Saturday, October 31, 2026
Home Hoshiarpur ਕਾਹਲੋ ਯੂਐਸਏ ਅਤੇ ਤੱਗੜ ਮਲੇਸ਼ੀਆ ਨੇ ਰਚੀ ਸੀ ਰਾਜਨ ਨੂੰ ਅਗਵਾ ਕਰਨ...

ਕਾਹਲੋ ਯੂਐਸਏ ਅਤੇ ਤੱਗੜ ਮਲੇਸ਼ੀਆ ਨੇ ਰਚੀ ਸੀ ਰਾਜਨ ਨੂੰ ਅਗਵਾ ਕਰਨ ਦੀ ਸਾਜਿਸ਼, ਵਿੱਕੀ ਕਾਬੂ, ਜਾਂਚ ਜਾਰੀ: ਐਸਐਸਪੀ ਕੌਂਡਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) ਰਿਪੋਰਟ- ਸਮੀਰ ਸੈਣੀ/ਜਤਿੰਦਰ। ਹੁਸ਼ਿਆਰਪੁਰ ਪੁਲਿਸ ਨੇ ਜਿਲਾ ਪੁਲਿਸ ਕਪਤਾਨ ਅਮਨੀਤ ਕੌਂਡਲ ਦੀ ਅਗੁਵਾਈ ਵਿੱਚ ਤੇਜੀ ਨਾਲ ਕਾਰਵਾਈ ਕਰਦੇ ਹੋਏ 24 ਘੰਟਿਆਂ ਦੇ ਅੰਦਰ-ਅੰਦਰ ਅਗਵਾ ਕੀਤੇ ਨੌਜਵਾਨ ਆੜਦੀ ਰਾਜਨ ਨੂੰ ਅਗਵਾਕਾਰਾਂ ਦੇ ਚੁੰਗਲ ਤੋਂ ਛੁਡਵਾਉਣ ਵਿੱਚ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਪੁਲਿਸ ਲਾਇਨ ਵਿੱਚ ਆਯੋਜਤ ਪ੍ਰੈਸਵਾਰਤਾ ਦੌਰਾਨ ਐਸਐਸਪੀ ਅਮਨੀਤ ਕੌਂਡਲ ਨੇ ਜਾਣਕਾਰੀ ਦਿੱਤੀ ਕਿ 20 ਸਤੰਬਰ ਨੂੰ ਸਵੇਰੇ ਸਾਢੇ 4 ਵਜੇ ਦੇ ਕਰੀਬ ਆਪਣੇ ਮਾਉਂਟ ਐਵੇਨਿਊ ਘਰ ਤੋਂ ਮੰਡੀ ਆੜਤ ਦੀ ਦੁਕਾਨ ਦੇ ਗਏ ਨੌਜਵਾਨ ਨੂੰ ਕੁੱਝ ਅਣਪਛਾਤੇ ਲੋਕਾਂ ਨੇ ਅਗਵਾ ਕਰ ਲਿਆ ਸੀ ਤੇ ਉਸ ਦੀ ਕਾਰ ਵੀ ਨਾਲ ਲੈ ਗਏ ਸਨ। ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਹਾਈ ਅਲਰਟ ਕਰਕੇ ਥਾਣਾ ਮਾਡਲ ਟਾਉਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਐਸਐਸਪੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਰਵਿੰਦਰ ਪਾਲ ਸਿੰਘ ਸੰਧੂ, ਪੁਲਿਸ ਕਪਤਾਨ ਨਾਰਕੋਟਿਕਸ ਮਨਦੀਪ ਸਿੰਘ, ਸਹਾਇਕ ਪੁਲਿਸ ਕਪਤਾਨ ਤੁਸ਼ਾਰ ਗੁਪਤਾ, ਉਪ ਪੁਲਿਸ ਕਪਤਾਨ ਰਾਕੇਸ਼ ਕੁਮਾਰ, ਗੁਰਪ੍ਰੀਤ ਸਿੰਘ ਗਿਲ ਅਤੇ ਪ੍ਰਵੇਸ਼ ਚੋਪੜਾ, ਸੀਆਈਏ ਸਟਾਫ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ, ਥਾਣਾ ਮਾਡਲ ਟਾਉਨ ਮੁੱਖੀ ਇੰਸਪੈਕਟਰ ਕਰਨੈਲ ਸਿੰਘ ਤੇ ਅਧਾਰਤ ਟੀਮ ਦਾ ਗਠਨ ਕੀਤਾ ਗਿਆ ਸੀ।

