ਪੰਜਾਬ ਸਰਕਾਰ ਨੇ ਵਲੰਟੀਅਰ ਸਟਾਫ ਨੂੰ ਰੋਜਗਾਰ ਦੇ ਕੇ ਕੀਤਾ ਬੇਰੁਜਗਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਘਰ-ਘਰ ਰੋਜਗਾਰ ਦੇਣ ਦਾ ਵਆਦਾ ਕਰ ਰਹੀ ਸਰਕਾਰ ਨੇ ਵਲੰਟੀਅਰ ਸਟਾਫ ਨੂੰ ਰੋਜਗਾਰ ਦੇ ਕੇ ਕੀਤਾ ਬੇਰੁਜਗਾਰ । ਬੇਗੁਜਗਾਰ ਵਲੰਟੀਅਰ ਵੱਲੋ ਅੱਜ ਸਿਵਲ ਸਰਜਨ ਦਫਤਰ ਅੱਗੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਰੇ ਬਾਜੀ ਕੀਤੀ। ਇਸ ਮੋਕੇ ਸਟਾਫ ਨਰਸ ਦੀਕਸ਼, ਕਾਜਿਲ,ਰਾਜਦੀਪ, ਅਮਨਦੀਪ, ਖਸ਼ਬੂ, ਮੇਗਾ ਰਾਏ, ਨੇਹਾ, ਜੋਤੀ ਬਾਲਾ, ਨਰਿੰਦਰ, ਅਨਦੀਪ ਕੋਰ, ਕਮਲਪ੍ਰੀਤ ਕੋਰ, ਗੁਰਪ੍ਰੀਤ ਕੋਰ, ਸਮਰਿਤੀ, ਨੇਹਾ ਹਰਪ੍ਰੀਤ ਕੋਰ, ਨਵਦੀਪ ਕੋਰ, ਨਵਪ੍ਰੀਤ ਕੋਰ ਨਿਸ਼ਤਾ ਸ਼ਰਮਾਂ, ਜਸਵਿੰਦਰ ਕੋਰ, ਵਾਰਡ ਐਟੇਡਿਟ ਪਰਬਦੀਪ ਕਮਲ, ਸੁਖਜਿੰਦਰ ਕੋਰ, ਹੰਸ ਰਾਜ, ਮਨਪ੍ਰੀਤ ਸਿੰਘ , ਦੀਪਕ, ਗੁਰਦੀਪ ਸਿੰਘ, ਜਸਵੀਰ ਲਖਵੀਰ, ਸਫਾਈ ਸੇਵਕ ਪਵਨ, ਰਮਨ ਕੁਮਾਰ ਪਲਵਿੰਦਰ ਸਿੰਘ, ਦੀਪਕ ਕੁਮਾਰ,ਸਨਤੋਸ਼ ਕੁਮਾਰ, ਲੈਬ ਟੈਕਨੀਸ਼ਨ ਰਕੇਸ਼ ਕੁਮਾਰ, ਕਾਜਿਲ ਸ਼ਰਮਾਂ, ਸਤਵੀਰ ਸਿੰਘ, ਆਦਿ ਹਾਜਰ ਸਨ ।

