ਜਾਬ ਪਲੇਸਮੈਂਟ ਕਰਵਾਉਣ ਲਈ ਸਾਫਟ ਸਕਿੱਲ ਅਤੇ ਪਰਸਨੈਲੇਟੀ ਡਿਵਲੈਪਮੈਟ ਕੋਰਸ ਦੀ ਸੁਰੂਆਤ

ਗੁਰਦਾਸਪੁਰ(ਦ ਸਟੈਲਰ ਨਿਊਜ਼): ਰੋਜਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਦੀ ਇੱਕ ਨਿਵੇਕਲੀ ਪਹਿਲ ਮਿਸ਼ਨ ਸੁਨਹਿਰੀ ਸ਼ੁਰੂਆਤ (ਸਾਫਟ ਸਕਿੱਲ ਟ੍ਰੇਨਿੰਗ ਫਾਰ ਬੀ.ਪੀ.ੳ ਇੰਡਸਟਰੀ), ਜਿਸਦੇ ਤਹਿਤ ਘੱਟ ਤੋਂ ਘੱਟ 12 ਵੀ ਪਾਸ ਬੱਚਿਆ ਨੂੰ ਬੀ.ਪੀ.ੳ ਸੈਕਟਰ ਵਿੱਚ ਦੀ ਸ਼ੁਰੂਆਤ ਜਾਬ ਪਲੇਸਮੈਂਟ ਕਰਵਾਉਣ ਲਈ ਸਾਫਟ ਸਕਿੱਲ ਅਤੇ ਪਰਸਨੈਲੇਟੀ ਡਿਵਲੈਪਮੈਟ ਕੋਰਸ ਅੱਜ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਿਖੇ ਕੀਤੀ ਗਈ । ਅੱਜ 54 ਪ੍ਰਾਰਥੀਆਂ ਨੂੰ ਸਿਖਲਾਈ ਕਰਵਾਈ ਗਈ ਹੈ ਅਤੇ ਇਹ ਸਿਖਲਾਈ 10 ਅਗਸਤ ਤਕ ਚੱਲੇਗੀ। ਡਾ:ਨਿਧੀ ਕੁਮੁਦ ਬਾਮਬਾ ਵਧੀਕ ਡਿਪਟੀ ਕਮਿਸ਼ਨਰ (ਜ), ਗੁਰਦਾਸਪੁਰ ਨੇ ਇਸ ਟ੍ਰੇਨਿੰਗ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਟ੍ਰੇਨਿੰਗ 01 ਅਗਸਤ ਤੋਂ ਲੈ ਕੇ 10.ਅਗਸਤ 2022 ਤੱਕ ਚੱਲੇਗੀ । ਟ੍ਰੇਨਿੰਗ 2 ਬੈਚਾਂ ਵਿੱਚ ਦਿੱਤੀ ਜਾਵੇਗੀ । ਹਰ ਇੱਕ ਬੈਚ 30 ਪ੍ਰਾਰਥੀਆ ਦਾ ਹੋਵੇਗਾ । ਪਹਿਲੇ ਬੈਚ ਦਾ ਸਮਾਂ ਸਵੇਰੇ 10:00 ਵਜੇ ਤੋਂ ਲੈ ਕੇ ਦੁਪਹਿਰ 01:00 ਵਜੇ ਤੱਕ ਅਤੇ ਦੂਜਾ ਬੈਚ ਦਾ ਸਮਾਂ ਦੁਪਹਿਰ 2:00 ਵਜੇ ਤੋਂ ਲੈ ਕੇ ਸ਼ਾਮ 5:00 ਵਜੇ ਤੱਕ ਦਾ ਹੈ ।
ਇਸ ਟ੍ਰੇਨਿੰਗ ਪ੍ਰੋਗਰਾਮ ਰਾਹੀ ਬੱਚਿਆ ਨੂੰ ਹਿੰਦੀ, ਇੰਗਲਿਸ਼ ਅਤੇ ਪੰਜਾਬੀ ਭਾਸ਼ਾ ਰਾਹੀ ਕਮਿਊਨੀਕੇਸ਼ਨ ਸਕਿੱਲ ਅਤੇ ਇੰਟਰਵਿਊ ਸਕਿੱਲ ਸਿਖਾਏ ਜਾਣਗੇ । ਇਸ ਤੋ ਇਲਾਵਾ ਬੱਚਿਆ ਨੂੰ ਕਲਾਸ ਰੂਮ ਵਿਖੇ ਮੋਕ ਵੀਡਿਊ, ਡੈਮੋ ਅਤੇ ਰੋਲ ਪਲੇ ਰਾਹੀਂ ਐਕਸਪਰਟ ਟ੍ਰੇਨਰ ਦੁਆਰਾ ਪਰਸਨੈਲੇਟੀ ਡਿਵੈਲਪਮੈਂਟ ਦੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ । 10 ਦਿਨਾਂ ਦੀ ਟ੍ਰੇਨਿੰਗ ਕਰਨ ਉਪਰੰਤ ਇਹਨਾਂ ਬੱਚਿਆ ਨੂੰ ਮੋਹਾਲੀ ਅਤੇ ਚੰਡੀਗੜ੍ਹ ਵਿਖੇ ਨਾਮੀ ਬੀ.ਪੀ.ੳ ਕੰਪਨੀਆ ਵਿੱਚ ਵਧੀਆ ਤਨਖਾਹ ਤੇ ਡੋਮੈਸਟਿਕ ਅਤੇ ਇੰਟਰਨੈਸ਼ਨਲ ਉਪਰੇਸ਼ਨਲ ਲਈ ਕਸਟਮਰ ਐਗਜੀਕੁਟੀਵ ਦੀ ਪੋਸਟ ਲਈ ਇੰਟਰਵਿਊ ਕਰਵਾਈ ਜਾਵੇਗੀ । ਜਿਲ੍ਹਾ ਰੋਜਗਾਰ ਅਫਸਰ ਪਰਸ਼ੋਤਮ ਸਿੰਘ ਨੇ ਟ੍ਰੇਨਿੰਗ ਲੈਣ ਆਏ ਬੱਚਿਆ ਨੂੰ ਮੋਟੀਵੇਟ ਕੀਤਾ ਅਤੇ ਉਹਨਾਂ ਨੂੰ ਰੋਜਗਾਰ ਦੇ ਖੇਤਰ ਵਿੱਚ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।

