Sunday, November 1, 2026
Home Latest ਏਸੀ ਦੀ ਪਾਈਪ ਫਿੱਟ ਕਰਦਾ 6ਵੀਂ ਮੰਜ਼ਿਲ ਤੋਂ ਡਿੱਗਿਆ ਮਜ਼ਦੂਰ, ਮੌਤ

ਏਸੀ ਦੀ ਪਾਈਪ ਫਿੱਟ ਕਰਦਾ 6ਵੀਂ ਮੰਜ਼ਿਲ ਤੋਂ ਡਿੱਗਿਆ ਮਜ਼ਦੂਰ, ਮੌਤ

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਦੇ ਸ਼ਾਹਪੁਰ ਵਿੱਚ ਏਸੀ ਦੀ ਪਾਈਪ ਫਿੱਟ ਕਰਦਾ 6ਵੀਂ ਮੰਜ਼ਿਲ ਤੋਂ ਇੱਕ ਮਜ਼ਦੂਰ ਦੇ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਨੀਰਜ ਉਮਰ 19 ਸਾਲਾ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਨੀਰਜ ਜਦੋ ਮਾਲ ਵਿੱਚ ਏਸੀ ਦੀ ਪਾਈਪ ਫਿੱਟ ਕਰ ਰਿਹਾ ਸੀ ਤਾਂ ਕੁੱਝ ਬੱਚਿਆ ਨੇ ਉਸਨੂੰ ਛੱਤ ਤੋਂ ਡਿੱਗਦੇ ਦੇਖਿਆਂ ਅਤੇ ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਜੋ ਬਾਕੀ ਮਜ਼ਦੂਰ ਕੰਮ ਕਰ ਰਹੇ ਸਨ, ਉਹ ਵੀ ਇੱਕਠੇ ਹੋ ਗਏ। ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਉਸਦੀ ਗਰਦਨ ਦੀ ਹੱਡੀ ਟੁੱਟ ਗਈ ਸੀ। ਉਸਨੂੰ ਇਲਾਜ ਲਈ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ।

LEAVE A REPLY

Please enter your comment!
Please enter your name here