ਟੁੱਟੀਆਂ ਸੜਕਾਂ ਅਧਿਕਾਰੀਆਂ ਦੀ ਲਾਪ੍ਰਵਾਹੀ, ਲੋਕਾਂ ਨੂੰ ਕਰਨਾ ਪੈ ਰਿਹਾ ਪਰੇਸ਼ਾਨੀਆਂ ਦਾ ਸਾਹਮਣਾ: ਵਿਕਾਸ ਮੋਮੀ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਸੜਕਾਂ,ਟੂਟੀਆਂ ਤੇ ਵਿਚ ਟੋਏ,ਅਸੀ ਮਾਰ ਗਏ ਨੀ ਓਏ,ਹੋਏ,ਅਜਿਹੇ ਗੀਤ ਹੈਰੀਟੇਜ ਸਿਟੀ ਕਪੂਰਥਲਾ ਦੇ ਲੋਕ ਗਾਉਂਦੇ ਨਜ਼ਰ ਆ ਰਹੇ ਹਨ।ਹੈਰੀਟੇਜ ਸਿਟੀ ਕਪੂਰਥਲਾ ਸ਼ਹਿਰ ਵਿੱਚ ਸੜਕਾਂ ਬਣਾਉਣ ਲਈ ਕਈ ਥਾਵਾਂ ਤੋਂ ਸੜਕਾਂ ਤੋੜਿਆ ਗਿਆ ਹਨ।ਅਧਿਕਾਰੀਆਂ ਵੱਲੋਂ ਸੜਕਾਂ ਨੂੰ ਦੁਬਾਰਾ ਬਣਾਉਣ ਵਿੱਚ ਕੀਤੀ ਜਾ ਰਹੀ ਦੇਰੀ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਬੁੱਧਵਾਰ ਨੂੰ ਮੁਹੱਲਾ ਉੱਚਾ ਤੋੜਾ ਦੇ ਵਸਨੀਕਾ ਨੇ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਵਿਕਾਸ ਮੋਮੀ ਦੀ ਅਗਵਾਈ ਵਿਚ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਅਨੁਪਮ ਕਲੇਰ ਦੇ ਨਾਲ ਮੁਲਾਕਾਤ ਕਰਕੇ ਟੂਟੀਆਂ ਹੋਇਆ ਸੜਕਾਂ ਨੂੰ ਤੁਰੰਤ ਬਣਵਾਉਣ ਲਈ ਇਕ ਮੰਗ ਪੱਤਰ ਦਿੱਤਾ।ਇਸ ਦੌਰਾਨ ਵਿਕਾਸ ਮੋਮੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਲੋਕਾਂ ਲਈ ਜੋ ਵਿਕਾਸ ਕਾਰਜ ਕੀਤੇ ਜਾ ਰਹੇ ਹਨ,ਉਹ ਲੋਕਾਂ ਲਈ ਹੀ ਮੁਸੀਬਤ ਦਾ ਕਾਰਨ ਬਣ ਗਏ ਹਨ।ਸ਼ਹਿਰ ਵਿੱਚ ਸੜਕਾਂ ਦਾ ਕੰਮ ਸੁਸਤ ਰਫ਼ਤਾਰ ਨਾਲ ਚੱਲ ਰਿਹਾ ਹੈ।ਸ਼ਹਿਰ ਦੇ ਵਾਰਡਾਂ ਵਿੱਚ ਪੁੱਟੀਆਂ ਸੜਕਾਂ ਨੂੰ ਮੁਰੰਮਤ ਕੀਤੇ ਬਿਨਾ ਲੰਬੇ ਸ਼ਮੇ ਤੋਂ ਚੜਿਆ ਹੋਇਆ ਹੈ।ਮੋਮੀ ਨੇ ਕਿਹਾ ਕਿ ਇਸ ਸਮੱਸਿਆ ਬਾਰੇ ਸਬੰਧਤ ਅਧਿਕਾਰੀਆਂ ਨੂੰ ਵਾਰ-ਵਾਰ ਜਾਣੂ ਕਰਵਾਉਣ ਦੇ ਬਾਵਜੂਦ,ਇਸ ਪਾਸੇ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਤਾਂ ਬੁੱਧਵਾਰ ਨੂੰ ਨਗਰ ਨਿਗਮ ਦੇ ਕਮਿਸ਼ਨਰ ਨਾਲ ਮੁਲਾਕਾਤ ਦੇ ਬਾਅਦ ਜਦੋ ਨਗਰ ਨਿਗਮ ਦੇ ਇਓ ਬ੍ਰਿਜਮੋਹਨ ਨਾਲ ਮੁਹੱਲਾ ਨਿਵਾਸੀ ਨੂੰ ਲੈਕੇ ਮੁਲਾਕਾਤ ਕੀਤੀ ਤਾਂ ਉਨ੍ਹਾਂ ਦੀਆਂ ਗੱਲਾਂ ਦਾ ਜਵਾਬ ਦੇਣ ਦੀ ਬਜਾਏ ਆਪਣੀ ਕੁਰਸੀ ਛੱਡ ਕੇ ਭੱਜ ਗਏ।ਮੋਮੀ ਨੇ ਕਿਹਾ ਕਿ ਮੁੱਖਮੰਤਰੀ ਭਗਵੰਤ ਸਿੰਘ ਮਾਨ ਵਲੋਂ ਅਧਿਕਾਰੀਆਂ ਨੂੰ ਸਾਫ ਨਿਰਦੇਸ਼ ਦਿੱਤੇ ਹਨ ਕਿ ਆਮ ਜਨਤਾ ਦੀਆ ਸਬ ਮੁਸਕਲਾਂ ਨੂੰ ਅਧਿਕਾਰੀ ਧਿਆਨ ਨਾਲ ਸੁਨਣ ਤੇ ਹਾਲ ਕਰਨ, ਪਰ ਇਓ ਦੇ ਇਸ ਰਵੱਈਏ ਨੇ ਮੁੱਖਮੰਤਰੀ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ।

