ਸੀਜੀਐਮ ਵੱਲੋਂ ਸ਼੍ਰੀ ਰਾਮ ਬਾਗ ਸੇਵਾ ਬਿਰਧ ਆਸ਼ਰਮ ਫਿਰੋਜ਼ਪੁਰ ਛਾਉਣੀ ਦਾ ਦੌਰਾ

ਫਿਰੋਜ਼ਪੁਰ (ਦ ਸਟੈਲਰ ਨਿਊਜ਼) ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ. ਏ. ਐੱਸ. ਨਗਰ ਮੋਹਾਲੀ ਦੇ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਮਿਸ ਏਕਤਾ ਉੱਪਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਅੱਜ ਸ਼੍ਰੀ ਰਾਮ ਬਾਗ ਸੇਵਾ ਬਿਰਧ ਆਸ਼ਰਮ ਫਿਰੋਜ਼ਪੁਰ ਛਾਉਣੀ ਦਾ ਦੌਰਾ ਕੀਤਾ ਗਿਆ। ਇਸ ਮੌਕੇ ਨਾਲਸਾ ਦੀਆਂ ਸੀਨੀਅਰ ਸੀਟੀਜਨ ਸਕੀਮਾਂ ਦੇ ਸਬੰਧ ਵਿੱਚ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

Advertisements


ਇਸ ਸੈਮੀਨਾਰ ਵਿੱਚ ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ  ਅਥਾਰਟੀ ਮਿਸ ਏਕਤਾ ਉੱਪਲ ਨੇ ਦੱਸਿਆ ਕਿ ਮਾਨਯੋਗ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਵੱਲੋਂ ਚਲਾਈ ਉਪਰੋਕਤ ਸਕੀਮ ਤਹਿਤ ਅੱਜ ਇਹ ਸੈਮੀਨਾਰ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦੇ ਤਹਿਤ ਇਸ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਤੋਂ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਇੱਥੇ ਰਹਿ ਰਹੇ ਬਜ਼ੁਰਗਾਂ ਦਾ ਹਾਲ ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਆ ਰਹੀਆਂ ਦਿੱਕਤਾਂ ਬਾਰੇ ਪੁੱਛਿਆ ਅਤੇ ਕਿਹਾ ਕਿ ਉਹ ਆਪਣੀਆਂ ਮੁਸ਼ਕਿਲਾਂ ਮੈਨੂੰ ਦੱਸ ਸਕਦੇ ਹਨ ਤਾਂ ਜੋ ਉਨ੍ਹਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾ ਸਕੇ।

ਉਨ੍ਹਾਂ ਨੇ ਬਜੁਰਗਾਂ ਨੂੰ ਭਰੋਸਾ ਵੀ ਦਿੱਤਾ ਕਿ ਉਹ ਸਿਵਲ ਹਸਪਤਾਲ ਨਾਲ ਗੱਲ ਕਰਕੇ ਇੱਕ ਡਾਕਟਰ ਵੀ ਇਸ ਆਸ਼ਰਮ ਵਿੱਚ ਬਜੁਰਗਾਂ ਦੇ ਚੈੱਕਅੱਪ ਅਤੇ ਇਲਾਜ ਬਾਰੇ ਭੇਜਣਗੇ ।ਇਸ ਮੌਕੇ ਉਨ੍ਹਾਂ ਇਸ ਆਸ਼ਰਮ ਵਿੱਚ ਰਹਿ ਰਹੇ ਬਜੁਰਗਾਂ ਨੂੰ ਫਲ ਫਰੂਟ ਅਤੇ ਰਸ ਦੇ ਪੈਕਟ ਵੀ ਵੰਡੇ ਤੇੇ ਬਜੁਰਗਾਂ ਕੋਲੋ ਭਜਨ ਵੀ ਸਰਵਨ ਕੀਤੇ । ਇਹ ਸੈਮੀਨਾਰ ਉਪਰੋਕਤ ਆਸ਼ਰਮ ਤੋਂ ਸ਼੍ਰੀ ਹਰੀਸ਼ ਗੋਇਲ ਚੇਅਰਮੈਨ ਸ਼੍ਰੀ ਰਾਮ ਬਾਗ ਸੇਵਾ ਬਿਰਧ ਆਸ਼ਰਮ ਫਿਰੋਜ਼ਪੁਰ ਛਾਉਣੀ ਵੱਲੋਂ ਕੀਤਾ ਗਿਆ ।

LEAVE A REPLY

Please enter your comment!
Please enter your name here