੀ ਸੜੀ ਹਾਲਤ ਵਿੱਚ ਮਿਲੀ ਅਤੇ ਪਤਾ ਲੱਗਾ ਕਿ ਉਸਦੇ ਲੜਕੇ ਰਮਨ ਲਾਲ ਨੂੰ ਉਸਦੇ ਹੀ ਪਿੰਡ ਦੇ ਮਨਜੀਤ ਸਿੰਘ ਪੁੱਤਰ ਗੁਰਦਾਸ ਰਾਮ ਬੇਲਾ ਸਰਿਆਣਾ ਪੱਤੀ ਨਾਮ ਨਗਰ ਥਾਣਾ ਹਾਜੀਪੁਰ ਨੇ 13 ਜੁਲਾਈ ਨੂੰ ਸ੍ਹਾਮ 7:30 ਵਜੇ ਬੀਅਰ ਲੈ ਕੇ ਆਪਣੇ ਖੇਤਾਂ ਵਿੱਚ ਬੁਲਾਇਆ ਅਤੇ ਉਸ ਨੂੰ ਬੀਅਰ ਪਿਲਾਉਣ ਤੋਂ ਬਾਅਦ ਉਸਦੇ ਸਿਰ ਤੇ ਸੱਟਾਂ ਮਾਰ ਕੇ ਗਲਾ ਘੁੱਟ ਕੇ ਮਾਰਿਆ ਅਤੇ ਉਸਦੀ ਲਾਸ਼ ਖੁਰਦ ਬੁਰਦ ਕਰਕੇ ਡਰੇਨ ਦੇ ਦੂਜੇ ਪਾਸੇ ਦਲਦਲ ਸਰਕੰਡੇ ਸੁੱਟੀ ਜਿਸ ਦੀ ਸ਼ਿਨਾਖਤ ਰਮਨ ਲਾਲ ਦੇ ਛੋਟੇ ਭਰਾ ਸੁਰਿੰਦਰ ਸਿੰਘ ਨੇ ਕਰ ਲਈ ਹੈ। ਹਾਜੀਪੁਰ ਪੁਲਿਸ ਨੇ ਉਹਨਾਂ ਦੇ ਬਿਆਨ ਦੇ ਅਧਾਰ ਤੇ ਮਨਜੀਤ ਸਿੰਘ ਤੇ 303 , 201 ਭ ਦ ਦੇ ਅਨੁਸਾਰ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

LEAVE A REPLY

Please enter your comment!
Please enter your name here