ਭਾਜਪਾ ਦੇ ਅੱਠ ਸਾਲ ਬੇਮਿਸਾਲ:ਸ਼ਾਮ ਸੁੰਦਰ ਅੱਗਰਵਾਲ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਕੇਂਦਰ ਵਿੱਚ ਮੋਦੀ ਸਰਕਾਰ ਦੇ ਅੱਠ ਸਾਲ ਪੂਰੇ ਹੋਣ ਤੇ ਭਾਰਤੀਯ ਜਨਤਾ ਪਾਰਟੀ ਦੇ ਸੂਬਾ ਕਾਰਜਕਾਰਨੀ ਮੈਂਬਰ ਸ਼ਾਮ ਸੁੰਦਰ ਅੱਗਰਵਾਲ ਨੇ ਪ੍ਰੇਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂਨੇ ਕਿਹਾ ਕਿ ਅਸੀਂ ਸੰਸਕ੍ਰਿਤੀ ਦੀ ਰੱਖਿਆ ਕੀਤੀ ਹੈ।ਰਾਮ ਮੰਦਿਰ ਸਮੇਤ ਕਈ ਧਾਰਮਿਕ ਸਥਾਨਾਂ ਦੇ ਨਾਮ ਗਿਨਾਂਦੇ ਹੁਏ ਅੱਗਰਵਾਲ ਨੇ ਕਿਹਾ ਕਿ ਚਾਹੇ ਉਹ ਸ਼ਾਨਦਾਰ ਰਾਮ ਮੰਦਿਰ ਦਾ ਨਿਰਮਾਣ ਹੋਵੇ, ਸ਼ਾਨਦਾਰ ਅਤੇ ਸੁੰਦਰ ਕਾਸ਼ੀ ਹੋਵੇ,ਮਹਾਂਭਾਰਤ ਸਰਕਿਟ ਹੋਵੇ,ਰਾਮਾਇਣ ਸਰਕਿਟ ਹੋਵੇ,ਕੇਦਾਰਨਾਥ ਦਾ ਪੁਨਰ ਨਿਰਮਾਣ ਹੋਵੇ, ਸੋਮਨਾਥ ਦਾ ਵਿਕਾਸ ਦਾ ਹੋਵੇ ਅਤੇ ਸਟੈਚਿਊ ਆਫ ਯੂਨਿਟੀ ਵੀ ਆਧੁਨਿਕ ਸ਼ਮੇ ਵਿੱਚ ਇੱਕ ਤਰ੍ਹਾਂ ਨਾਲ ਭਾਰਤ ਦੇ ਇਤਹਾਸ ਨੂੰ ਦਰਸਾਉਣ ਦਾ ਕੇਂਦਰ ਬਣੇ ਹਨ। ਅੱਗਰਵਾਲ ਨੇ ਕਿਹਾ ਕਿ ਡਾ.ਅੰਬੇਦਕਰ ਦੇ ਜੀਵਨ ਨਾਲ ਸਬੰਧਤ ਸਥਾਨਾਂ ਨੂੰ ਪੰਚ ਤੀਰਥ ਵਜੋਂ ਵਿਕਸਤ ਕਰਨ ਦਾ ਕੰਮ ਵੀ ਮੋਦੀ ਸਰਕਾਰ ਨੇ ਕੀਤਾ ਹੈ।ਸਾਡੀ ਸਰਕਾਰ ਨੇ ਸੰਵਿਧਾਨ ਦਿਵਸ,ਸਮਾਜਿਕ ਸਦਭਾਵਨਾ ਦਿਵਸ, ਰਾਸ਼ਟਰੀ ਏਕਤਾ ਦਿਵਸ,ਆਦਿਵਾਸੀ ਮਾਣ ਦਿਵਸ,ਯੋਗ ਦਿਵਸ ਵੀ ਤੈਅ ਕੀਤੇ।

Advertisements

ਅਗਰਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ 8 ਸਾਲਾਂ ਦੇ ਕਾਰਜਕਾਲ ਨੂੰ ਸੇਵਾ,ਸੁਸ਼ਾਸਨ ਅਤੇ ਗਰੀਬਾਂ ਦੀ ਭਲਾਈ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ,ਵਰਕਰਾਂ ‘ਚ ਵੀ ਭਾਰੀ ਉਤਸ਼ਾਹ ਹੈ।ਭਾਜਪਾ ਹਰ ਵਰਗ ਨੂੰ ਧਿਆਨ ‘ਚ ਰੱਖ ਕੇ ਯੋਜਨਾਵਾਂ ਬਣਾ ਰਹੀ ਹੈ,ਜਿਸ ਨੂੰ ਜ਼ਮੀਨੀ ਪੱਧਰ ਤੇ ਲਾਗੂ ਕੀਤਾ ਜਾ ਰਿਹਾ ਹੈ।ਅਤੇ ਲਾਭਪਾਤਰੀਆਂ ਨੂੰ ਵੀ ਲਾਭ ਮਿਲ ਰਿਹਾ ਹੈ।ਉਨ੍ਹਾਂ ਵਰਕਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਯੋਜਨਾਵਾਂ ਨੂੰ ਹਰ ਇੱਕ ਯੋਗ ਵਿਅਕਤੀ ਤੱਕ ਪਹੁੰਚਾਉਣ ਲਈ ਪ੍ਰਸ਼ਾਸਨ ਦੀ ਮਦਦ ਕਰਨ ਦਾ ਸੱਦਾ ਦਿੱਤਾ। ਉਨ੍ਹਾਂਨੇ ਕਿਹਾ ਕਿ ਗਰੀਬਾਂ ਦਾ ਕਲਿਆਣ ਹੋਇਆ ਹੈ।ਕੋਵਿਡ ਦਾ ਟੀਕਾ ਮੁਫ਼ਤ ਲਗਾਇਆ ਗਿਆ। ਕਿਸਾਨਾਂ ਨੂੰ ਸੰਮਾਨਨਿਧਿ ਮਿਲ ਰਹੀ ਹੈ। ਵਿਅਕਤੀ ਜਨ ਔਸ਼ਧੀ ਕੇਂਦਰ,ਆਯੂਸ਼ਮਾਨ ਭਾਰਤ ਯੋਜਨਾ,ਹਰ ਘਰ ਨਲ ਤੋਂ ਜਲ ਯੋਜਨਾਵਾਂ ਨੇ ਵਿਰੋਧੀਆਂ ਦੀ ਬੋਲਤੀ ਬੰਦ ਕਰ ਦਿੱਤੀ ਹੈ।ਉਨ੍ਹਾਂ ਮੰਡਲ ਪੱਧਰ ਤੱਕ ਇਨ੍ਹਾਂ ਯੋਜਨਾਵਾਂ ਦਾ ਪ੍ਰਚਾਰ ਪ੍ਰਸਾਰ ਕਰਣ ਦੀ ਵਰਕਰਾਂ ਨੂੰ ਅਪੀਲ ਕੀਤੀ।

LEAVE A REPLY

Please enter your comment!
Please enter your name here