ਜ਼ਿਲਾ ਤੰਬਾਕੂ ਕੰਟਰੋਲ ਸੈਲ ਵੱਲੋਂ ਜ਼ਿਲਾ ਪੱਧਰੀ ਐਡਵੋਕੇਸੀ ਵਰਕਸ਼ਾਪ ਦਾ ਆਯੋਜਨ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼) ਰਿਪੋਰਟ- ਗੁਰਜੀਤ ਸੋਨੂੰ। ਜ਼ਿਲਾਂ ਤੰਬਾਕੂ ਕੰਟਰੋਲ ਸੈਲ ਹੁਸ਼ਿਆਰਪੁਰ ਵੱਲੋਂ ਦਫਤਰ ਸਿਵਲ ਸਰਜਨ ਦੇ ਸਿਖਲਾਈ ਕੇਂਦਰ ਵਿਖੇ ਤੰਬਾਕੂਨੋਸ਼ੀ ਅਤੇ ਤੰਬਾਕੂ ਰੋਕੂ ਕਾਨੂੰਨਾਂ ਦੀ ਜਾਣਕਾਰੀ ਦੇਣ ਹਿੱਤ ਜ਼ਿਲਾਂ ਪੱਧਰੀ ਐਡਵੋਕੇਸੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਦੀ  ਪ੍ਰਧਾਨਗੀ ਸਹਾਇਕ ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਕੀਤੀ ਗਈ। ਆਪਣੇ ਸਵਾਗਤੀ ਭਾਸ਼ਣ ਦੌਰਾਨ ਡਾ. ਗਰਗ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਆਯੋਜਨ ਤੰਬਾਕੂ ਨਿਯੰਤਰਣ ਵਿੱਚ ਇੱਕ ਸਾਰਥਕ ਪਹਿਲ ਹੋ ਸਕਦੀ ਹੈ।  ਜਿਸ ਨਾਲ ਕੌਮੀ ਤੰਬਾਕੂ ਨਿਯੰਤਰਣ ਪ੍ਰੋਗਰਾਮ ਦੀ ਕਾਰਗੁਜ਼ਾਰੀ ਵਿੱਚ ਵਾਧਾ ਹੋਣ ਤੇ ਇਸ ਨੂੰ ਹੋਰ ਵੀ ਬਿਹਤਰ ਬਣਾਏ ਜਾਣ ਵਿੱਚ ਵੀ ਮਦਦ ਮਿਲੇਗੀ। ਕਿਉਂਕਿ ਇਹ ਅਜਿਹਾ ਸਮਾਜ ਪੱਧਰੀ ਸਮੱਸਿਆ ਹੈ ਜਿਸਨੂੰ ਸਭਨਾਂ ਦੇ ਯਤਨਾਂ ਸਦਕਾ ਹੀ ਦੂਰ ਕੀਤਾ ਜਾ ਸਕਦਾ ਹੈ।
ਇਸ ਅਵਸਰ ਤੇ ਜ਼ਿਲਾਂ ਨੋਡਲ ਅਫਸਰ ਤੰਬਾਕੂ ਕੰਟਰੋਲ ਸੈਲ ਡਾ. ਸੁਨੀਲ ਅਹੀਰ ਨੇ ਹਾਜ਼ਰ ਭਾਗੀਦਾਰਾਂ ਦੇ ਇੱਕਠ ਨੂੰ ਦੱਸਿਆ ਕਿ ਵਰਕਸ਼ਾਪ ਦਾ ਮੁਖ ਮੰਤਵ ਜ਼ਿਲੇ ਦੇ ਸਮੂਹ ਵਿਭਾਗਾਂ ਨੂੰ ਰਲ ਮਿਲ ਕੇ ਸਾਂਝੇ ਯਤਨਾਂ ਅਤੇ ਆਪਸੀ ਸਹਿਯੋਗ ਨਾਲ ਸਰਕਾਰ ਵੱਲੋਂ ਨਿਰਧਾਰਤ ਕੀਤੀ ਗਈ ਬਣਦੀ ਜਿੰਮੇ•ਵਾਰੀ ਨੂੰ ਸੁਚਾਰੂ ਤਰੀਕੇ ਨਾਲ ਨਿਭਾਉੰਦੋ ਹੋਏ ਤੰਬਾਕੂਨੋਸ਼ੀ ਕਰਨ ਵਾਲਿਆਂ ਨੂੰ ਇਸ ਦੇ ਸੇਵਨ ਦੀ ਆਦਤ ਤੋਂ ਛੁਟਕਾਰਾ ਦਿਲਵਾਉਣਾ ਹੈ। ਇਸ ਦੇ ਨਾਲ ਹੀ ਉਸ ਖਤਰਨਾਕ ਆਂਕੜੇ ਦੇ ਵਾਧੇ ਨੂੰ ਰੋਕਣਾ ਹੈ ਜਿਸ ਅਨੁਸਾਰ ਹਰ ਸਾਲ ਅਨੁਮਾਨਿਤ 12 ਲੱਖ ਲੋਕ ਤੰਬਾਕੂਨੋਸ਼ੀ ਕਾਰਣ ਹੋਣ ਵਾਲੀਆਂ ਪੇਚਦੀਗੀਆਂ ਕਾਰਣ ਅਸਮੇਂ ਹੀ ਮੌਤ ਦੇ ਮੂੰਹ ਵਿੱਚ ਸਮਾਂ ਜਾਂਦੇ ਹਨ।  ਵਰਕਸ਼ਾਪ ਵਿੱਚ ਜ਼ਿਲਾਂ ਅਟਾਰਨੀ,  ਸਿੱਖਿਆ ਵਿਭਾਗ, ਨਾਪਤੋਲ ਵਿਭਾਗ, ਕਰ ਅਤੇ ਆਬਕਾਰੀ ਮਤੰਰਾਲਾ, ਸਰਕਾਰੀ ਕਾਲਜ, ਡੀ.ਏ.ਵੀ. ਕਾਲਜ, ਬਹੁ-ਤਕਨੀਕੀ ਕਾਲਜ ਤੋਂ ਇਲਾਵਾ ਭਿੰਨ-ਭਿੰਨ ਸਵੈ-ਸੇਵੀ ਸੰਸਥਾਵਾਂ ਦੇ ਮੁਖੀ ਅਤੇ ਹੋਰਨਾਂ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਅਤੇ ਨਾਲ ਹੀ ਉਨ•ਾਂ ਵੱਲੋਂ ਭਰੋਸਾ ਦਿਲਾਇਆ ਗਿਆ ਕਿ ਕੋਟਪਾ ਐਕਟ ਅਤੇ ਤੰਬਾਕੂਨੋਸ਼ੀ ਨੂੰ ਰੋਕਣ ਸਬੰਧੀ ਹੋਰ ਉਪਰਾਲਿਆਂ ਵਿੱਚ ਪੂਰੀ ਤਨਦੇਹੀ ਨਾਲ ਆਪਣਾ ਬਣਦਾ ਸਹਿਯੋਗ ਦਿੱਤਾ ਜਾਵੇਗਾ।
ਵਰਕਸ਼ਾਪ ਵਿੱਚ ਜ਼ਿਲਾ ਕੰਸਲਟੇਂਟ ਤੰਬਾਕੂ ਕੰਟਰੋਲ ਡਾ. ਰੁਪਿੰਦਰ ਕੌਰ ਵੱਲੋਂ ਤੰਬਾਕੂਨੋਸ਼ੀ ਤੋਂ ਹੋਣ ਵਾਲੀਆਂ ਬੀਮਾਰੀਆਂ ਸਬੰਧੀ ਪ੍ਰਰੈਜੇਂਟਸ਼ਨ ਵਿਖਾਈ ਗਈ। ਇਸ ਦੇ ਨਾਲ ਹੀ ਤੰਬਾਕੂਨੋਸ਼ੀ ਵਿਰੋਧੀ ਗਤੀਵਿਧੀਆਂ ਵਿੱਚ ਵੱਖ-ਵੱਖ ਵਿਭਾਗਾਂ ਦੀਆਂ ਬਣਦੀਆਂ ਡਿਊਟੀਆਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਮੌਕੇ ਤੇ ਮਲਟੀ ਪਰਪਜ਼ ਹੈਲਥ ਵਰਕਰ ਫੀਮੇਲ ਸਕੂਲ ਹੁਸ਼ਿਆਰਪੁਰ ਦੀਆਂ ਵਿਦਿਆਰਥਣਾਂ ਦੇ ਤੰਬਾਕੂਨੋਸ਼ੀ ਵਿਰੁੱਧ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।

