ਹਾਜੀਪੁਰ ਵਿੱਚ ਹੋ ਰਿਹਾ ਹੈ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦਾ ਅਪਮਾਨ

ਮੁਕੇਰੀਆਂ (ਦ ਸਟੈਲਰ ਨਿਊਜ਼)। ਰਿਪੋਰਟ- ਪ੍ਰਵੀਨ ਸੋਹਲ : ਸਾਡੇ ਦੇਸ਼ ਦੇ ਰਾਸ਼ਟਰ ਪਿਤਾ  ਮਹਾਤਮਾ ਗਾਂਧੀ  ਜੀ ਜਿਹਨਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਯੋਗਦਾਨ ਕੀਤਾ ਸੀ ਅਤੇ ਅਹਿੰਸਾ  ਦਾ ਪਾਠ ਲੋਕਾਂ ਨੂੰ ਪੜਾਉਂਦੇ ਹੋਏ ਅਤੇ ਕਈ ਸਤਿਆਗ੍ਰਹਿ ਕਰਕੇ ਬਿਨਾਂ ਕੋਈ ਹਥਿਆਰ ਚੁੱਕੇ  ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਵਿੱਚ  ਮਹੱਤਵਪੂਰਨ ਯੋਗਦਾਨ ਕੀਤਾ ਸੀ।ਉਹਨਾਂ ਦੀ ਸੋਚ ਸ਼ਿ ਕਿ ਜੇਕਰ ਆਪ ਜੀ ਨੂੰ ਕੋਈ ਇਕ ਥੱਪੜ ਮਾਰੇ ਤੇ ਦੂਜੀ ਗੱਲ ਉਸ ਅੱਗੇ ਕਰ ਦੋ।

Advertisements

  ਉਹਨਾਂ  ਦੇ ਆਜ਼ਾਦੀ ਦੀ  ਲੜਾਈ ਵਿੱਚ ਯੋਗਦਾਨ ਕਰਕੇ ਸਾਡੇ ਦੇਸ ਦੀ ਸਰਕਾਰ ਨੇ ਉਹਨਾਂ ਨੂੰ ਰਾਸ਼ਟਰਪਿਤਾ ਦੀ ਉਪਾਧੀ ਦਿੱਤੀ। ਪਰ ਅੱਜ ਕੱਲ ਦੇ ਲੋਕ ਅਤੇ ਪ੍ਰਸ਼ਾਸਨ ਉਹਨਾਂ ਦੀਆ ਕੁਰਬਾਨੀਆਂ ਨੂੰ ਭੁੱਲਦੀ ਜਾ ਰਹੀ ਹੈ ਅਤੇ ਕਈ ਵਾਰ ਜਾਨੇ ਅਣਜਾਣੇ ਉਹਨਾਂ ਦਾ ਅਪਮਾਨ ਹੁੰਦਾ ਵਿਖਾਈ ਦਿੰਦਾ ਹੈ। ਅਜਿਹਾ ਮਾਮਲਾ ਅੱਜ ਕਲ ਹਾਜੀਪੁਰ  ਦੇ ਬੁੱਢਾਵੜ ਚੋਂਕ ਤੋਂ ਥੋੜ੍ਹਾ ਭਗਵਾਨ ਵਾਲਮੀਕ ਜੀ ਦੇ ਮੰਦਿਰ  ਦੇ ਬਾਹਰ  ਇੱਕ ਬੋਰਡ ਗੰਦੀ ਨਾਲੀ ਦੇ ਨਾਲ ਪਿਆ ਹੈ ਅਤੇ ਉਸ ਦੇ ਆਲੇ ਦੁਆਲੇ ਗੰਦਗੀ ਪਈ ਹੈ। ਉਸ ਉਪਰ ਮਹਾਤਮਾ ਗਾਂਧੀ ਨੈਸ਼ਨਲ ਰੂਰਲ employmen ਗਰੰਟੀ ਐਕਟ 2005  ਲਿਖਿਆ ਹੋਇਆ ਹੈ। ਉਸ ਉਪਰ ਇਕ ਪਾਸੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਫੋਟੋ ਲੱਗੀ ਹੋਈ ਹੈ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਲਿਖਿਆ ਹੋਇਆ ਹੈ।ਇਹ ਤਾਂ ਸਿੱਧਾ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦਾ ਅਪਮਾਨ ਹੈ।

