ਅਮਰੀਕੀ ਅਧਿਐਨ ਅਨੁਸਾਰ ਕੋਰੋਨਾ ਨਾਲ 50 ਲੱਖ ਮੌਤਾਂ, ਭਾਰਤ ਦੀ ਵੰਡ ਤੋ ਬਾਅਦ ਹੁਣ ਤੱਕ ਦਾ ਸੱਭ ਤੋ ਵੱਡਾ ਮਨੁੱਖੀ ਦੇਹਾਂਤ

ਦਿੱਲੀ: ( ਦ ਸਟੈਲਰ ਨਿਊਜ਼)। ਦੇਸ਼ ਵਿੱਚ ਜਿੱਥੇ ਲੰਬੇ ਸਮੇਂ ਤੋ ਕੋਰੋਨਾ ਨੇ ਤਬਾਹੀ ਮਚਾਈ ਹੋਈ ਹੈ ਹੁਣ ਉਥੇ ਹੀ ਅਮਰੀਕੀ ਅਧਿਐਨ ਅਨੁਸਾਰ ਭਾਰਤ ਵਿੱਚ ਵੰਡ ਤੋ ਬਾਅਦ ਕੋਰੋਨਾਂ ਨਾਲ 50 ਲੱਖ ਮੌਤਾਂ ਹੋਈਆ ਹਨ ਜੋ ਕਿ ਭਾਰਤ ਲਈ ਵੰਡ ਤੋ ਬਾਅਦ ਸੱਭ ਤੋ ਵੱਡਾ ਮਨੁੱਖੀ ਦੇਹਾਤ ਹੈ। ਅਮਰੀਕੀ ਅਧਿਐਨ ਅਨੁਸਾਰ ਭਾਰਤ ਵਿੱਚ ਜਨਵਰੀ 2020 ਅਤੇ ਜੂਨ 2021 ਦਰਮਿਆਨ ਕੋਵਿਡ ਨਾਲ ਤੱਕਰੀਬਨ 50 ਲੱਖ ਲੋਕਾਂ ਦੀ ਮੌਤ ਹੋ ਗਈ । ਦੇਸ਼ ਦੀ ਵੰਡ ਤੋ ਬਾਅਦ ਭਾਰਤ ਲਈ ਇਹ ਸਭ ਤੋ ਭਿਆਨਕ ਮਨੁੱਖੀ ਦੇਹਾਂਤ ਹੈ। ਗਲੋਬਲ ਡਿਵੈਂਲਪਮੈਂਟ ਸੈਂਟਰ ਨੇ ਰਿਪੋਰਟ ਵਿੱਚ ਭਾਰਤ ਨੂੰ ਮੌਤਾ ਦੇ ਅਨੁਮਾਨਾ ਵਿੱਚ ਤਿੰਨ ਭਾਗਾਂ ਵਿੱਚ ਵੰਡ ਦਿੱਤਾ ਹੈ.।

Advertisements

ਰਿਪੋਰਟ ਦੇ ਅਨੁਸਾਰ ਸੱਤ ਰਾਜਾਂ ਦੇ ਰਾਜ ਪੱਧਰੀ ਨਾਗਰਿਕ ਰਜਿਸਟਰੀਆ ਦੇ ਆਧਾਰ ਤੇ 34 ਲੱਖ ਲੋਕਾਂ ਦੀ ਮੌਤ ਦੀ ਰਿਪੋਰਟ ਕੀਤੀ ਗਈ ਹੈ। ਦੂਸਰੀ ਗਿਣਤੀ ਦੇ ਅਨੁਸਾਰ ਭਾਰਤ ਵਿੱਚ ਸੇਰੋ ਸਰਵੇ ਅੰਕੜਿਆ ਦੇ ਆਧਾਰ ਤੇ ਉਮਰ ਸਬੰਧੀ ਲਾਗ ਮੌਤ ਦਰ ਦੇ ਅੰਤਰ ਰਾਸ਼ਟਰੀ ਅਨੁਮਾਨਾ ਨੂੰ ਲਾਗੂ ਕਰਦੇ ਹੋਏ ਮੌਤਾ ਦੀ ਗਿਣਤੀ ਲਗਭਗ 40 ਲੱਖ ਹੈ। ਤੀਜੀ ਗਣਨਾ ਪਿਰਾਮਿਡ ਘਰੇਲੂ ਸਰਵੇਖਣ ਦੇ ਵਿਸ਼ਲੇਸ਼ਣ ਦੇ ਆਧਾਰਿਤ ਹੈ। ਜਾਣਕਾਰੀ ਅਨੁਸਾਰ ਇਸ ਵਿੱਚ ਸਾਰੇ ਰਾਜਾਂ ਵਿੱਚ 80,00,000 ਤੋ ਵੱਧ ਲੋਕਾ ਦੀ ਮੌਤਾ ਦਾ ਅਨੁਮਾਨ ਲਗਾਇਆ ਗਿਆ। ਦੇਸ਼ ਵਿੱਚ ਸੱਭ ਤੋ ਵੱਧ ਰੂੜ੍ਹੀਵਾਦੀ ਹਿੱਸਿਆ ਵਿੱਚ ਟੀਕੇ ਪ੍ਰਤੀ ਸੀਡੀਸੀ ਨੇ ਕਿਹਾ ਕਿ ਕੋਵਿਡ ਵਿੱਚ 99 ਪ੍ਰਤੀਸ਼ਤ ਅਤੇ ਹਸਪਤਾਲਾਂ ਵਿੱਚ 97 ਪ੍ਰਤੀਸ਼ਤ ਲੋਕ ਅਜਿਹੇ ਹਨ ਜਿਹਨਾ ਨੂੰ ਕੋਰੋਨਾ ਟੀਕਾ ਨਹੀ ਲਗਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਜੇਕਰ ਸਰਕਾਰੀ ਅੰਕੜਿਆ ਦੀ ਗੱਲ ਕਰੀਏ ਤਾ ਕੋਰੋਨਾ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਦੂਜੇ ਅਤੇ ਸੰਕਰਮਿਤ ਲੋਕਾ ਦੀ ਮੌਤ ਦੇ ਮਾਮਲੇ ਵਿੱਚ ਤੀਸਰੇ ਸਥਾਨ ਤੇ ਹੈ। ਇਸਦੇ ਨਾਲ ਹੀ ਅਮਰੀਕਾ ਦੁਨੀਆ ਭਰ ਵਿੱਚ ਪਹਿਲੇ ਨੰਬਰ ਤੇ ਹੈ। ਭਾਰਤ ਦੇ ਵਿਗਿਆਨੀਆ ਨੇ ਭਵਿੱਖਵਾਣੀ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਜੇਕਰ ਕੋਰੋਨਾ ਨਿਯਮਾ ਦੀ ਪਾਲਣਾ ਸਹੀ ਢੰਗ ਨਾਲ ਨਹੀ ਕੀਤੀ ਗਈ ਤਾ ਤੀਜੀ ਲਹਿਰ ਦਾ ਕਹਿਰ ਦੇਖਣ ਨੂੰ ਵੀ ਮਿਲ ਸਕਦੀ ਹੈ।

LEAVE A REPLY

Please enter your comment!
Please enter your name here