ਆਯੂਸ ਸੋਸਾਇਟੀ ਬਣਾ ਕੇ ਜਿਲ੍ਹਾ ਆਯੂਰਵੈਦਿਕ ਅਤੇ ਜੂਨਾਨੀ ਅਫਸਰ ਨੂੰ ਕੀਤਾ ਸਰਟੀਫਿਕੇਟ ਭੇਂਟ

ਪਠਾਨਕੋਟ (ਦ ਸਟੈਲਰ ਨਿਊਜ਼)। ਡਾ.ਰਮੇਸ ਕੁਮਾਰ ਅੱਤਰੀ ਰਿਟਾਇਰਡ ਜਿਲ੍ਹਾਂ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਵੱਲੋਂ ਡਾ.ਨਰੇਸ ਕੁਮਾਰ ਮਾਹੀ ਨਵ ਨਿਯੁਕਤ ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਪਠਾਨਕੋਟ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਵਧਾਈ ਦਿੰਦੇ ਹੋਏ ਓਹਨਾ ਦਾ ਸਵਾਗਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਮਾਣਯੋਗ ਡਿਪਟੀ ਕਮਿਸਨਰ ਪਠਾਨਕੋਟ ਸ੍ਰੀ ਸੰਯਮ ਅਗਰਵਾਲ ਵੱਲੋਂ ਆਯੂਸ ਸੋਸਾਇਟੀ ਬਣਾਉਣ ਲਈ ਡਿਊਟੀ ਲਗਾਈ ਗਈ ਸੀ ਅੱਜ ਉਸ ਸੋਸਾਇਟੀ ਨੂੰ ਰਜਿਸਟਰਡ ਕਰਵਾ ਕੇ ਸਾਰੇ ਸਟਾਫ ਵਿੱਚ ਡਾ.ਮਾਹੀ  ਨੂੰ ਰਜਿਸਟ੍ਰੇਸਨ ਸਰਟੀਫਿਕੇਟ ਭੇਂਟ ਕੀਤਾ ਗਿਆ।

Advertisements

ਇਸ ਮੋਕੇ ਤੇ ਡਾ.ਨਰੇਸ ਕੁਮਾਰ ਮਾਹੀ ਨਵ ਨਿਯੁਕਤ ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਪਠਾਨਕੋਟ ਨੇ ਉਨ੍ਹਾਂ ਵੱਲੋਂ ਡਾ. ਰਮੇਸ ਕੁਮਾਰ ਅੱਤਰੀ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਭਵਿੱਖ ਵਿੱਚ ਵੀ ਕਿਸੇ ਤਰ੍ਹਾਂ ਦੀ ਲੋੜ ਹੋਵੇ ਤਾਂ ਡਾ. ਰਮੇਸ ਅੱਤਰੀ ਉਨ੍ਹਾਂ ਨੂੰ ਸਹਿਯੋਗ ਦਿੰਦੇ ਰਹਿਣਗੇ।

LEAVE A REPLY

Please enter your comment!
Please enter your name here