ਡਿਪਟੀ ਕਮਿਸ਼ਨਰ ਨੇ ਪਿੰਡ ਚੱਕੜ ਵਿਖੇ ਡਿਸਪੈਂਸਰੀ ਦਾ ਕੀਤਾ ਸ਼ੁਭਆਰੰਭ

ਪਠਾਨਕੋਟ, (ਦ ਸਟੈਲਰ ਨਿਊਜ਼)। ਜਿਲਾ ਪ੍ਰਸਾਸਨ ਵੱਲੋਂ ਪ੍ਰਾਪਤ ਹੋਈ ਪੰਜ ਡਿਸਪੈਂਸਰੀਆਂ ਦੀ ਗ੍ਰਾਂਟ ਵਿਚੋਂ ਮਿਤੀ 23.12.2021 ਨੂੰ ਜੀ. ਏ. ਡੀ. ਚੱਕੜ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ਤੇ ਡਿਪਟੀ ਕਮਿਸਨਰ ਪਠਾਨਕੋਟ ਸੰਯਮ ਅੱਗਰਵਾਲ ਅਤੇ ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ. ਨਰੇਸ ਕੁਮਾਰ ਮਾਹੀ ਨੇ ਆਪਣੇ ਕਰ ਕਮਲਾਂ ਨਾਲ ਇਸ ਡਿਸਪੈਂਸਰੀ ਦਾ ਉਦਘਾਟਨ ਕੀਤਾ ਅਤੇ ਡਾ.ਮੰਜੂ ਯਾਦਵ ਏ. ਐਮ. ਓ. ਨੂੰ ਡਾਕਟਰ ਦੀ ਕੁਰਸੀ ਤੇ ਬਿਠਾ ਕੇ ਪਿੰਡ ਵਾਸੀਆਂ ਅਤੇ ਰੋਗੀਆਂ ਦੀ ਸੇਵਾ ਕਰਨ ਦਾ ਨਿਰਦੇਸ ਦਿੱਤਾ ।

Advertisements

ਇਸ ਮੌਕੇ ਤੇ ਆਯੁਰਵੈਦਿਕ ਵਿਭਾਗ ਤੋਂ ਆਏ ਡਾਕਟਰ ਪੰਕਜ ਠਾਕੁਰ, ਡਾਕਟਰ ਮੀਨਾ, ਡਾਕਟਰ ਮਾਲਤੀ, ਡਾਕਟਰ ਸਾਹਿਲ, ਡਾਕਟਰ ਯਸਵਿੰਦਰ,ਡਾਕਟਰ ਵਿਪਨ ਉਪਵੈਦ ਵਿਕਾਸ ਸੇਠੀ, ਦਫਤਰੀ ਸਟਾਫ ਵਿਚੋਂ ਜਤਿਨ ਸਰਮਾ ਅਤੇ ਅੰਕੁਸ ਸਰਮਾ ਅਤੇ ਪਿੰਡ ਦੀ ਸਰਪੰਚ ਵੀਨਾ ਦੇਵੀ ਸਮੂਹ ਗ੍ਰਾਮ ਪੰਚਾਇਤ ਨਾਲ ਹਾਜਰ ਸਨ। ਡਾਇਰੈਕਟਰ ਆਯੁਰਵੈਦਾ ਪੂਨਮ ਵਸਸਿਟ, ਡਾਕਟਰ ਨਰੇਸ ਕੁਮਾਰ ਮਾਹੀ ਅਤੇ ਸਮੂਹ ਐ. ਐਮ. ਓ ਆਯੁਰਵੈਦਾ ਨੇ ਡਿਪਟੀ ਕਮਿਸਨਰ ਪਠਾਨਕੋਟ ਸੰਯਮ ਅਗਰਵਾਲ ਦੇ ਇਸ ਉਪਰਾਲੇ ਲਈ ਬਹੁਤ ਬਹੁਤ ਧੰਨਵਾਦ ਕੀਤਾ।  

LEAVE A REPLY

Please enter your comment!
Please enter your name here