ਸੈਲਾ ਮਿੱਲ ਨੂੰ ਜਾਂਦੀਆਂ ਕੱਚੇ ਮਾਲ ਨਾਲ ਭਰੀਆਂ ਟਰੈਕਟਰ-ਟਰਾਲੀਆਂ ਵਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ,ਪੁਲਿਸ ਪ੍ਰਸ਼ਾਸ਼ਨ ਸੁੱਤਾ ਕੁੰਭਕਰਨੀ ਨੀਂਦ

ਗੜਸ਼ੰਕਰ(ਦ ਸਟੈਲਰ ਨਿਊਜ਼), ਰਿਪੋਰਟ- ਹਰਦੀਪ ਚੌਹਾਨ। ਚੰਡੀਗੜ੍ਹ-ਹੁਸ਼ਿਆਰਪੁਰ ਮੁੱਖ ਮਾਰਗ ਉਤੇ ਸਥਿਤ ਕਸਬਾ ਸੈਲਾ ਖੁਰਦ ਦੀ ਕੁਆਂਟੰਮ ਪੇਪਰ ਮਿੱਲ ਨੂੰ ਰੋਜ਼ਾਨਾ ਜਾਣ ਵਾਲੀਆਂ ਤੂੜੀ ਅਤੇ ਫੱਕ ਨਾਲ ਭਰੀਆਂ ਟਰੈਕਟਰ ਟਰਾਲੀਆਂ ਜਿੱਥੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਹਨ ਉਥੇ ਹੀ ਇਹ ਵਾਹਨ ਮਨੁੱਖੀ ਜਾਨਾਂ ਨਾਲ ਖਿਲਵਾੜ ਕਰ ਰਹੇ ਹਨ। ਇਹ ਹਾਈਵੇਅ ਉਤੇ ਅਕਸਰ ਇਨ੍ਹਾਂ ਵਾਹਨਾਂ ਕਾਰਨ ਲੰਮੇ ਜਾਮ ਲੱਗ ਜਾਂਦੇ ਹਨ ਅਤੇ ਕਈ ਵਾਰ ਸੜਕਾਂ ‘ਤੇ ਲੰਘਦੇ ਹੋਰ ਵਾਹਨ ਵੀ ਇਨ੍ਹਾਂ ਦੀ ਲਪੇਟ ਵਿਚ ਆ ਜਾਂਦੇ ਹਨ।ਇਸ ਸਬੰਧੀ ਸਥਾਨਕ ਸ਼ਹਿਰ ਦੀ ਟਰੈਫਿਕ ਪੁਲੀਸ ਵਲੋਂ ਕੋਈ ਕਾਰਵਾਈ ਨਾ ਕਰਨ ਕਰਕੇ ਇਹ ਵੱਡੇ ਵਾਹਨ ਨਿੱਤ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੇ ਹਨ। ਜਿਕਰਯੋਗ ਹੈ ਕਿ ਕੰਢੀ ਇਲਾਕੇ ਦੂਰ ਦੁਰਾਡੇ ਦੇ ਨੀਮ ਪਹਾੜੀ ਇਲਾਕਿਆਂ ਤੋਂ ਇਸ ਪੇਪਰ ਮਿੱਲ ਲਈ ਖੜ-ਕਾਨਿਆਂ ,ਪਰਾਲੀ,ਤੂੜੀ ਆਦਿ ਦੀ ਸਪਲਾਈ ਨਿਰਵਿਘਨ ਹੁੰਦੀ ਹੈ। ਪੰਜਾਬ ਦੇ ਮੈਦਾਨੀ ਇਲਾਕਿਆਂ ਤੋਂ ਫੱਕ ਨਾਲ ਭਰੀਆਂ ਵਿਸ਼ਾਲ ਟਰਾਲੀਆਂ ਦੀ ਆਦਮ ਸਾਰਾ ਸਾਲ ਰਹਿੰਦੀ ਹੈ।

Advertisements

ਕਾਗਜ਼ ਬਣਾਉਣ ਵਾਲੀ ਕੱਚੀ ਸਮੱਗਰੀ ਨਾਲ ਭਰੇ ਇਹ ਵਾਹਨ ਅਕਸਰ ਉਵਰਲੋਡਿਡ ਹੁੰਦੇ ਹਨ ਜਿਨ੍ਹਾਂ ਕਰਕੇ ਹਾਦਸਿਆਂ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ। ਰਾਤ ਸਮੇਂ ਚੱਲਦਿਆਂ ਵੀ ਇਹ ਵਾਹਨ ਢੁਕਵੀਆਂ ਲਾਇਟਾਂ,ਇੰਡੀਗੇਟਰਾਂ ਆਦਿ ਤੋਂ ਰਹਿਤ ਹੁੰਦੇ ਹਨ ਜਿਸ ਕਰਕੇ ਰਾਤ ਦਾ ਸਫ਼ਰ ਕਰਨਾ ਵੀ ਲੋਕਾਂ ਲਈ ਖਤਰਿਆਂ ਭਰਿਆ ਬਣਿਆ ਰਹਿੰਦਾ ਹੈ। ਸਾਡਾ ਹੱਕ ਪਾਰਟੀ ਦੇ ਨੈਸ਼ਨਲ ਪ੍ਰਧਾਨ ਇਕਬਾਲ ਸਿੰਘ ਹੈਪੀ ਪੱਦੀ ਸੂਰਾ ਸਿੰਘ ਨੇ ਕਿਹਾ ਪੇਪਰ ਮਿੱਲ ਦੀਆ ਚਿਮਨੀਆ ਚ ਨਿਕਲਦੀ ਸੁਆਹ ਦੋਪਰਹੀਆਂ ਵਾਹਨ ਚਾਲਕਾਂ ਦੀਆਂ ਅੱਖਾਂ ਵਿਚ ਪੈਣ ਦੀਆਂ ਘਟਨਾਵਾਂ ਨੇ ਵੀ ਹਾਦਸਿਆਂ ਨੂੰ ਜਨਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਿੱਲ ਦੇ ਪ੍ਰਬੰਧਕਾਂ ਵਲੋਂ ਇਸ ਪਾਸੇ ਕੋਈ ਧਿਆਨ ਨਾ ਦੇਣ ਕਰਕੇ ਰਾਹਗੀਰਾਂ ਦੀ ਜਾਨ ਨਾਲ ਖੇਡਿਆ ਜਾ ਰਿਹਾ ਹੈ। ਇਲਾਕੇ ਦੇ ਸਮਾਜ ਸੇਵੀ ਲੋਕਾ ਨੇ ਕਿਹਾ ਜੇਕਰ ਪ੍ਰਸ਼ਾਸ਼ਨ ਨੇ ਜਲਦੀ ਇਨਾ ਵਿਰੁੱਧ ਸਖਤ ਕਾਰਵਾਈ ਨਾ ਕੀਤੀ ਤਾ ਤਿੱਖੇ ਸੰਘਰਸ਼ ਕੀਤੇ ਜਾਣਗੇ।

LEAVE A REPLY

Please enter your comment!
Please enter your name here