ਡੇਅਰੀ ਉਦਮ ਸਿਖਲਾਈ ਕੋਰਸ ਲਈ ਕੌਂਸਲਿੰਗ 6 ਜਨਵਰੀ ਨੂੰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵਲੋਂ ਚਾਹਵਾਨ ਨੌਜਵਾਨਾਂ ਨੂੰ ਡੇਅਰੀ ਕਿੱਤੇ ਵੱਲ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਜੋ ਉਹਨਾਂ ਨੂੰ ਸਵੈ-ਰੋਜ਼ਗਾਰ ਦੇ ਯੋਗ ਬਣਾ ਕੇ ਉਹਨਾਂ ਦੇ ਭਵਿੱਖ ਨੂੰ ਰੌਸ਼ਨ ਬਣਾਇਆ ਜਾ ਸਕੇ। ਇਸੇ ਕੜੀ ਤਹਿਤ 4 ਹਫਤੇ ਦੇ ਡੇਅਰੀ ਉਦਮ ਸਿਖਲਾਈ ਕੋਰਸ ਲਈ ਕੌਂਸਲਿੰਗ 6 ਜਨਵਰੀ 2019 ਨੂੰ ਡੇਅਰੀ ਸਿਖਲਾਈ ਕੇਂਦਰ ਫਗਵਾੜਾ ਵਿਖੇ ਸਵੇਰੇ 10 ਵਜੇ ਕੀਤੀ ਜਾ ਰਹੀ ਹੈ। ਇਹ ਸਿਖਲਾਈ ਕੋਰਸ 13 ਜਨਵਰੀ 2020 ਨੂੰ ਚਲਾਇਆ ਜਾ ਰਿਹਾ ਹੈ।

Advertisements

ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਸ੍ਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਿਸ਼ੇਸ਼ ਡੇਅਰੀ ਉਦਮ ਸਿਖਲਾਈ ਕੋਰਸ ਲਈ ਜ਼ਿਲਾ ਹੁਸ਼ਿਆਰਪੁਰ ਦੇ ਚਾਹਵਾਨ ਉਮੀਦਵਾਰ ਜੋ ਘੱਟੋ-ਘੱਟ ਦਸਵੀਂ ਪਾਸ ਹੋਣ, ਉਮਰ 18 ਸਾਲ ਤੋਂ 45 ਸਾਲ ਦੇ ਦਰਮਿਆਨ ਹੋਵੇ, ਉਮੀਦਵਾਰ ਪੇਂਡੂ ਖੇਤਰ ਨਾਲ ਸਬੰਧਿਤ ਹੋਵੇ ਅਤੇ ਉਸ ਨੇ ਪਹਿਲਾਂ ਘੱਟੋ-ਘੱਟ 5 ਦੁਧਾਰੂ ਪਸ਼ੂ ਰੱਖੇ ਹੋਣੇ ਚਾਹੀਦੇ ਹਨ। ਉਹਨਾਂ ਦੱਸਿਆ ਕਿ ਸਿਖਲਾਈ ਕੋਰਸ ਵਿੱਚ ਡੇਅਰੀ ਫਾਰਮਿੰਗ, ਮਨਸੂਈ ਗਰਭਦਾਨ, ਮੁਢਲੀ ਸਹਾਇਤਾ, ਪਸ਼ੂਆਂ ਦੀ ਖੁਰਾਕ, ਦੁੱਧ ਪ੍ਰਬੰਧਨ, ਹਰੇ ਚਾਰੇ ਦਾ ਅਚਾਰ, ਸਾਫ ਦੁੱਧ ਦੀ ਪੈਦਾਵਾਰ, ਮਾਡਰਨ ਕੈਟਲ ਸ਼ੈਡਾਂ, ਦੁੱਧ ਪਦਾਰਥ ਬਣਾਉਣ ਆਦਿ ਦੀ ਪ੍ਰੈਕਟੀਕਲ ਟਰੇਨਿੰਗ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਚਾਹਵਾਨ ਉਮੀਦਵਾਰ 100 ਰੁਪਏ ਦਾ ਪ੍ਰਾਸਪੈਕਟ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰਬਰ 439 ਚੌਥੀ ਮੰਜ਼ਿਲ ਜ਼ਿਲਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਤੋਂ ਪ੍ਰਾਪਤ ਕਰਕੇ ਮੁਕੰਮਲ ਕਰਨ ਉਪਰੰਤ ਇਸ ਕੌਂਸਲਿੰਗ ਵਿੱਚ ਭਾਗ ਲੈ ਸਕਦੇ ਹਨ।

LEAVE A REPLY

Please enter your comment!
Please enter your name here