ਪੰਜਾਬ ਵਿੱਚ ਇਸ ਵਕਤ ਕਾਂਗਰਸ ਦੀ ਸਰਕਾਰ ਹੈ ਅਤੇ ਮਹਾਤਮਾ ਗਾਂਧੀ ਜੀ  ਵੀ ਨੈਸ਼ਨਲ ਕਾਂਗਰਸ ਨਾਲ ਜੁੜੇ ਹੋਏ ਸਨ। ਏਥੋਂ ਰੋਜ਼ਾਨਾ ਅਨੇਕ ਲੀਡਰ ਲੰਘਦੇ ਹਨ ਪਰ ਕਿਸੀ ਨੇ ਵੀ ਬੀ ਡੀ ਪੀ ਓ ਹਾਜੀਪੁਰ ਵਲੋਂ ਲਾਏ ਇਸ ਬੋਰਡ ਤੇ  ਕਾਰਵਾਈ ਤਾਂ ਕਿ ਕਰਵਾਣੀ ਸੀ ਇਤਰਾਜ਼ ਵੀ ਨਹੀਂ ਕੀਤਾ। ਉਹ ਤਾਂ ਸਗੋਂ ਗਾਂਧੀ ਜਯੰਤੀ ਨੂੰ 2 ਅਕਤੂਬਰ ਵਾਲੇ ਦਿਨ ਮਹਾਤਮਾ ਗਾਂਧੀ ਜੀ ਦੀ ਫੋਟੋ ਤੇ ਫੁਲ ਚਾੜ ਕੇ ਸਰਧਾਂਜਲੀ ਦੇ ਕੇ ਮਾਣ ਮਹਿਸੂਸ ਕਰਦੇ ਹਨ ਅਤੇ ਜਿਵੇ ਕਿ ਉਹ ਕੋਈ ਅਹਿਸਾਨ ਕਰਦੇ ਹਨ। ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਫੋਟੋ ਓਹੀ ਹਨ ਪਰ ਤਰੀਕ ਅਤੇ ਸਥਾਨ ਬਦਲਣ ਕਾਰਣ ਮਹਿਕਮੇ ਉਹਨਾਂ ਦੀ ਇੱਜਤ ਵੀ ਸਮੇ ਅਤੇ  ਤਰੀਕ ਅਨੁਸਾਰ ਕਰਦੇ ਹਨ । ਇਹ ਉਹੀ ਅਫਸਰ ਹਨ ਜੋ 2 ਅਕਤੂਬਰ ਨੂੰ ਸਰਕਾਰੀ ਛੁਟੀ ਮਾਣਦੇ ਹਨ  ਅਤੇ  ਉਸ ਦਿਨ ਸਿਰਫ ਮਹਾਤਮਾ ਗਾਂਧੀ ਜੀ ਦੇ ਜੀਵਨ ਉਤੇ ਚਾਨਣਾ ਪਾ ਕੇ ਮੀਡੀਆ ਅਤੇ ਅਖਬਾਰ ਵਿੱਚ ਖੂਬ ਵਾਹਵਾਹੀ ਲੁਟਦੇ ਹਨ।ਪਰ ਜ਼ਮੀਨੀ ਹਕੀਕਤ ਵਿੱਚ ਇਹ ਸਭ ਦਿਖਾਵਾ ਕਰਦੇ ਹਨ ਇਸ ਤਰਾਂ ਸਾਰੇ ਅਫਸਰ ਅਤੇ ਲੀਡਰ ਨਹੀਂ ਕਰਦੇ ਕੁਝ ਬਹੁਤ ਇਮਾਨਦਾਰ ਵੀ ਹਨ । ਹਾਜਿਪੁਰ ਢੇ ਲੋਕਾਂ ਦੀ ਪੰਜਾਬ ਸਰਕਾਰ ਅਤੇ ਐੱਸ  ਡੀ ਐਮ ਮੁਕੇਰੀਆਂ, ਡੀ ਸੀ ਸਾਹਿਬ ਹੁਸ਼ਿਆਰਪੁਰ ਅੱਗੇ ਮੰਗ ਹੈ ਕਿ ਉਹ ਮਹਾਤਮਾ ਗਾਂਧੀ ਜੀ ਦੀ ਫੋਟੋ ਬਾਲਾ ਇਹ ਬੋਰਡ ਸਹੀ ਜਗਾ ਤੇ ਲਵਾਉਣ ਅਤੇ ਮਹਾਤਮਾ ਗਾਂਧੀ ਜੀ ਦਾ ਅਪਮਾਨ ਕਰਨ ਵਾਲੇ ਲੋਕਾਂ ਤੇ ਕਾਰਵਾਈ ਕੀਤੀ ਜਾਵੇ।

LEAVE A REPLY

Please enter your comment!
Please enter your name here