ਐਡਵੋਕੇਟ ਬਲਦੀਪ ਨੇ ਰੇਲਗੱਡੀ ਦੇ ਥੱਲੇ ਆ ਕੇ ਕੀਤੀ ਖੁਦਕਸ਼ੀ, ਪੁਲਿਸ ਜਾਂਚ ਸ਼ੁਰੂ

ਲੁਧਿਆਣਾ: (ਦ ਸਟੈਲਰ ਨਿਊਜ਼)। ਲੁਧਿਆਣਾ ਵਿੱਚ ਇੱਕ ਨੌਜਵਾਨ ਐਡਵੋਕੇਟ ਨੇ ਕਿਸੇ ਗੱਲ ਨੂੰ ਲੈ ਕੇ ਖੁਦਕਸ਼ੀ ਕਰ ਲਈ ਹੈ। ਜਿਸ ਦੌਰਾਨ ਪੁੂਰੇ ਲੁਧਿਆਣੇ ਵਿੱਚ ਇਸ ਦੁਖਦਈ ਖਬਰ ਨਾਲ ਸਨਸਨੀ ਫੈਲ ਗਈ। ਜਾਣਕਾਰੀ ਅਨੁਸਾਰ ਜਲੰਧਰ ਬਾਈਪਾਸ ਕੋਲ ਅਮਨ ਨਗਰ ਦੇ ਰਹਿਣ ਵਾਲੇ 25 ਸਾਲਾਂ ਨੌਜਵਾਨ ਨੇ ਰੇਲਗੱਡੀ ਥੱਲੇ ਆ ਕੇ ਖੁਦਕਸ਼ੀ ਕਰ ਲਈ। ਇਹ ਘਟਨਾ ਜੱਸੀਆ ਰੋਡ ਤੇ ਸਥਿਤ ਰੇਲਵੇ ਟਰੈਕ ਤੇ ਵਾਪਰੀ ਦੱਸੀ ਜਾ ਰਹੀ ਹੈ। ਇਸ ਖਬਰ ਦੀ ਜਾਣਕਾਰੀ ਮਿਲਦਿਆ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਦੀ ਜਾਂਚ ਕਰਕੇ ਉਸਨੂੰ ਕਬਜ਼ੇ ਵਿੱਚ ਲੈ ਲਿਆ । ਪੁਲਿਸ ਦੁਆਰਾ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਵਿੱਚ ਭੇਜ ਦਿੱਤਾ ਗਿਆ । ਪੁਲਿਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮਿ੍ਰਤਕ ਦੀ ਪਹਿਚਾਣ ਐਡਵੋਕੇਟ ਬਲਦੀਪ ਸਿੰਘ ਗਿੱਲ ਦੇ ਰੂਪ ਵਿੱਚ ਕੀਤੀ ਗਈ ਹੈ।

Advertisements

ਪੁਲਿਸ ਅਧਿਕਾਰੀ ਜਾਂਚ ਅਫਸਰ ਨੇ ਦੱਸਿਆ ਕਿ ਮਿ੍ਰਤਕ ਨੂੰ ਪੋਸਟਮਾਰਟਮ ਕਰਨ ਤੋ ਬਾਅਦ ਮਿ੍ਰਤਕ ਦੀ ਲਾਸ਼ ਉਸਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ । ਅਤੇ ਉਹਨਾ ਦੱਸਿਆ ਕਿ ਉਨਾਂ ਵੱਲੋ ਮੌਕੇ ਤੇ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ। ਪਰ ਪੁਲਿਸ ਦੁਆਰਾ ਐਡਵੋਕੇਟ ਬਲਦੀਪ ਸਿੰਘ ਦੇ ਪਿਤਾ ਦੇ ਬਿਆਨ ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਫਿਲਹਾਲ ਹਾਲੇ ਪੁਲਿਸ ਵੱਲੋ ਇਸ ਮਾਮਲੇ ਦੀ ਪੂਰੀ ਜਾਣਕਾਰੀ ਨਹੀ ਮਿਲ ਪਾਈ ਕਿ ਬਲਦੀਪ ਸਿੰਘ ਨੇ ਇਸ ਗੱਲ ਦੀ ਪਰੇਸ਼ਾਨੀ ਤੋ ਇਹ ਕਦਮ ਚੁੱਕਿਆ ਅਤੇ ਕਿਉਂ? ਪਰ ਪੁਲਿਸ ਵੱਲੋ ਇਸ ਮਾਮਲੇ ਦੀ ਜਾਂਚ ਲਗਾਤਾਰ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here