ਤੀਰਅੰਦਾਜ਼ ਦੀਪਿਕਾ ਕੁਮਾਰੀ ਓਲੰਪਿਕ ਦੇ ਫਾਇਨਲ ਵਿੱਚ ਪਹੁੰਚੀ, ਪਿਤਾ ਹਾਲੇ ਵੀ ਖੁਸ਼ੀ ਨਾਲ ਚਲਾ ਰਹੇ ਨੇ ਆਟੋ ਰਿਕਸ਼ਾ

ਦਿੱਲੀ: (ਦ ਸਟੈਲਰ ਨਿਊਜ਼)। ਦੀਪਿਕਾ ਕੁਮਾਰੀ ਜੋ ਕਿ ਝਾਰਖੰਡ ਦੇ ਇੱਕ ਛੋਟੇ ਜਿਹੇ ਪਰਿਵਾਰ ਦੀ ਰਹਿਣ ਵਾਲੀ ਹੈ ਜਿਸਨੇ ਤੀਰਅੰਦਾਜ਼ੀ ਵਿੱਚ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਜਿਸਦੇ ਪਿਤਾ ਇੱਕ ਆਟੋ ਚਾਲਕ ਹਨ ਜੋ ਆਪਣੇ ਪਰਿਵਾਰ ਦਾ ਗੁਜ਼ਾਰਾ ਆਟੋ ਰਿਕਸ਼ਾ ਚਲਾ ਕੇ ਕੀਤਾ ਸੀ। ਤੀਰਅੰਦਾਜ਼ੀ ਦੀਪਿਕਾ ਕੁਮਾਰੀ ਹੁਣ ਟੋਕਿਓ ਓਲੰਪਿਕ ਵਿੱਚ ਜਿੱਤ ਪ੍ਰਾਪਤ ਕਰਨ ਦੀ ਤਿਆਰੀ ਕਰ ਰਹੀ ਹੈ। ਦੀਪਿਕਾ ਕੁਮਾਰੀ ਨੇ ਸ਼ਨੀਵਾਰ ਨੂੰ ਟੋਕਿਓ ਓਲੰਪਿਕ ਵਿੱਚ ਆਪਣੇ ਪਤੀ ਪ੍ਰਵੀਨ ਜਾਧਵ ਦੇ ਨਾਲ ਮਿਕਸਡ ਟੀਮ ਵਿੱਚ ਕੁਆਰਟਰ ਫਾਈਨਲ ਵਿੱਚ ਜਗਾ੍ਹ ਬਣਾ ਲਈ ਹੈ ।

Advertisements

ਜਿਸਦੇ ਕਾਰਣ ਇਸ ਪ੍ਰਾਪਤੀ ਤੇ ਦੀਪਿਕਾ ਦਾ ਪਰਿਵਾਰ ਕਾਫੀ ਖੁਸ਼ ਨਜ਼ਰ ਆ ਰਿਹਾ ਸੀ ਉਹਨਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾ ਨੂੰ ਆਪਣੀ ਬੇਟੀ ਅਤੇ ਉਸਦੇ ਪਤੀ ਉਤੇ ਪੂਰਾ ਮਾਣ ਹੈ ਅਤੇ ਦੀਪਿਕਾ ਦੀ ਮਾਂ ਨੇ ਦੀਪਿਕਾ ਕੋਲੋ ਦੇਸ਼ ਲਈ ਸੋਨੇ ਦਾ ਤਗਮਾ ਹਾਸਿਲ ਕਰਨ ਦੀ ਉਮੀਦ ਕੀਤੀ। ਦੀਪਿਕਾ ਕੁਮਾਰੀ ਦੇ ਪਿਤਾ ਸ਼ਿਵਨਾਰਾਇਣ ਮਹਾਤੋ ਨੇ ਦੱਸਿਆ ਕਿ ਉਹ ਇੱਕ ਆਟੋ ਚਾਲਕ ਹੈ ਅਤੇ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਉਹਨਾ ਨੇ ਦੱਸਿਆ ਕਿ ਕੋਈ ਵੀ ਕੰਮ ਵੱਡਾ ਜਾ ਛੋਟਾ ਨਹੀ ਹੁੰਦਾ , ਇਸ ਆਟੋ ਨੇ ਮੇਰੀ ਬੇਟੀ ਦੀ ਸਫਲਤਾ ਦੇ ਸਫ਼ਰ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਲਈ ਮੈਂ ਇਸ ਪੇਸ਼ੇ ਨੂੰ ਛੱਡ ਨਹੀਂ ਸਕਦਾ ਹਾਂ। ਦੀਪਿਕਾ ਕੁਮਾਰੀ ਦਾ ਪੇਕੇ ਪਰਿਵਾਰ ਰਾਂਚੀ ਤੋ 15 ਕਿਲੋਮੀਟਰ ਦੂਰ ਰਾਤੂਚੱਟੀ ਪਿੰਡ ਵਿੱਚ ਰਹਿੰਦੇ ਹਨ।

ਦੀਪਿਕਾ ਦੇ ਪਿਤਾ ਇੱਕ ਆਟੋ ਚਾਲਕ ਸਨ ਜਿਸਦੇ ਬਾਵਜੂਦ ਵੀ ਉਸਨੇ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਤੀਰਅੰਦਾਜ਼ੀ ਬਣਨ ਦਾ ਸਫ਼ਰ ਤੈਅ ਕੀਤਾ । ਜਾਣਕਾਰੀ ਅਨੁਸਾਰ ਦੀਪਿਕਾ ਬਚਪਨ ਵਿੱਚ ਬਾਂਸ ਦੇ ਕਮਾਨਾਂ ਅਤੇ ਤੀਰ ਬਣਾਉਣ ਦਾ ਅਭਿਆਸ ਕਰਦੀ ਸੀ। ਜਿਸ ਦੋਰਾਨ ਹੁਣ ਦੀਪਿਕਾ ਨੇ ਟੋਕੀਓ ਮੁਕਾਬਲੇ ਵਿੱਚ ਚੀਨੀ ਤਾਈਪੇ ਦੀ ਟੀਮ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਜਿਸ ਦੋਰਾਨ ਦੇਸ਼ ਵਾਸੀਆ ਨੂੰ ਦੀਪਿਕਾ ਤੇ ਪੂਰਾ ਮਾਣ ਹੈ।

LEAVE A REPLY

Please enter your comment!
Please enter your name here