ਸਿਵਲ ਸਰਜਨ ਵੱਲੋਂ ਐਸ.ਡੀ.ਐਚ.ਜੀਰਾ ਦਾ ਅਚਨਚੇਤ ਦੌਰਾ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਫਿਰੋਜ਼ਪੁਰ ਦੇ ਨਵਨਿਯੁਕਤ ਸਿਵਲ ਸਰਜਨ ਡਾ: ਰਾਜਿੰਦਰ ਅਰੋੜਾ ਵੱਲੋਂ ਜ਼ਿਲੇ ਅੰਦਰ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਹਿੱਤ ਕਾਰਵਾਈਆਂ ਆਰੰਭ ਦਿੱਤੀਆਂ ਗਈਆ ਹਨ। ਇਸੇ ਸਿਲਸਿਲੇ ਵਿੱਚ ਉਹਨਾਂ ਵੱਲੋਂ ਸਬ ਡਵਿਜ਼ਨਲ ਹਸਪਤਾਲ ਜੀਰਾ ਦਾ ਅਚਾਨਕ ਦੌਰਾ ਕੀਤਾ ਗਿਆ। ਉਹਨਾਂ ਹਸਪਤਾਲ ਦੇ ਸਮੁੱਚੇ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜਾ ਲਿਆ।ਡਾ: ਅਰੋੜਾ ਨੇ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦਾ ਹਾਲ ਚਾਲ ਵੀ ਜਾਣਿਆ ਅਤੇ ਮਰੀਜ਼ਾਂ ਨੂੰ ਮਿਲ ਰਹੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ। ਉਹਨਾਂ ਹਸਪਤਾਲ ਪ੍ਰਬੰਧਨ ਤੇ ਸੰਤੁਸ਼ਟੀ ਜ਼ਹਿਰ ਕਰਦਿਆਂ ਮੌਕੇ ਤੇ ਹੀ ਸੰਸਥਾ ਦੇ ਸੀਨੀਅਰ ਮੈਡੀਕਲ ਅਫਸਰ ਡਾ:ਅਨਿਲ ਮਨਚੰਦਾ ਨੂੰ ਹਸਪਤਾਲ ਵਿੱਚ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਲਈ ਹਿਦਾਇਤਾਂ ਵੀ ਦਿੱਤੀਆਂ। ਸਿਵਲ ਸਰਜਨ ਨੇ ਵਿਸ਼ੇਸ਼ ਕਰਕੇ ਰਿਸੈਪਸ਼ਨ ਸੇਵਾਵਾਂ ਅਤੇ ਸਾਫ ਸਫਾਈ ਵਿੱਚ ਬਿਹਤਰੀ ਲਿਆਉਣ ਲਈ ਐਸ.ਐਮ.ਓ.ਨੂੰ ਨਿਰਦੇਸ਼ ਦਿੱਤੇ।ਮੌਕੇ ਤੇ ਹਾਜ਼ਿਰ ਮੇਡੀਕਲ ਅਧਿਕਾਰੀਆਂ ਅਤੇ ਪੇਰਾਮੈਡੀਕਲ ਸਟਾਫ ਨਾਲ ਮੀਟਿੰਗ ਸਮੇਂ ਉਹਨਾ ਸਮੂੰਹ ਸਟਾਫ ਨੂੰ ਆਪਣਾ ਕੰਮ ਮਿਹਨਤ,ਲਗਨ,ਜ਼ਿਮੇਵਾਰੀ ਅਤੇ ਇਮਾਨਦਾਰੀ ਨਾਲ ਕਰਨ ਲਈ ਪ੍ਰੇਰਿਤ ਕੀਤਾ ।

Advertisements

ਉਹਨਾ ਇਹ ਹਿਦਾਇਤ ਵੀ ਕੀਤੀ ਕਿ ਹਸਪਤਾਲ ਵਿੱਚ ਆਏ ਮਰੀਜ਼ਾਂ ਪ੍ਰਤੀ ਹਮਦਰਦੀ ਵਾਲਾ ਵਤੀਰਾ ਰੱਖਿਆ ਜਾਵੇ ਅਤੇ ਉਹਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ। ਸਿਵਲ ਸਰਜਨ ਡਾ:ਰਜਿੰਦਰ ਅਰੋੜਾ ਨੇ ਸਿਹਤ ਕੇਂਦਰ ਵਿਖ ਉਪਲੱਬਧ ਕਰਵਾਈਆਂਜਾ ਰਹੀਆਂ ਐਮਰਜੰਸੀ ਸੇਵਾਵਾਂ,ਜੱਚਾ ਬੱਚਾ ਸਿਹਤ ਸੇਵਾਵਾਂ,ਕੋਵਿਡ ਪ੍ਰਬੰਧਨ,ਕੋਵਿਡ ਟੀਕਾਕਰਨ ਅਤੇ ਹੋਰ ਸਮੂੰਹ ਸਿਹਤ ਪ੍ਰੋਗ੍ਰਾਮਾਂ ਦੀ ਪ੍ਰਗਤੀ ਬਾਰੇ ਜਾਣਕਾਰੀ ਹਾਸਿਲ ਕੀਤੀ। ਉਹਨਾਂ ਹਸਪਤਾਲ ਅੰਦਰ ਸਥਾਪਿਤ ਕੀਤੇ ਜਾ ਰਹੇ ਆਕਸੀਜਨ ਪਲਾਂਟ ਦੀ ਪ੍ਰਗਤੀ ਦਾ ਵੀ ਜਾਇਜਾ ਲਿਆ।

LEAVE A REPLY

Please enter your comment!
Please enter your name here