ਡੱਰਗ ਕੰਟਰੋਲ ਅਫਸਰ ਵੱਲੋ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼ ): ਮਾਨਯੋਗ ਸਿਵਲ ਸਰਜਨ ਡਾ ਰਣਜੀਤ ਸਿੰਘ ਗੋਤੜਾ ਅਤੇ ਜੈਡ. ਐਲ. ਏ. ਰਜੇਸ਼ ਸੂਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਡਰੱਗ ਕੰਟਰੋਲ ਅਫਸਰ  ਮਨਪ੍ਰੀਤ ਸਿੰਘ ਵੱਲੋ ਹੁਸ਼ਿਆਰਪੁਰ ਸ਼ਹਿਰ ਦੇ ਮੈਡੀਕਲ ਸਟੋਰਾਂ ਦੀ ਇਨਪੈਕਸ਼ਨ ਕੀਤੀ ਗਈ ਅਤੇ ਸਡੂਲ ਐਚ. ਬੰਨ. ਦੀਆਂ ਦਵਾਈਆਂ ਦਾ ਰਿਕਾਰਡ ਚੈਕ ਕੀਤਾ ਗਿਆ ਤੇ ਤਿੰਨ ਤਰਾਂ ਦੀਆਾਂ ਸ਼ੱਕੀ ਦਵਾਈਆਂ ਦੇ ਸੈਪਲ ਲੈ ਕੇ ਡਰੱਗ ਐਨਾਲਿਸਟ ਪੰਜਾਬ ਖਰੜ ਨੂੰ ਭੇਜ ਦਿੱਤੇ ਗਏ ਹਨ |  

Advertisements

ਇਸ ਮੋਕੇ  ਉਹਨਾਂ ਇਹ ਵੀ ਦੱਸਿਆ ਕਿ ਫਗਵਾੜਾ ਰੋਡ , ਰਵਿਦਾਸ ਨਗਰ ਅਤੇ ਉਨਾ ਰੋਡ ਤੇ ਸਾਰੇ ਹੀ ਮੈਡੀਕਲ ਸਟੋਰ ਚੈਕ ਕੀਤੇ ਗਏ , ਮੈਡੀਕਲ ਸਟੋਰ ਦੇ  ਮਾਲਿਕਾਂ ਨੂੰ ਹਦਾਇਤ ਕੀਤੀ ਕਿ ਉਹ ਮੈਡੀਕਲ ਸਟੋਰ ਜਦ ਤੱਕ ਖੁਲਾ ਰਹੇ ਉਦੋ ਤੱਕ  ਫਰਮਾਸਿਸਟ ਦੀ ਹਾਜਰੀ ਜਰੂਰੀ ਹੋਣੀ ਚਾਹੀਦੀ þ | ਉਹਨਾਂ ਇਹ ਵੀ ਕਿਹਾ ਕਿ  ਡਾਕਟਰ ਦੀ ਲਿਖੀ ਪਰਚੀ ਤੇ ਦਵਾਈ ਹੀ  ਵੇਚਣ,  ਬਿਨਾਂ ਪਰਚੀ ਤੋ ਕਿਸੇ ਨੂੰ ਦਵਾਈ ਨਾ ਦੇਣ | ਇਸ ਮੋਕੇ ਇਹਨਾਂ ਦੀ ਟੀਮ ਵਿੱਚ  ਵੀਰ ਸਿੰਘ ਤੇ ਰਾਜੂ ਵੀ ਹਾਜਰ ਹਾਜਰ ਸੀ |

LEAVE A REPLY

Please enter your comment!
Please enter your name here