Advertisements

ਇਸ ਮੋਕੇ ਇਹਨਾਂ ਦੱਸਿਆ ਕਿ ਕੋਰੋਨਾ ਕਾਲ ਦੋਰਾਨ ’ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਫਰੰਟ ਲਾਇਨ ਤੇ ਕੰਮ ਕਰ ਰਹੇ ਵਲੰਟੀਅਰ ਸਟਾਫ ਨਰਸ , ਵਾਰਡ ਅਟੈਟਡੇਟ . ਸਫਾਈ ਸੇਵਕ ਕਰਮਚਾਰੀ ਅਤੇ ਲੈਬ ਟੈਕਨੀਸ਼ਨ ਜੌੋ ਕਿ ਮਾਰਚ 2020 ਤੋ ਲਗਾਤਾਰ ਪੂਰੀ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਸੀ । 15 ਜੁਲਾਈ ਤੋ ਡਿਊਟੀ ਤੋ ਫਾਰਗ ਕਰ ਦਿੱਤੀ ਗਿਆ ਹੈ । ਇਕ ਪਾਸੇ ਸਰਕਾਰ ਸਰਕਾਰੀਆ ਨੌਕਰੀਆਂ ਕੱਢ ਰਹੀ ਹੈ । ਪਰ ਵੰਲਟੀਅਰ ਸਟਾਫ ਨੂੰ ਸਰਕਾਰੀ ਨੌਕਰੀ ਦੇ ਕੇ ਵੀ ਸਟਾਫ ਪੂਰਾ ਨਹੀ ਹੈ ਰਿਹਾ । ਸਿਵਲ ਹਸਪਤਾਲ ਵਿੱਚ ਸਟਾਫ ਦੀ ਬਹੁਤ ਕਮੀ ਹੈ । ਇਕ ਪਾਸੇ ਸਰਕਾਰ ਘਰ-ਘਰ ਰੋਜਗਾਰ ਦੇਣ ਦਾ ਵਆਦਾ ਕਰ ਰਹੀ ਹੈ ਤੇ ਦੂਸਰੇ ਪਾਸੇ ਵਲੰਟੀਅਰ ਸਟਾਫ ਦਾ ਰੋਜਗਾਰ ਖੋ ਰਹੀ ਹੈ । ਜਦੋ ਹਸਪਤਾਲ ਵਿੱਚ ਕੋਰੋਨਾ ਦੇ ਕੇਸ ਵੱਧ ਜਾਦੇ ਹਨ ਤਾਂ ਸਾਨੂੰ ਡਿਉਟੀ ਤੇ ਬੁਲਾ ਲਿਆ ਜਾਦਾ ਹੈ ।

ਜਦੋ ਕਰੋਨਾ ਦੇ ਕੇਸ ਘੱਟ ਜਾਦੇ ਹਨ ਤੇ ਸਾਨੂੰ ਨੋਕਰੀ ਤੋ ਫਾਰਗ ਕਰ ਦਿੱਤਾ ਜਾਦਾ ਹੈ । ਹਰ ਵਾਰ ਸਾਡੇ ਨਾਲ ਇਹੋ ਜਿਹਾ ਘਟੀਆ ਰਿਵੀਆ ਕੀਤਾ ਜਾਦਾ ਹੈ । ਇਸ ਕਰਕੇ ਅਸੀ ਨੇ ਤੇ ਅਸੀ ਪ੍ਰਾਈਵੇਟ ਨੌਕਰੀ ਕਰ ਸਕਦੇ ਹਾਂ ਤੇ ਨਾ ਹੀ ਸਰਕਾਰੀ ਤੇ ਸਾਨੂ ੰਇਹ ਹੀ ਨਹੀ ਪਤਾ ਹੁੰਦਾ ਕਿ ਸਾਨੂੰ ਕਦੋ ਇਹਨਾਂ ਫਾਰਗ ਕਰ ਦੇਣ ਹੁੰਦਾ ਹੈ । ਇਸ ਕਰਕੇ ਅਸੀ ਮਾਨਸਿਕ ਪਰੇਸ਼ਾਨੀ ਵਿੱਚ ਡਿਉਟੀ ਕਰਦੇ ਹਾਂ । ਇਸ ਕਰਕੇ ਹੁਣ ਸਾਨੂੰ ਪ੍ਰਾਈਵੇਟ ਵਾਲ ਵੀ ਨੌਕਰੀ ਨਹੀ ਦੇ ਰਹੇ ਅਸੀ ਸਰਕਾਰ ਤੋ ਮੰਗ ਕਰਦੇ ਹਾ ਕਿ ਸਾਨੂੰ ਪਹਿਲਾ ਵਾਲੀ ਜਗਾਂ ਤੇ ਬਹਾਲ ਕੀਤੀ ਜਾਵੇ ।

LEAVE A REPLY

Please enter your comment!
Please enter your name here