ਨਗਰ ਨਿਗਮ ਵਲੋਂ ਨਵੀਂ ਭਰਤੀ, ਹੋਰ ਹਰਿਆਵਲ ਭਰਪੂਰ ਥਾਂਵਾਂ ਅਤੇ ਵੇਰਕਾ ਬੂਥ ਸਥਾਪਤ ਕਰਨ ਦੀ ਮਨਜ਼ੂਰੀ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਨਗਰ ਨਿਗਮ ਨੇ ਆਪਣੀ ਪਹਿਲੀ ਹਾਊਸ ਮੀਟਿੰਗ ਵਿੱਚ ਸਫਾਈ ਕਰਮਚਾਰੀਆਂ ਅਤੇ ਸੀਵਰ-ਮੈਨ ਭਰਤੀ ਕਰਨ ਤੋਂ ਇਲਾਵਾ ਸ਼ਹਿਰ ਦੇ ਖੇਤਰ ਵਿੱਚ ਹਰਿਆਵਲ ਭਰਪੂਰ ਰਕਬਾ ਵਧਾਉਣ ਅਤੇ ਪੰਜ ਪਾਰਕਾਂ ਵਿੱਚ ਵੇਰਕਾ ਬੂਥ ਸਥਾਪਤ ਕਰਨ ਦੇ ਪ੍ਰਸਤਾਵ ਨੂੰ ਮਨਜੂਰੀ ਦੇ ਦਿੱਤੀ ਹੈ।ਸਦਨ ਨੇ ਸ਼ੁਰੂਆਤ ਵਿਚ ਉਹਨਾਂ ਵਿਛੜੀਆਂ ਰੂਹਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਧਾਰਿਆ, ਜੋ ਪਿਛਲੀ ਮੀਟਿੰਗ ਤੋਂ ਬਾਅਦ ਅਕਾਲ ਚਲਾਣਾ ਕਰ ਗਈਆਂ ਸਨ। ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਸਦਨ ਨੇ ਆਪਣੇ ਸਾਰੇ ਮੈਂਬਰਾਂ ਦੇ ਨਾਲ- ਨਾਲ ਕਮਿਸ਼ਨਰ ਦਾ ਸਵਾਗਤ ਕੀਤਾ। ਸਦਨ ਨੇ ਸਰਬਸੰਮਤੀ ਨਾਲ 98 ਸਫਾਈ ਕਰਮਚਾਰੀਆਂ ਅਤੇ 23 ਸੀਵਰਮੈਨ ਦੀ ਭਰਤੀ ਬਾਰੇ ਕਾਨੂੰਨ ਅਨੁਸਾਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤੋਂ ਇਲਾਵਾ ਇਸ ਮੰਤਵ ਲਈ ਪ੍ਰਤੀ ਸਾਲ 1.44 ਕਰੋੜ ਰੁਪਏ ਦੇ ਵਾਧੂ ਖਰਚੇ ਦੇਣ ਦਾ ਮਤਾ ਪਾਸ ਕੀਤਾ।

Advertisements


ਐਫ ਐਂਡ.ਸੀ.ਸੀ ਨੂੰ 50 ਲੱਖ ਤੱਕ ਦੇ ਵਿੱਤੀ ਅਧਿਕਾਰ, 10.32 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ

ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਮਿਊਂਸੀਪਲ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ 50 ਲੱਖ ਤੱਕ ਦੇ ਵਿੱਤੀ ਅਧਿਕਾਰ ਐਫ.ਐਂਡ ਸੀ. ਸੀ. ਨੂੰ ਸੌਂਪੇ ਗਏ ਹਨ । ਕਮੇਟੀ ਦੀ ਪ੍ਰਧਾਨਗੀ ਮੇਅਰ ਵਲੋਂ ਕੀਤੀ ਜਾਵੇਗੀ ਜਦੋਂ ਕਿ ਦੋ ਕੌਂਸਲਰ ( ਵਾਰਡ ਨੰਬਰ 14 ਤੋਂ ਬਲਵਿੰਦਰ ਕੁਮਾਰ ਅਤੇ ਵਾਰਡ ਨੰਬਰ 45 ਤੋਂ ਸ੍ਰੀਮਤੀ ਕੁਲਵਿੰਦਰ ਕਪੂਰ) ਸਮੇਤ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੂੰ ਵੀ ਕਮੇਟੀ ਲਈ ਨਾਮਜ਼ਦ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਹਰਿਆਵਲ ਵਾਲੀਆਂ ਥਾਵਾਂ ਵਧਾਉਣ ਸਬੰਧੀ  ਪ੍ਰਸਤਾਵ ਵੀ ਪਾਸ ਕਰ ਦਿੱਤੇ ਗਏ ਹਨ, ਇਸ ਲਈ ਵਿਕਾਸ ਸਬੰਧੀ ਸੁਝਾਅ adcudhsp0gmail.com ਤੇ ਭੇਜੇ ਜਾ ਸਕਦੇ ਹਨ। ਸਦਨ ਨੇ ਡੈਜ਼ਿਗਨੇਟਡ ਪਾਰਕਾਂ ਵਿਚ ਵੇਰਕਾ ਬੂਥ ਸਥਾਪਤ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ ਅਤੇ ਚਾਹਵਾਨ ਯੋਗ ਉਮੀਦਵਾਰ ਇਸ ਸੰਬੰਧ ਵਿਚ 92162-00095 ‘ਤੇ ਸੰਪਰਕ ਕਰ ਸਕਦੇ ਹਨ।

ਮੇਅਰ ਸੁਰਿੰਦਰ ਕੁਮਾਰ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਨੇ 10.32 ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦੇ ਦਿੱਤੀ। ਸਦਨ ਨੇ ਬੈਠਕ ਦੇ ਏਜੰਡੇ ਬਾਰੇ ਵੀ ਵਿਸਥਾਰ ਨਾਲ ਵਿਚਾਰ ਕੀਤਾ, ਜੋ ਕਿ ਪਹਿਲਾਂ ਹੀ ਮੈਂਬਰਾਂ ਵਿੱਚ ਵੰਡਿਆ ਜਾ ਚੁੱਕਾ ਹੈ। ਮੀਟਿੰਗ ਵਿੱਚ ਸਰਬ-ਸੰਮਤੀ ਨਾਲ ਵੱਖ ਵੱਖ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਗਈ। ਕਮਿਸ਼ਨਰ ਆਸ਼ਿਕਾ ਜੈਨ ਨੇ ਜੋਰ ਦੇ ਕੇ ਕਿਹਾ ਕਿ ਨਗਰ ਨਿਗਮ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਵੱਖ ਵੱਖ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ, ਸ਼ਹਿਰ ਦਾ ਸੁੰਦਰੀਕਰਨ ਅਤੇ ਪਾਰਕਾਂ ਦਾ ਵਿਕਾਸ ਜੰਗੀ ਪੱਧਰ ’ਤੇ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ ਸਮੇਤ ਹੋਰ ਕੌਂਸਲਰ ਮੌਜੂਦ ਸਨ। 

LEAVE A REPLY

Please enter your comment!
Please enter your name here