ਸਿਵਿਲ ਹਸਪਤਾਲ ਵਿੱਚ ਆਕਸੀਜਨ ਪਲਾਂਟ ਸ਼ੁਰੂ, ਮੰਤਰੀ ਅਰੋੜਾ ਨੇ ਕੀਤਾ ਉਦਘਾਟਨ

ਹੁਸ਼ਿਆਰਪੁਰ 19 ਜੁਲਾਈ: ਕੋਵਿਡ ਦੀ ਦੂਸਰੀ ਲਹਿਰ ਦੋਰਾਨ ਪ੍ਰਭਾਵਿਤ ਮਰੀਜਾ ਲਈ ਆਕਸੀਜਨ ਦੀ ਕਮੀ ਨੂੰ ਧਿਆਨ ਵਿੱਚ ਰੱਖਦਿਆ ਪੰਜਾਬ ਸਰਕਾਰ ਵੱਲੋ ਜਿਲਾ ਹਸਪਤਾਲਾ ਅਤੇ ਸਬ ਡਿਵੀਜਨ ਹਸਪਤਾਲਾ ਵਿੱਚ ਆਕਸੀਜਨ ਪਲਾਟ ਲਗਾਉਣ ਦਾ ਫੈਸਲਾ ਲਿਆ ਸੀ, ਜਿਸ ਦੇ ਮੱਦੇਨਜਰ ਜਿਲਾਂ ਪੱਧਰ ਦੇ ਹਸਪਤਾਲਾ ਵਿੱਚ ਆਕਸੀਜਨ ਪਲਾਟ ਲੱਗ ਚੁੱਕੇ ਹਨ। ਜਿਲਾਂ ਹਸਪਤਾਲ ਹੁਸ਼ਿਆਰਪੁਰ ਦਾ ਇਹ ਪਲਾਟ ਰੋਜਾਨਾ 250 ਸਲੰਡਰ ਆਕਸੀਜਨ ਭਰਨ ਦੇ ਸਮੱਰਥ ਹੋਵੇਗਾ ਅਤੇ ਇਸ ਰਾਹੀ ਹਸਪਤਾਲ ਦੇ 50 ਆਈ. ਸੀ. ਯੂ .ਬੈਡਾ ਨੂੰ ਆਕਸੀਜਨ ਦੀ ਸਪਲਾਈ ਸਿਧੇ ਤੋਰ ਤੇ ਪ੍ਰਾਪਤ ਹੋਵੇਗੀ । ਇਸ ਪਲਾਟ ਨੂੰ ਸਥਾਪਿਤ ਕਰਨ ਤੇ 1 ਕੋਰੜ 40 ਲੱਖ ਰੁਪਏ ਦਾ ਖਰਚਾ ਆਇਆ ਹੈ ।

Advertisements

ਇਸ ਨਾਲ ਮਰੀਜਾ ਨੂੰ ਬਹੁਤ ਜਿਆਦਾ ਫਾਇਦਾ ਹੋਵੇਗਾ ਇਹਨਾ ਗੱਲਾਂ ਦਾ ਪ੍ਰਗਟਾਵਾ ਉਦਯੋਗ ਅਤੇ ਕਾਮਰਸ ਮੰਤਰੀ ਪੰਜਾਬ ਸ਼ੁੰਦਰ ਸ਼ਾਮ ਅਰੋੜਾ ਵੱਲੋ ਸਿਵਲ ਹਸਪਤਾਲ ਵਿੱਚ ਸਥਾਪਿਤ ਆਕਸੀਜਨ ਪਲਾਟ ਦੇ ਉਦਘਾਟਿਨ ਮੋਕੇ ਕੀਤੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬੇਹਤਰ ਅਤੇ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਬਚਨ ਵੱੰਧ ਹੈ ਅਤੇ ਇਹਨਾਂ ਸਹੂਲਤਾ ਵਿੱਚ ਹੋਰ ਵਾਧੇ ਲਈ ਸਮੇ ਸਮੇ ਸਿਰ ਉਪਰਾਲੇ ਕੀਤੇ ਜਾ ਰਹੇ ਹਨ । ਇਸ ਮੋਕੇ ਸਿਵਲ ਸਰਜਨ ਡਾ ਰਣਜੀਤ ਘੋਤੜਾ ਨੇ ਦੱਸਿਆ ਕਿ ਜਿਲਾਂ ਹਸਪਤਾਲ ਕੋਵਿਡ ਦੇ ਲੈਬਲ 2 ਅਤੇ 3 ਮਰੀਜਾਂ ਨੂੰ ਮੈਡੀਕਲ ਇਲਾਜ ਦੇਣ ਲਈ ਸਮੱਰਥ ਹੈ ਅਤੇ ਇਸ ਆਕਸੀਜਨ ਪਲਾਟ ਲੱਗਣ ਨਾਲ 50 ਆਈ .ਸੀ .ਯ.ੂ ਬੈਡ ਨੂੰ ਸਿਧੇ ਤੋਰ ਆਕਸੀਜਨ ਸਪਲਾਈ ਦਿੱਤੀ ਜਾ ਸਕੇਗੀ । ਇਹ ਪਲਾਟ ਰੋਜਾਨਾ 1000 ਲੀਟਰ ਐਕਸੀਜਨ ਪੈਦਾ ਕਰੇਗਾ .। ਉਦਘਾਟਨ ਮੋਕੇ ਮੇਅਰ ਸੁਰਿੰਦਰ ਕੁਮਾਰ , ਇੰਪਰੂਮੈਟ ਟਰੱਸਟ ਦੇ ਚੈਅਰਮੈਨ ਰਕੇਸ਼ ਮਰਵਾਹਾ , ਸਹਾਇਕ ਡਿਪਟੀ ਕਮਸ਼ਿਨਰ ਹੁਸ਼ਿਆਰਪੁਰ ਵਿਸੇਸ ਸਰੰਗਲ . ਐਸ. ਡੀ. ਐਮ .ਸਿਵਰਾਜ ਸਿੰਘ , ਐਸ ਡੀ ਉ ਰਜੀਵ ਵਸਿਸ਼ਟ , ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ , ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੋਰ ,ਡਾ ਜਸਵਿੰਦਰ ਸਿੰਘ , ਡਾ ਸੀਮਾ ਗਰਗ , ਡਾ ਸਵਾਤੀ , ਫਾਰਮੇਸੀ ਅਫਸਰ ਜਤਿੰਦਰ ਪਾਲ ਸਿੰਘ , ਆਦਿ ਹਾਜਰ ਸਨ ।

LEAVE A REPLY

Please enter your comment!
Please enter your name here