ਧੁੰਦ ਹੋਣ ਕਾਰਨ ਖੜ੍ਹੇ ਟੈਂਕਰ ਨਾਲ ਟੱਕਰਾਈ ਕਾਰ, 1 ਦੀ ਮੌਤ, 4 ਜ਼ਖ਼ਮੀ

ਜਲੰਧਰ (ਦ ਸਟੈਲਰ ਨਿਊਜ਼), ਪਲਕ। ਫਗਵਾੜਾ-ਲੁਧਿਆਣਾ ਹਾਈਵੇਅ ਤੇ ਇੱਕ ਭਿਆਨਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਜਿੱਥੇ ਕਿ ਇੱਕ ਖੜੇ ਟੈਂਕਰ ਵਿੱਚ ਕਾਰ ਟਕਰਾ ਗਈ। ਇਸ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਗਈ ਅਤੇ 3 ਔਰਤਾਂ, ਡਰਾਈਵਰ ਅਤੇ 1 ਸਾਲ ਦਾ ਬੱਚਾ ਗੰਭੀਰ ਜ਼ਖ਼ਮੀ ਹੋ ਗਏ। ਇਸ ਹਾਦਸੇ ਵਿੱਚ ਕਾਰ ਪੂਰੀ ਤ੍ਹਰਾਂ ਨੁਕਸਾਨੀ ਗਈ। ਦੱਸਿਆ ਜਾ ਰਿਹਾ  ਹੈ ਕਿ ਕਾਰ ਸਵੇਰੇ ਲੁਧਿਆਣਾ ਵੱਲੋ ਜਾ ਰਹੀ ਸੀ ਅਤੇ ਕਾਫ਼ੀ ਧੁੰਦ ਹੋਣ ਕਾਰਨ ਕਾਰ ਖੜੇ ਟੈਂਕਰ ਨਾਲ ਜਾ ਟਕਰਾਈ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਮੌਕੇ ਤੇ ਪੁਹੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisements

LEAVE A REPLY

Please enter your comment!
Please enter your name here