
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬੁੱਧਵਾਰ ਰਾਤ ਪਿੰਡ ਸਤੌਰ ਵਿੱਚ ਚੋਰੀ ਹੋ ਗਈ। ਚੋਰ ਇੱਕ ਹਵੇਲੀ ਵਿੱਚੋ 2 ਮੱਝਾਂ ਚੋਰੀ ਕਰਕੇ ਲੈ ਗਏ। ਦੋਨਾਂ ਮੱਝਾਂ ਦੀ ਕੀਮਤ ਕਰੀਬ ਡੇਢ ਲੱਖ ਦੇ ਕਰੀਬ ਹੈ। ਪੀੜਤ ਨੇ ਥਾਣਾ ਹਰਿਆਣਾ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਹਾਲਾਂਕਿ ਚੋਰੀ ਦੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋਈ ਹੈ।

ਪੀੜਿਤ ਜਸਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਰਾਤ ਉਹ ਆਪਣੇ ਪਸ਼ੂਆਂ ਦੀ ਹਵੇਲੀ, ਜੋ ਕਿ ਉਨ੍ਹਾਂ ਦੇ ਘਰ ਤੋਂ ਕੁਝ ਦੂਰੀ ਤੇ ਸਥਿੱਤ ਹੈ, ਵਿੱਚ ਪਸ਼ੂਆਂ ਨੂੰ ਪੱਠੇ ਪਾ ਕੇ ਵਾਪਿਸ ਘਰ ਪਰਤ ਆਏ ਸਨ। ਜਦੋਂ ਉਹ ਵੀਰਵਾਰ ਤੜਕੇ ਦੋਬਾਰਾ ਹਵੇਲੀ ਗਏ ਤਾਂ, ਉਨ੍ਹਾਂ ਨੇ ਦੇਖਿਆ ਕਿ ਹਵੇਲੀ ਵਿੱਚੋਂ 2 ਮੱਝਾਂ, ਜੋਕਿ ਸੂਈਆਂ ਹੋਈਆਂ ਸਨ, ਚੋਰੀ ਸਨ। ਉਨ੍ਹਾਂ ਦੇਖਿਆ ਕਿ ਹਵੇਲੀ ਦੀ ਕੰਧ ਟੁੱਟੀ ਹੋਈ ਸੀ। ਉਨ੍ਹਾਂ ਦੇ ਅਨੁਸਾਰ ਚੋਰ ਇਸੇ ਕੰਧ ਨੂੰ ਤੋੜ ਕੇ ਹੀ ਮੱਝਾਂ ਲੈ ਕੇ ਗਏ ਹੋਣਗੇ। ਇਸ ਤੋ ਇਲਾਵਾ ਉਨ੍ਹਾ ਨੇ ਦੱਸਿਆ ਕਿ ਚੋਰੀ ਦੀ ਘਟਨਾ ਹਵੇਲੀ ਨੇੜੇ ਲਗਾਏ ਗਏ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ ਫੁਟੇਜ ਵਿੱਚ 2 ਵਿਅਕਤੀ ਹਵੇਲੀ ਅੰਦਰ ਦਾਖਿਲ ਹੁੰਦੇ ਦਿਖਾਈ ਦੇ ਰਹੇ ਹਨ ਅਤੇ ਵਾਪਸੀ ਤੇ ਮੱਝਾਂ ਨਾਲ ਆ ਰਹੇ ਹਨ। ਫੁਟੇਜ ਵਿੱਚ ਉਨ੍ਹਾਂ ਦਾ ਵਾਹਨ (ਛੋਟਾ ਹਾਥੀ) ਵੀ ਦਿਖਾਈ ਦੇ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਹਰਿਆਣਾ ਥਾਣੇ ਵਿੱਚ ਪੁਲਿਸ ਨੂੰ ਚੋਰੀ ਸੰਬੰਧੀ ਸ਼ਿਕਾਇਤ ਦੇ ਦਿੱਤੀ ਹੈ।