Advertisements

ਮੁਕਾਬਲਿਆਂ ਦੌਰਾਨ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਯਾਦਗਾਰੀ ਚਿੰਨ• ਦਿੱਤੇ ਗਏ ਅਤੇ ਪੋਸਟਰ ਬਣਾਉਣ ਵਾਲੀਆਂ ਸਮੂਹ ਵਿਦਿਆਰਥਣਾਂ ਨੂੰ ਉਤਸ਼ਾਹਵਰਧਕ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਕਾਰਜਸ਼ਾਲਾ ਦੌਰਾਨ ਸਰਕਾਰੀ ਕਾਲਜ ਤੋਂ ਪ੍ਰਫੌਸਰ ਵਿਜੇ ਕੁਮਾਰ ਅਤੇ ਲੋਕ ਭਲਾਈ ਦੇ ਕੰਮਾਂ ਲਈ ਪ੍ਰਸਿੱਧ ਸ਼ੁਭ ਕਰਮਨ ਸੁਸਾਇਟੀ ਵੱਲੋਂ ਰਛਪਾਲ ਸਿੰਘ ਨੇ ਵੀ ਤੰਬਾਕੂਨੋਸ਼ੀ ਦੀ ਰੋਕਥਾਮ ਸਬੰਧੀ ਕੀਤੇ ਜਾਂਦੇ ਕੰਮਾਂ ਸਬੰਧੀ ਅਤੇ ਇਸ ਪ੍ਰਤੀ ਸਮਾਜਿਕ ਜਿੰਮਵਾਰੀ ਬਾਰੇ ਆਪਣੇ ਵੱਢਮੁੱਲੇ ਵਿਚਾਰ ਸਾਂਝੇ ਕੀਤੇ।

ਕਾਰਜਸ਼ਾਲਾ ਵਿੱਚ ਉਕਤ ਤੋਂ ਇਲਾਵਾ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਜ਼ਿਲਾਂ ਪਰਿਵਾਰ ਤੇ ਭਲਾਈ ਅਫਸਰ ਡਾ. ਰਜਿੰਦਰ ਰਾਜ, ਡਰੱਗ ਇੰਸਪੈਕਟਰ ਪਰਮਿੰਦਰ ਸਿੰਘ, ਮਾਸ ਮੀਡੀਆ ਅਧਿਕਾਰੀ ਸ਼੍ਰੀਮਤੀ ਸੁਖਵਿੰਦਰ ਕੌਰ ਢਿੱਲੋਂ, ਜ਼ਿਲਾਂ ਕਮਰਸ਼ੀਅਲ ਆਰਟਿਸਟ ਸੁਨੀਲ ਪ੍ਰਿਏ, ਹੈਲਥ ਇਸੰਪੈਕਟਰ ਸੰਜੀਵ ਠਾਕੁਰ, ਬੀ.ਸੀ.ਸੀ. ਫਸੀਲੀਟੇਟਰ ਰੀਨਾ ਸੰਧੂ ਅਤੇ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਗਠਿਤ ਕੀਤੀਆਂ ਗਈਆਂ 14 ਕੋਟਪਾ ਟੀਮਾਂ ਦੇ ਨੋਡਲ ਅਫਸਰਾਂ ਅਤੇ ਟੀਮ ਮੈਂਬਰਾਂ ਨੇ ਸ਼ਮੂਲੀਅਤ ਕੀਤੀ।

LEAVE A REPLY

Please enter your comment!
Please enter your name here