ਪਤਨੀ ਨੇ ਪ੍ਰੇਮੀ ਨਾਲ ਮਿਲਕੇ ਕੀਤਾ ਸੀ ਪਤੀ ਦਾ ਕਤਲ, 7 ਮਹੀਨੇ ਬਾਅਦ ਖੁੱਲਿਆਂ ਰਾਜ, ਕੀਤੇ ਗ੍ਰਿਫਤਾਰ

ਰਾਜਸਥਾਨ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਰਾਜਸਥਾਨ ਦੇ ਹਨੂੰਮਾਨਗੜ੍ਹ ਕਸਬੇ ਦੇ ਕੋਹਲਾ ਪਿੰਡ ਵਿੱਚ ਪੁਲਿਸ ਨੇ 7 ਮਹੀਨੇ ਤੋਂ ਲਾਪਤਾ ਹੋਏ ਵਿਅਕਤੀ ਦੀ ਲਾਸ਼ ਖੇਤਾਂ ਵਿੱਚੋਂ ਬਰਾਮਦ ਕੀਤੀ। ਉਸਦੀ ਲਾਸ਼ ਖੇਤਾਂ ਵਿੱਚੋਂ ਦੱਬੀ ਹੋਈ ਮਿਲੀ। ਪੁਲਿਸ ਵੱਲੋਂ ਜਾਂਚ ਕਰਨ ਤੇ ਪਤਾ ਚੱਲਿਆਂ ਕਿ ਮਿ੍ਰਤਕ ਕਿ੍ਰਸ਼ਨ ਲਾਲ ਦੀ ਪਤਨੀ ਚੰਦਰਕਲਾਂ ਨੇ ਆਪਣੇ ਪ੍ਰੇਮੀ ਸੁਨੀਲ ਨਾਲ ਮਿਲਕੇ ਆਪਣੇ ਪਤੀ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਖੇਤਾਂ ਵਿੱਚ ਦੱਬ ਦਿੱਤਾ ਸੀ।

Advertisements

ਪੁਲਿਸ ਅਧਿਕਾਰੀ ਦਿਨੇਸ਼ ਸ਼ਰਨ ਨੇ ਦੱਸਿਆਂ ਕਿ ਉਹਨਾਂ ਦੁਆਰਾ ਕਾਫੀ ਭਾਲ ਕਰਨ ਤੋਂ ਬਾਅਦ ਕਰੀਬ 7 ਮਹੀਨੇ ਦੇ ਅੰਦਰ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਗਿਆ। ਇਸ ਦੋਰਾਨ ਦੋਵਾਂ ਕੋਲੋਂ ਪੁੱਛਗਿਛ ਕਰਕੇ ਲਾਸ਼ ਵੀ ਬਰਾਮਦ ਕਰ ਲਈ ਗਈ ਹੈ।

LEAVE A REPLY

Please enter your comment!
Please enter your name here