3 ਅਗਸਤ ਤੱਕ ਮਨਾਇਆ ਜਾਵੇਗਾ ਤੀਬਰ ਦਸਤ ਰੋਕੂ ਪੰਦਰਵਾੜਾ

ਹੁਸ਼ਿਆਪੁਰ (ਦ ਸਟੈਲਰ ਨਿਊਜ਼)। ਬਰਸਾਤੀ ਮੌਸਮ ਵਿੱਚ ਦਸਤਾਂ ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਦੇ ਮੱਕਸਦ ਨਾਲ ਸਿਹਤ ਵਿਭਾਗ ਵਲੋਂ ਮਿਤੀ 19 ਜੁਲਾਈ ਤੋਂ 03 ਅਗਸਤ ਤੱਕ ਤੀਬਰ ਦਸਤ ਰੋਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਜਿਸ ਤਹਿਤ 0-5 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਲੱਗਣ ਵਾਲੇ ਦਸਤ ,ਦਸਤਾਂ ਦੀ ਰੋਕਥਾਮ , ੳ.ਆਰ.ਐਸ ਦਾ  ਘੋਲ ਤਿਆਰ ਕਰਨ, ਦਸਤ ਲੱਗਣ ਤੇ ੳ.ਆਰ.ਐਸ ਦਾ  ਘੋਲ ਦੇਣ ਅਤੇ ਬੱਚੇ ਨੂੰ ਦਸਤਾਂ ਦੀ ਹਾਲਤ ‘ਚ ਜਿੰਕ ਦੀਆਂ ਗੋਲੀਆਂ ਦੇਣ  ਅਤੇ ਸਾਫ ਸਫਾਈ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।ਇਹ ਜਾਣਕਾਰੀ ਸਿਵਲ ਸਰਜਨ ਡਾ. ਰਣਜੀਤ ਸਿੰਘ ਵਲੋਂ ਸਿਵਲ ਹਸਪਤਾਲ ਵਿਖੇ ਬਣਾਏ ਗਏ ੳ.ਆਰ.ਐਸ ਜ਼ਿੰਕ ਕਾਰਨਰ ਨਿਰੀਖਣ ਕਰਨ ਮੌਕੇ ਦਿੱਤੀ ।

Advertisements

ਉਨਾਂ ਦੱਸਿਆ ਕਿ ਦੂਸ਼ਿਤ ਪਾਣੀ,ਦੂਸ਼ਿਤ ਭੋਜਨ  ਅਤੇ ਸਫਾਈ ਦੀ ਘਾਟ ਕਾਰਨ ਬੱਚਿਆਂ ਨੂੰ ਦਸਤ ਲੱਗਦੇ ਹਨ।ਇਹ ਬਿਮਾਰੀ ਇੱਕ ਬੱਚੇ ਤੋਂ ਦੂਜੇ ਵਿੱਚ ਵੀ ਫੈਲ ਸਕਦੀ ਹੈ ਅਤੇ ਜੇਕਰ ਸਮੇਂ ਸਿਰ ਦਸਤ ਦੀ ਰੋਕਥਾਮ ਨਾ ਹੋਵੇ ,ਤਾਂ ਬੱਚੇ ਦੀ ਜਾਨ ਵੀ ਜਾ ਸਕਦੀ ਹੈ । ਇਸ ਲਈ ਸਿਹਤ ਵਿਭਾਗ ਲੋਕਾਂ ਨੂੰ ਜਾਗਰੂਕ  ਕਰਨ ਲਈ ਹਰ ਸਾਲ ਇਹ ਪੰਦਰਵਾੜਾ ਮਨਾਇਆ ਜਾਂਦਾ ਹੈ । ਉਨਾਂ ਇਹ ਵੀ ਦੱਸਿਆ ਕਿ ਜਿਲਾ• ਹਸਪਤਾਲ, ਐਚ.ਡੀ.ਐਚ, ਪੀ.ਐਚ.ਸੀ, ਸੀ.ਐਚ.ਸੀ ਅਤੇ ਸਬ ਸੈਂਟਰ ਪੱਧਰ ਤੇ  ੳ.ਆਰ.ਐਸ ਜ਼ਿੰਕ ਕਾਰਨਰ ਵੀ ਸਥਾਪਤ ਕੀਤੇ ਗਏ ਜਿੱਥੇ ੳ.ਆਰ.ਐਸ ਘੋਲ ਬਣਾਉਣ ਦੇ ਤਰੀਕੇ ਬਾਰੇ ਵੀ ਦੱਸਿਆ ਜਾ ਰਿਹਾ ਹੈ।ਇਸ ਦੇ ਨਾਲ ਨਾਲ ਆਸ਼ਾ ਵਰਕਰਾਂ ਵਲੋਂ ਘਰ-ਘਰ ਜਾ ਕੇ ਓ.ਆਰ .ਐਸ ਦੇ ਪੈਕਟ ਵੀ ਵੰਡੇ ਜਾ ਰਹੇ ਹਨ।

LEAVE A REPLY

Please enter your comment!
Please enter your name here