ਪੰਦਰਵਾੜੇ ਦਾ ਮਕਸਦ 0 ਤੋ 5 ਸਾਲ ਤੱਕ ਦੇ ਬੱਚਿਆ ਦੇ ਦਸਤਾਂ ਨਾਲ ਹੋਣ ਵਾਲੀ ਮੋਤ ਦਰ ਨੂੰ ਘਟਾਉਣਾ ਹੈ: ਡਾ. ਰਣਜੀਤ ਸਿੰਘ

ਹੁਸ਼ਿਆਰਪੁਰ 19 ਜੁਲਾਈ: ਤੀਬਰ ਦੱਸਤ ਰੋਕੂ ਪੰਦਰਵਾੜੇ ਦੀ ਜਿਲਾਂ ਪੱਧਰ ਤੋ ਸ਼ੁਰੂਆਤ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਵੱਲੋ ਜਿਲਾਂ ਹਸਪਤਾਲ ਦੇ ਐਮ. ਸੀ. ਐਚ. ਵਾਰਡ ਵਿੱਚ ਉ. ਆਰ. .ਐਸ. ਜਿੰਕ ਕਾਰਨਰ ਦਾ ਉਦਘਾਟਿਨ ਕਰਨ ਨਾਲ ਹੋਈ । ਇਸ ਮੋਕੇ ਉਹਨਾਂ ਦੇ ਨਾਲ ਜਿਲਾਂ ਟੀਕਾਕਰਨ ਅਫਸਰ ਡਾ ਸੀਮਾਂ ਗਰਗ , ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ, ਐਸ. ਐਮ. ਉ. ਡਾ ਜਸਵਿੰਦਰ ਸਿੰਘ , ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ , ਡਾ ਸ਼ਲੇਸ ਕੁਮਾਰ , ਫਾਰਮੇੋਸੀ ਅਫਸਰ ਜਤਿੰਦਰਪਾਲ ਸਿੰਘ , ਅਮਨਦੀਪ ਸਿੰਘ ਰਾਜਵਿੰਦਰ ਕੋਰ , ਹਰਵਿੰਦਰ ਕੋਰ ,ਨਵਪ੍ਰੀਤ ਕੋਰ ਤੇ ਗੁਰਵਿੰਦਰ ਸ਼ਾਨੇ ਹਾਜਰ ਸਨ ।

Advertisements

ਇਸ ਮੋਕੇ ਹਾਜਰੀਨ ਨੂੰ ਸੰਬੋਧਨ ਕਰਦੇ ਸਿਵਲ ਸਰਜਨ ਨੇ ਦੱਸਿਆ ਕਿ 19 ਜੁਲਾਈ ਤੋ 3 ਅਗਸਤ ਤੱਕ ਮਨਾਏ ਜਾਣ ਵਾਲੇ ਇਸ ਪੰਦਰਵਾੜੇ ਦਾ ਮਕਸਦ 0 ਤੋ 5 ਸਾਲ ਤੱਕ ਦੇ ਬੱਚਿਆ ਦੇ ਦਸਤਾ ਨਾਲ ਹੋਣ ਵਾਲੀ ਮੋਤ ਦਰ ਨੂੰ ਘਟਾਉਣਾ ਹੈ ਅਤੇ ਜੀਵਨ ਰੱਖਿਅਕ ਘੋਲ ਦੀ ਮਹੱਤਤਾਂ ਬਾਰੇ ਜਾਗਰੂਕ ਕਰਨਾ ਹੈ । ਪੰਦਰਵਾੜਾ ਦੋਰਾਨ ਜਿਲੇ ਦੀਆਂ ਹਰੇਕ ਸਿਹਤ ਸੰਸਥਾਂ ਤੇ ਜਿੰਕ ਉ. ਆਰ. ਐਸ. ਕਾਰਨਰ ਸਥਾਪਿਤ ਕੀਤੇ ਜਾਣਗੇ, ਜਿਥੇ ਆਉਣ ਵਾਲੇ ਮਰੀਜਾਂ ਨੂੰ ਜੀਵਨ ਰੱਖਿਅਕ ਘੋਲ ਤਿਆਰ ਕਰਨ, ਘੋਲ ਪਿਲਾਉਣ ਦੀ ਵਿਧੀ ,ਹੱਥਾਂ ਦੀ ਸਫਾਈ, ਅਤੇ ਦਸਤਾ ਦੋਰਾਨ ਸਾਵਧਾਨੀਆ ਬਾਰੇ ਸੁਚੇਤ ਕੀਤਾ ਜਾਵੇਗਾ । ਇਸ ਤੋ ਇਲਾਵਾਂ ਆਸ਼ਾ ਵਰਕਰ ਵੱਲੋ ਘਰ ਘਰ ਜਾ ਕੇ 5 ਸਾਲ ਤੱਕ ਦੇ ਬੱਚਿਆ ਵਾਲੇ ਪਰਿਵਾਰ ਨੂੰ ਜਿੰਕ ਅੇਤ ੳ.ੁ ਆਰ. ਐਸ. ਪੈਕਟ ਦਿੱਤੇ ਜਾਣਗੇ ਤਾਂ ਜੋ ਦਸਤਾ ਦੋਰਾਨ ਮੁਢਲੇ ਪੱਧਰ ਤੇ ਜੀਵਨ ਰੱਖਿਆਕ ਘੋਲ ਦੇ ਕੇ ਬੱਚੇ ਦੇ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ । ਇਸ ਮੋਕੇ ਜਿਲਾਂ ਟੀਕਾਕਰਨ ਅਫਸਰ ਡਾ ਸੀਮਾਂ ਗਰਗ ਨੇ ਦੱਸਿਆ ਕਿ ਜਿਲੇ ਵਿੱਚ 0 ਤੋ 5 ਸਾਲ ਤੱਕ ਦੇ 1 ਲੱਖ 76 ਹਜਾਰ ਤਿੰਨ ਸੋ ਸਤਾਰਾ ਬੱਚਿਆ ਨੂੰ ਕਵਰ ਕੀਤਾ ਜਾਵੇਗਾ । ਅਤੇ ਉਹਨਾਂ ਨੂੰ ਉ . ਆਰ .ਐਸ. ਪੈਕਟ ਦਿੱਤੇ ਜਾਣਗੇ ।

LEAVE A REPLY

Please enter your comment!
Please enter your name here