ਅਣਪਛਾਤੇ ਲੁਟੇਰੀਆਂ ਨੇ ਪਿੰਡ ਪਦਰਾਣਾ ਦੇ ਨੇੜੇ ਸਕੂਟਰੀ ਸਵਾਰ ਮਹਿਲਾ ਦਾ ਖੋਇਆ ਪਰਸ, ਡਿੱਗਣ ਕਾਰਨ ਪਤੀ ਜਖਮੀ

ਗੜਸ਼ੰਕਰ (ਦ ਸਟੈਲਰ ਨਿਊਜ਼), ਰਿਪੋਰਟ- ਹਰਦੀਪ ਚੌਹਾਨ। ਗੜਸ਼ੰਕਰ-ਬਲਾਚੋਰ ਰੋੜ ਤੇ ਪੈਦੇ ਪਿੰਡ ਪਦਰਾਣਾ ਦੇ ਕੋਲ ਇੱਕ ਮਹਿਲਾ ਨਾਲ ਲੁੱਟ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਰਾਮ ਲੁਭਾਇਆ ਪੁੱਤਰ ਮੇਜਰ ਸਿੰਘ ਵਾਸੀ ਗਣੇਸ਼ਪੁਰ ਪਤਨੀ ਸੁਖਦੇਵ ਕੌਰ ਨਾਲ ਆਪਣੀ ਸਕੂਟਰੀ ਤੇ ਸਵੇਰੇ 10 ਵਜੇ ਦੇ ਕਰੀਬ ਗੜਸ਼ੰਕਰ ਵੱਲ ਨੂੰ ਜਾ ਰਹੇ ਸਨ ਤਾਂ ਜਦੋਂ ਪਿੰਡ ਪਦਰਾਣਾ ਦੇ ਪੈਟਰੋਲ ਪੰਪ ਕੋਲ ਪਹੁੰਚੇ ਤਾ ਸੈਲਾ ਸਾਈਡ ਤੋਂ ਮੋਟਰ ਸਾਈਕਲ ਸਵਾਰ ਦੋ ਮੋਨੇ ਅਣਪਛਾਤੇ ਨੌਜਵਾਨਾਂ ਨੇ ਸੁਖਦੇਵ ਕੋਰ ਦੀ ਬਾਹ ਵਿੱਚ ਪਾਇਆ ਪਰਸ ਜਿਸ ਵਿੱਚ 10 ਹਜ਼ਾਰ ਦੀ ਨਗਦੀ, ਰੈਡ ਮੀ ਕੰਪਨੀ ਦਾ ਫੋਨ ਅਤੇ ਕੀਮਤੀ ਕਾਗਜ ਪੱਤਰ ਝਪਟ ਮਾਰ ਖੋਹ ਕੇ ਗੜਸ਼ੰਕਰ ਵੱਲ ਨੂੰ ਭੱਜ ਗਏ ।

Advertisements

ਅਣਪਛਾਤੇ ਨੌਜਵਾਨਾਂ ਵਲੋਂ ਪਰਸ ਖੋਹਣ ਮੋਕੇ ਸਕੂਟਰੀ ਦਾ ਸੰਤੁਲਨ ਬਿਗੜਣ ਕਾਰਣ ਰਾਮ ਲੁਭਾਇਆ ਪੂਰੀ ਤਰਾ ਜਖਮੀ ਹੋ ਗਿਆ ਰਾਹਗੀਰਾ ਦੀ ਮਦਦ ਨਾਲ ਸਿਵਲ ਹਸਪਤਾਲ ਗੜਸ਼ੰਕਰ ਦਾਖਲ ਕਰਵਾਇਆ ਗਿਆ। ਦਿਨੋ ਦਿਨ ਇਲਾਕੇ ਚ ਲੁੱਟ ਖੋਹ ਦੀਆ ਵਾਰਦਾਤਾ ਵੱਧਣ ਕਾਰਣ ਲੋਕਾਂ ਚ ਸ਼ਹਿਮ ਦਾ ਮਾਹੋਲ ਬਣਿਆ ਹੋਇਆ ਹੈ।

LEAVE A REPLY

Please enter your comment!
Please enter your name here