ਸਿਹਤ ਵਿਭਾਗ ਕਰੇਗਾ ਨਵੀ ਵੈਕਸੀਨ ਦੀ ਸ਼ਰੂਆਤ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਵੱਖ ਵੱਖ ਸਿਹਤ ਗਤੀਵਿਧੀਆਂ ਲਗਾਤਾਰ ਜਾਰੀ ਹਨ। ਇਸੇ ਸਿਲਸਿਲੇ ਵਿੱਚ ਵਿਭਾਗ ਵੱਲੋਂ ਸਰਕਾਰ ਵੱਲੋਂ ਨਿਕਟ ਭਵਿੱਖ ਵਿੱਚ ਬੱਚਿਆਂ ਦੇ ਟੀਕਾਕਰਨ ਸ਼ਡਿਊਲ ਵਿੱਚ ਸ਼ਮਿਲ ਕੀਤੀ ਜਾ ਰਹੀ ਨਵੀਂ ਵੈਕਸੀਨ ਸਬੰਧੀ ਇੱਕ ਜ਼ਿਲਾ ਪੱਧਰੀ ਟਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਸੰਬੋਧਨ ਕਰਦਿਆਂ ਵਿਸ਼ਵ ਸਿਹਤ ਸੰਸਥਾ ਦੇ ਐਸ.ਐਮ.ਓ. ਡਾ:ਮੇਘਾ ਪ੍ਰਕਾਸ਼ ਨੇ ਕਿਹਾ ਕਿ ਨਿਮੋਨੀਆਂ 05 ਸਾਲ ਤੱਕ ਦੇ ਬੱਚਿਆਂ ਵਿੱਚ ਮੌਤਾਂ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ। ਬੱਚਿਆਂ ਵਿੱਚ ਨਿਊਮੋਕੋਕਲ ਨਿਮੋਨੀਆ ਇੱਕ ਗੰਭੀਰ ਸਾਹ ਰੋਗ ਹੈ ਜਿਸ ਤੋਂ ਬਚਾਅ ਲਈ ਵਿਭਾਗ ਵੱਲੋਂ ਜਲਦੀ ਹੀ ਨਿਊਮੋਕੋਕਲ ਕੰਜੂਗੇਟ ਵੈਕਸੀਨ ਨੂੰ ਨਿਯਮਿਤ ਟੀਕਾਕਰਨ ਪ੍ਰੋਗ੍ਰਾਮ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ ਤਾਂ ਕਿ ਨਿਊਮੋਕੋਕਲ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

Advertisements

ਉਹਨਾਂ ਇਹ ਵੀ ਦੱਸਿਆ ਕਿ ਇਸ ਵੈਕਸੀਨ ਦੀਆਂ ਤਿੰਨ ਖੁਰਾਕਾਂ 06 ਹਫਤੇ,14 ਹਫਤੇ ਅਤੇ 09 ਮਹੀਨੇ ਦੀ ਉਮਰ ਤੇ ਬੱਚਿਆਂ ਨੂੰ ਦਿੱਤੀਆਂ ਜਾਣਗੀਆਂ। ਇਸ ਮੌਕੇ ਯੂ.ਐਨ.ਡੀ.ਪੀ. ਦੇ ਪ੍ਰੋਗ੍ਰਾਮ ਮੈਨੇਜਰ ਜਾਵੇਦ ਅਹਿਮਦ ਨੇ ਈ-ਵਿਨ ਪੋਰਟਲ ਰਾਹੀਂ ਵੈਕਸੀਨ ਦੇ ਰੱਖ ਰਖਾਵ,ਸਟਾਕ ਮੈਨੇਜਮੈਂਟ ਆਦਿ ਬਾਰੇ ਪ੍ਰਤੀਭਾਗੀਆਂ ਨੂੰ ਜਾਣਕਾਰੀ ਦਿੱਤੀ। ਇਸ ਟ੍ਰੇਨਿੰਗ ਵਿੱਚ ਜ਼ਿਲੇ ਦੀਆਂ ਵੱਖ ਵੱੱੱਖ ਸਿਹਤ ਸੰਸਥਾਵਾਂ ਦੈ ਮੈਡੀਕਲ ਅਫਸਰਾਂ,ਬੀ.ਈ.ਈਜ਼ ਅਤੇ ਐਲ.ਐਚ.ਵੀਜ਼ ਨੇ ਸ਼ਮੂਲੀਅਤ ਕੀਤੀ। ਇਸ ਵਰਕਸ਼ਾਪ ਵਿੱਚ ਜ਼ਿਲਾ ਪ੍ਰੋਗ੍ਰਾਮ ਮੈਨੇਜਰ ਹਰੀਸ਼ ਕਟਾਰੀਆ,ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾਂ,ਜ਼ਿਲਾ ਬੀ.ਸੀ.ਸੀ. ਕੋਆਰਡੀਨੇਟਰ ਰਜਨੀਕ ਕੌਰ,ਟੀਕਾਕਰਨ ਸਹਾਇਕ ਜੋਤੀ ਬਾਲਾ ਅਤੇ ਯੂ.ਐਨ.ਡੀ.ਪੀ ਦੇ ਸੰਨੀ ਕੁਮਾਰ ਵੀ ਹਾਜ਼ਿਰ ਰਹੇ।

LEAVE A REPLY

Please enter your comment!
Please enter your name here