Advertisements

ਐਸਐਸਪੀ ਨੇ ਦੱਸਿਆ ਕਿ ਮਾਮਲੇ ਨੂੰ ਵੱਖ-ਵੱਖ ਐੰਗਲਾਂ ਅਤੇ ਟਕਨੀਕ ਨਾਲ ਜਾਂਚ ਸ਼ੁਰੂ ਕੀਤੀ ਗਈ। ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਿਸ ਨੇ ਦਰਮਨ ਕਾਹਲੋ ਯੂਐਸਏ ਦੇ ਕਹਿਣ ਤੇ ਫਿਰੌਤੀ ਦੀ ਰਕਮ ਲੈਣ ਆਏ ਇਸ ਦੋਸ਼ੀ ਜਿਸਦਾ ਨਾਮ ਵਰਿੰਦਰਪਾਲ ਸਿੰਘ ਉਰਫ ਵਿੱਕੀ ਪੁੱਤਰ ਬਲਦੇਵ ਸਿੰਘ ਨਿਵਾਸੀ ਚੂੰਗ ਥਾਣਾ ਮਹਿਤਾ ਅੰਮ੍ਰਿਤਸਰ ਨੂੰ ਟਾਂਡਾ ਰੋਡ ਸ਼੍ਰੀ ਹਰਗੋਬਿੰਦਪੁਰ ਨਹਿਰ ਲਾਗੇ ਕਾਬੂ ਕਰਕੇ ਗਿਰਫਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਪੁਲਿਸ ਦਾ ਪ੍ਰੈਸ਼ਰ ਨਾ ਝੱਲਦੇ ਹੋਏ ਅਗਵਾਕਾਰੀ ਰਾਜਨ ਨੂੰ ਸਵੇਰੇ ਕਰੀਬ 3 ਵਜੇ ਖਿੱਲਚੀਆਂ ਅੰਮ੍ਰਿਤਸਰ ਵਿਖੇ ਛੱਡ ਗਏ। ਜਿੱਥੋਂ ਪੁਲਿਸ ਨੇ ਸਹੀ ਸਲਾਮਤ ਰਾਜਨ ਨੂੰ ਲਿਆੰਦਾ ਅਤੇ ਪਰਿਵਾਰ ਦੇ ਹਵਾਲੇ ਕੀਤਾ। ਉਹਨਾਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਸ਼ੀ ਪਾਸੋਂ ਇਕ ਬਿਨਾਂ ਨੰਬਰ ਦਾ ਮੋਟਰਸਾਇਕਲ, ਇਕ 32 ਬੋਰ ਦਾ ਪਿਸਟਲ ਅਤੇ 3 ਜਿੰਦਾ ਰੌਂਦ ਬਰਾਮਦ ਕੀਤੇ ਗਏ ਹਨ।

ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦਰਮਨ ਕਾਹਲੋ ਜੋ ਕੀ ਯੂਐਸਏ ਰਹਿੰਦਾ ਹੈ ਅਤੇ ਦੂਸਰਾ ਸਤਿੰਦਰਪਾਲ ਸਿੰਘ ਤੱਗੜ ਜੋ ਕੀ ਮਲੇਸ਼ੀਆ ਵਿੱਚ ਰਹਿੰਦਾ ਹੈ ਦੋਂਨੋ ਹੀ ਮਾਸਟਰ ਮਾਇੰਡ ਹਨ ਨੂੰ ਗਿਰਫ਼ਤਾਰ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਬਾਕੀ ਦੋਸ਼ੀਆਂ ਦੀ ਭਾਲ ਵੀ ਜਾਰੀ ਹੈ। ਗਿ੍ਰਫਤਾਰ ਆਰੋਪੀ ਵਰਿੰਦਰ ਕੁਮਾਰ ਉਰਫ ਵਿੱਕੀ ਕੋਲੋ ਕੀਤੀ ਪੁੱਛਗਿਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਉਸਨੇ ਆਪਣੇ ਹੋਰਨਾਂ ਸਾਥੀਆਂ ਨਾਲ ਮਿਲ ਕੇ ਰਣਵੀਰ ਸਿੰਘ ਉਰਫ ਰਾਣਾ ਨਿਵਾਸੀ ਕੰਦੋਂਵਾਲੀਆ ਦਾ ਹਸਪਤਾਲ ਵਿੱਚ ਗੋਲੀਆਂ ਮਾਰ ਕੇ ਕਤਲ ਕੀਤਾ ਸੀ ਅਤੇ ਇਹਨਾਂ ਖਿਲਾਫ ਇੱਕ ਹੋਰ ਮਾਮਲਾ ਥਾਣਾ ਮਜੀਠਾ ਰੋਡ ਅੰਮ੍ਰਿਤਸਰ ਵਿਖੇ ਦਰਜ ਹੈ। ਇਸਤੋਂ ਇਲਾਵਾ ਇਹ ਵੀ ਗੱਲ ਸਾਹਮਣੇ ਆਏ ਹੈ ਕਿ ਇਸਦੇ ਗਿਰੋਹ ਵਲੋਂ ਕਿਸੀ ਵੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਤਾ ਉਕਤ ਦੋਸ਼ੀ ਆਪਣੇ ਸਾਥੀਆਂ ਨੂੰ ਲੁਕਣ ਲਈ ਪਨਾਹ ਦਿੰਦਾ ਸੀ।

LEAVE A REPLY

Please enter your comment!
Please enter your name here