Advertisements

ਉਨ੍ਹਾਂ ਕਿਹਾ ਕਿ ਇਨ੍ਹਾਂ ਟੋਇਆਂ ਤੋਂ ਲੰਘਣ ਵਾਲੇ ਚਾਰ ਪਹੀਆ ਵਾਹਨ ਅਤੇ ਤਿੰਨ ਪਹੀਆ ਵਾਹਨ ਫਸ ਜਾਂਦੇ ਹਨ।ਇਸ ਦੇ ਨਾਲ ਹੀ ਇੱਥੋਂ ਲੰਘਣ ਵਾਲੇ ਦੋ ਪਹੀਆ ਵਾਹਨ ਚਾਲਕਾਂ ਅਤੇ ਪੈਦਲ ਚੱਲਣ ਵਾਲੇ ਵਾਹਨ ਚਾਲਕਾਂ ਨੂੰ ਵੀ ਇਨ੍ਹਾਂ ਟੋਇਆਂ ਕਾਰਨ ਕਾਫੀ ਨੁਕਸਾਨ ਹੋ ਰਿਹਾ ਹੈ।ਇੱਥੇ ਪਏ ਇਨ੍ਹਾਂ ਅੱਧੇ-ਅਧੂਰੇ ਕੰਮਾ ਨੂੰ ਨੇਪਰੇ ਚਾੜ੍ਹਨ ਦੀ ਕੋਸ਼ਿਸ਼ ਨਾ ਤਾਂ ਨਿਗਮ ਪ੍ਰਸ਼ਾਸਨ ਕਰ ਰਿਹਾ ਹੈ ਤੇ ਨਾ ਹੀ ਸਬੰਧਤ ਠੇਕੇਦਾਰ।ਆਵਾਜਾਈ ਵਿੱਚ ਆ ਰਹੀਆਂ ਦਿੱਕਤਾਂ ਕਾਰਨ ਲੋਕ ਇਲਾਕਾ ਨਿਵਾਸੀਆਂ ਵਿੱਚ ਨਿਗਮ ਪ੍ਰਸ਼ਾਸਨ ਖਿਲਾਫ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਜੋ ਸੜਕਾਂ ਬਣੀਆਂ ਹਨ,ਉਨ੍ਹਾਂ ਦਾ ਲੇਬਲ ਵੀ ਸਹੀ ਨਹੀਂ ਹੈ,ਕਈ ਥਾਵਾਂ ‘ਤੇ ਸੜਕਾਂ ਦੇ ਨਿਰਮਾਣ ਤੋਂ ਬਾਅਦ ਸੀਵਰੇਜ ਜਾਮ ਹੋ ਗਿਆ ਹੈ,ਸੜਕਾਂ ਇੰਨੀਆਂ ਉੱਚੀਆਂ ਹੋ ਗਈਆਂ ਹਨ ਕਿ ਮਕਾਨ ਅਤੇ ਦੁਕਾਨਾਂ ਤੋਂ ਸੜਕਾਂ ਉੱਚੀਆਂ ਹੋ ਗਈਆਂ ਹਨ।ਉਨ੍ਹਾਂ ਕਿਹਾ ਕਿ ਸ਼ਹਿਰ ਕਿ ਅਜਿਹੇ ਖੇਤਰਾਂ ਵਿੱਚ ਜਿੱਥੇ ਪੁਰਾਣੇ ਮਕਾਨ ਹਨ,ਉੱਥੇ ਸੜਕ ਨਿਰਮਾਣ ਦੌਰਾਨ ਤਕਨੀਕੀ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਉਸਾਰਿਆ ਜਾਵੇ।ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਸੜਕ ਬਣਾਉਣ ਸਮੇਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਪਹਿਲਾਂ ਸਰਵੇ ਕਰਨ।ਜੇਕਰ ਪਾਣੀ ਭਰਨ ਦੀ ਸਥਿਤੀ ਹੈ ਤਾਂ, ਲੋਕਾਂ ਦੇ ਘਰ ਥੱਲੇ ਹੋ ਰਹੇ ਹਨ ਤਾਂ ਉਥੇ ਸੀਮੇਂਟ ਦੀ ਜਗ੍ਹਾ ਡਾਮਰ ਵਾਲੀ ਸੜਕ ਦਾ ਨਿਰਮਾਣ ਕੀਤਾ ਜਾਵੇ।ਇਸ ਵਿਚ ਵੀ ਜਰੂਰਤ ਪੈਣ ਤੇ ਖੁਦਾਈ ਕਰਕੇ ਲੇਬਲ ਮਿਲਾ ਕੇ ਸੜਕ ਬਣਾਈ ਜਾਵੇ।

LEAVE A REPLY

Please enter your comment!
Please enter your name here