ਗੁਰਦੀਪ ਸਿੰਘ ਗੈਰੀ ਆਸਟ੍ਰੇਲੀਆਂ ਦੇ ਪਰਥ ਸ਼ਹਿਰ ਦਾ ਪਹਿਲਾ ਪੰਜਾਬੀ ਕੌਸਲਰ ਬਣਿਆ

ਪਟਿਆਲਾ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ। ਪੰਜਾਬ ਦੇ ਪਟਿਆਲਾ ਸ਼ਹਿਰ ਦਾ ਵਾਸੀ ਗੁਰਦੀਪ ਸਿੰਘ ਗੈਰੀ ਨੇ ਆਸਟਰੇਲੀਆਂ ਦੇ ਸ਼ਹਿਰ ਪਰਥ ਵਿਖੇ ਹੋਈਆਂ ਮਿਊਸੀਂਪਲ ਕੌਸਲਰ ਦੀਆਂ ਚੋਣਾਂ ਵਿੱਚੋਂ ਜਿੱਤ ਹਾਸਿਲ ਕਰਕੇ ਕੌਸਲਰ ਦਾ ਅਹੁਦਾ ਸੰਭਾਲਿਆ ਹੈ। ਜਾਣਕਾਰੀ ਦੇ ਅਨੁਸਾਰ ਗੁਰਦੀਪ ਸਿੰਘ ਜੋ ਕਿ 2005 ਤੋਂ ਆਸਟਰੇਲੀਆਂ ਵਿੱਚ ਰਹਿ ਰਿਹਾ ਹੈ, ਨੇ 2012 ਵਿੱਚ ਨਗਰ ਨਿਗਮ ਵਿੱਚ ਸੇਫਟੀ ਤੇ ਸੁਰੱਖਿਆ ਸਰਵਿਸ ਵਿੱਚ ਐਡਮਿਨ ਅਫਸਰ ਵਜੋਂ ਕੰਮ ਸ਼ੁਰੂ ਕੀਤਾ ਸੀ।

Advertisements

ਗੈਰੀ ਆਸਟ੍ਰੇਲੀਆਂ ਦੇ ਸ਼ਹਿਰ ਪਰਥ ਦਾ ਕੌਸਲਰ ਬਣਨ ਵਾਲਾ ਪਹਿਲਾ ਪੰਜਾਬੀ ਹੈ, ਜੋ ਕਿ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਮੌਕੇ ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਗੈਰੀ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਹ ਪੁੱਤਰ ਦੀ ਸਫਲਤਾ ਤੇ ਮਾਣ ਮਹਿਸੂੂਸ ਕਰਦੇ ਹਨ ਅਤੇ ਪਰਮਾਤਮਾ ਦਾ ਸ਼ੁਕਰਾਨਾ ਵੀ ਕਰਦੇ ਹਨ।

LEAVE A REPLY

Please enter your comment!
Please enter your name here