Advertisements

ਉਹਨਾਂ ਦੱਸਿਆ ਕਿ ਬੱਚਿਆ ਨੂੰ ਟ੍ਰੇਨਿੰਗ ਦੇਣ ਦਾ ਮਕਸਦ ਉਹਨਾਂ ਦੇ ਆਤਮ-ਵਿਸ਼ਵਾਸ ਨੂੰ ਉੱਚਾ ਉਠਾਉਣਾ ਅਤੇ ਇੰਟਰਵਿਊ ਕਿਵੇ ਦੇਣੀ ਚਾਹੀਦੀ ਹੈ, ਉਸ ਲਈ ਕਿਹੜੇ ਸਕਿੱਲ ਹੋਣੇ ਜਰੂਰੀ ਹਨ, ਬਾਰੇ ਜਾਣਕਾਰੀ ਮੁਹਈਆ ਕਰਵਾਉਣਾ ਹੈ । ਇਥੋਂ ਟ੍ਰੇਨਡ ਹੋਏ ਪ੍ਰਾਰਥੀਆਂ ਦੀ 17 ਅਗਸਤ 2022 ਨੂੰ ਬੀ ਪੀ ੳ ਸੈਕਟਰ ਵਿੱਚ ਪਲੇਸਮੈਂਟ ਲਈ ਇੰਟਰਵਿਊ ਕਰਵਾਈ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਬੱਚਿਆ ਨੂੰ ਰੋਜਗਾਰ ਮੁਹਈਆ ਕਰਵਾਇਆ ਜਾ ਸਕੇ । ਉਹਨਾਂ ਦੱਸਿਆ ਕਿ ਜੋ ਪ੍ਰਾਰਥੀ ਸਾਫਟ ਸਕਿੱਲ ਦੀ ਟ੍ਰੇਨਿੰਗ ਲੈਣ ਦੇ ਚਾਹਵਾਨ ਹਨ, ਉਹ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ, ਬਲਾਕ-ਬੀ, ਕਮਰਾ ਨੰ: 217 ਜਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਨਾਮ ਰਜਿਸਟਰ ਕਰਵਾਉਣ ਤਾਂ ਜੋ ਉਹਨਾਂ ਨੂੰ ਭਵਿੱਖ ਵਿੱਚ ਇਹ ਟ੍ਰੇਨਿੰਗ ਦਿਤੀ ਜਾ ਸਕੇ ।

LEAVE A REPLY

Please enter your comment!
Please enter your name here