ਫੂਡ ਸੇਫਟੀ ਟੀਮ ਵੱਲੋਂ ਕੇਂਦਰੀ ਜੇਲ ਵਿਖੇ ਕੈਦੀਆਂ ਨੂੰ ਦਿੱਤੇ ਜਾਣ ਵਾਲੇ ਭੋਜਨ ਦੇ ਵਿੱਚ ਵਰਤੀ ਜਾਣ ਵਾਲੀ ਸਮਗਰੀ ਦੇ ਭਰੇ ਸੈਪਲ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ ਡਾ: ਰਜਿੰਦਰ ਅਰੋੜਾ ਸਿਵਲ ਸਰਜਨ ਫਿਰੋਜ਼ਪਰ ਦੇ ਦਿਸ਼ਾ ਨਿਰਦੇਸ਼ਾ ਅਧੀਨ  ਡਾ:ਸੱਤਪਾਲ ਭਗਤ ਡੈਜੀਗਨੇਟਿਡ ਅਫਸਰ, (ਫੂਡ ਸੇਫਟੀ)  ਅਤੇ ਸ਼੍ਰੀ ਹਰਵਿੰਦਰ ਸਿੰਘ, ਫੂਡ ਸੇਫਟੀ ਅਫਸਰ  ਵੱਲੋਂ ਕੇਂਦਰੀ ਜੇਲ ਫਿਰੋਜ਼ਪੁਰ ਵਿਖੇ ਕੈਦੀਆਂ ਨੂੰ ਦਿੱਤੇ ਜਾਣ ਵਾਲੇ ਭੋਜਨ ਦੇ ਵਿੱਚ ਵਰਤੀ ਜਾਣ ਵਾਲੀ ਸਮਗਰੀ ਦੇ ਸੈਂਪਲ ਭਰੇ ਗਏ । ਫੂਡ ਸੇਫਟੀ ਅਫਸਰ ਨੇ ਦੱਸਿਆ ਕਿ ਜੇਲ ਵਿੱਚ ਵਰਤੀ ਜਾਣ ਵਾਲੀ ਸਮਗਰੀ ਦੇ ਅੱਲਗ-ਅੱਲਗ 6 ਸੈਪਲ ਭਰੇ ਗਏ ਅਤੇ ਸੈਪਲਾਂ ਦੇ ਨਿਰੀਖਣ ਲਈ ਸੈਪਲ ਜਾਂਚ ਕੇਦਰ ਖਰੜ ਵਿਖੇ ਭੇਜ ਦਿੱਤੇ ਗਏ ਤਾਂ ਜੋ ਕੈਦੀਆਂ ਨੂੰ ਮਿਆਰੀ ਭੋਜਨ ਮਿਲ ਸਕੇ।

Advertisements

ਇਸ ਤੋਂ ਇਲਾਵਾ ਜਿਲ੍ਹੇ ਵਿੱਚ ਫੂਡ ਚੈਕਿੰਗ ਦੌਰਾਨ ਜਿਲ੍ਹੇ ਵਿੱਚ ਬਾਹਰ ਤੋਂ ਆ ਰਹੀਆਂ ਮਠਿਆਈਆਂ ਵਾਲੀਆਂ ਗੱਡੀਆਂ ਨੂੰ ਰੋਕ ਕੇ ਮਠਿਆਈ ਦੇ ਸੈਪਲ ਭਰੇ ਗਏ ਤਾਂ ਜੋ ਆਉਣ ਵਾਲੇ ਤਿਉਹਾਰਾਂ ਦੇ ਸੀਜਨ ਵਿੱਚ ਜਿਲ੍ਹੇ ਦੀ ਆਮ ਜਨਤਾਂ ਨੂੰ ਚੰਗੀਆਂ ਅਤੇ ਗੁਣਵੱਤਾਂ ਤੇ ਖਰੀਆਂ ਉਤਰਦੀਆਂ ਮਠਿਆਈਆਂ ਹੀ ਖਾਣ ਨੂੰ ਮਿਲਣ। ਫੂਡ ਸੇਫਟੀ ਅਫਸਰ ਨੇ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਕਿਹਾ ਕਿ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਤਾਜਾ ਬਣੀਆਂ ਅਤੇ ਗੁਣਵੱਤਾ ਭਰਪੂਰ ਮਠਿਆਈਆਂ ਹੀ ਖਰੀਦਣ।

LEAVE A REPLY

Please enter your comment!
Please enter your name here