ਦਿੱਲੀ: (ਦ ਸਟੈਲਰ ਨਿਊਜ਼), ਟੋਕੀਓ ਓਲੰਪਿਕ ਵਿੱਚ ਚੱਲ ਰਹੀਆ ਖੇਡਾਂ ਦੌਰਾਨ ਭਾਰਤੀ ਹਾਕੀ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ । ਭਾਰਤੀ ਹਾਕੀ ਟੀਮ ਨੇ ਸਪੇਨ ਨੂੰ 3-0 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਪਰ ਪਿਛਲੇ ਮੈਚ ਦੌਰਾਨ ਭਾਰਤੀ ਹਾਕੀ ਟੀਮ ਦਾ ਪ੍ਰਦਰਸ਼ਨ ਵਧੀਆ ਨਹੀ ਰਿਹਾ ਸੀ। ਜਿਸ ਦੌਰਾਨ ਭਾਰਤ ਨੂੰ ਆਸਟਰੇਲੀਆ ਹਾਕੀ ਟੀਮ ਤੋ 1-7 ਦੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ । ਪਰ ਹੁਣ ਭਾਰਤ ਨੇ ਸਪੇਨ ਦੀ ਹਾਕੀ ਟੀਮ ਨੂੰ ਹਰਾ ਕੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਅਤੇ ਇਸਦੇ ਨਾਲ ਹੀ ਕੁਆਟਰ ਫਾਈਨਲ ਦੀਆ ਉਮੀਦਾ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਜਾਣਕਾਰੀ ਅਨੁਸਾਰ ਅਗਲਾ ਮੈਚ ਭਾਰਤੀ ਟੀਮ 29 ਜੁਲਾਈ ਨੂੰ ਅਰਜਨਟੀਨਾ ਨਾਲ ਭਿੜੇਗੀ। ਪਹਿਲੇ ਮੈਚ ਵਿੱਚ ਭਾਰਤ ਦੀ ਟੀਮ ਨੇ ਨਿਊਜ਼ੀਲੈਡ ਨੂੰ 3-2 ਨਾਲ ਹਰਾਇਆ ਸੀ ਅਤੇ ਦੂਸਰੇ ਮੈਚ ਦੌਰਾਨ ਭਾਰਤੀ ਹਾਕੀ ਟੀਮ ਆਸਟਰੇਲੀਆ ਤੋ 1-7 ਨਾਲ ਹਾਰ ਗਈ ਸੀ।
ਇਸਦੇ ਨਾਲ ਹੀ ਚੌਥੇ ਮੈਚ ਦੌਰਾਨ ਭਾਰਤੀ ਟੀਮ ਨੇ ਸਪੇਨ ਨੂੰ 3-0 ਨਾਲ ਹਰਾ ਕੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਇਸ ਮੈਚ ਦੌਰਾਨ ਵਿੱਚ ਭਾਰਤੀ ਹਾਕੀ ਖਿਡਾਰੀ ਰੁਪਿੰਦਰ ਪਾਲ ਸਿੰਘ ਨੇ ਦੌ ਗੋਲ ਕੀਤੇ। ਇਸਦੇ ਨਾਲ ਹੀ ਸਿਮਰਨਜੀਤ ਸਿੰਘ ਨੇ 14 ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਨੂੰ 1-0 ਨਾਲ ਜਿੱਤ ਦਿੱਤੀ ਅਤੇ ਫਿਰ 15ਵੇਂ ਮਿੰਟ ਵਿੱਚ ਰੁਪਿੰਦਰ ਪਾਲ ਸਿੰਘ ਨੇ ਗੋਲ ਕਰਕੇ ਸਕੋਰ 2-0 ਕਰ ਦਿੱਤਾ। ਜਾਣਕਾਰੀ ਅਨੁਸਾਰ ਭਾਰਤੀ ਹਾਕੀ ਟੀਮ ਦੇ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਆਪਣੀ ਟੀਮ ਲਈ ਕਈ ਸ਼ਾਨਦਾਰ ਬਚਾਅ ਕੀਤੇ। ਜਿਸ ਕਰਕੇ ਭਾਰਤੀ ਟੀਮ ਨੇ ਸਪੇਨ ਹਾਕੀ ਟੀਮ ਤੋ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਰਿਪੋਰਟ ਦੇ ਅਨੁਸਾਰ ਭਾਰਤੀ ਹਾਕੀ ਟੀਮ ਨੇ 1980 ਤੋ ਓਲੰਪਿਕ ਖੇਡਾਂ ਵਿੱਚ ਕੋਈ ਜਿੱਤ ਪ੍ਰਾਪਤ ਨਹੀ ਕੀਤੀ। ਪਰ ਇਸ ਵਾਰ ਭਾਰਤੀ ਹਾਕੀ ਟੀਮ ਤੋ ਜਿੱਤ ਦੀ ਆਸ ਕੀਤੀ ਜਾ ਰਹੀ ਹੈ।