25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾਵੇਗਾ ਨੇਤਰਦਾਨ ਪੰਦਰਵਾੜਾ: ਸਿਵਲ ਸਰਜਨ

ਫਿਰੋਜਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਮਿਤੀ 25 ਅਗਸਤ ਤੋਂ 08 ਸਤੰਬਰ ਤੱਕ ਨੇਤਰ ਦਾਨ ਪੰਦਰਵਾੜਾ ਮਨਾਇਆ ਜਾਵੇਗਾ | ਇਹ ਪ੍ਰਗਟਾਵਾ ਜ਼ਿਲੇ ਦੇ ਸਿਵਲ ਸਰਜਨ  ਡਾ. ਰਾਜਿੰਦਰ ਅਰੌੜਾ ਨੇ ਦਫਤਰ ਸਿਵਲ ਸਰਜਨ ਵਿਖੇ ਜਾਗਰੂਕਤਾ ਸਮੱਗਰੀ ਰਲੀਜ ਕਰਨ ਮੌਕੇ ਕੀਤਾ | ਉਹਨਾਂ ਖੁਲਾਸਾ ਕੀਤਾ ਕਿ ਇਸ ਸਮੇਂ ਦੌਰਾਨ ਲੋਕਾਂ ਨੂੰ  ਨੇਤਰ ਦਾਨ ਦੀ ਮਹੱਤਤਾ ਅਤੇ ਨੇਤਰ ਦਾਨ ਪ੍ਰਤੀ ਜਾਗਰੂਕ ਕੀਤਾ ਜਾਵੇਗਾ | ਜ਼ਿਲਾ ਨਿਵਾਸੀਆਂ ਦੇ ਨਾਮ ਇੱਕ ਅਪੀਲ ਵਿੱਚ  ਡਾ.ਰਾਜਿੰਦਰ ਅਰੌੜਾ ਨੇ ਹਰ ਵਿਅਕਤੀ ਨੂੰ  ਜੀਵਨ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰਨ ਲਈ ਪਲੈਜ ਫਾਰਮ ਭਰਨਾ ਚਾਹੀਦਾ ਹੈ ਤਾਂ ਜੋ ਦੇਸ਼ ਅੰਦਰ ਨੇਤਰਹੀਣਤਾ  ਨੂੰ  ਖਤਮ ਕੀਤਾ ਜਾ ਸਕੇ | ਇਸ ਦੇ ਨਾਲ ਹੋਰ ਜਾਣਕਾਰੀ  ਦਿੰਦੇ ਹੋਏ ਦੱਸਿਆ ਅੱਖਾਂ ਦਾਨ ਕੇਵਲ ਮੌਤ ਤੋਂ ਬਾਅਦ 4 ਤੋਂ 6 ਘੰਟੇ ਦੇ ਵਿੱਚ ਹੋ ਸਕਦੀਆਂ ਹਨ | ਕਿਸੇ ਵੀ ਉਮਰ ਦਾ ਵਿਅਕਤੀ ਚਾਹੇ ਐਨਕਾਂ ਲੱਗੀਆਂ ਹੋਣ, ਅੱਖਾਂ ਦਾ ਅਪਰੇਸਨ ਹੋਇਆ ਹੋਏ ਜਾ ਲੈਨਜ ਵੀ ਪਿਆ ਹੋਏ ਨੇਤਰ ਦਾਨ ਕਰ ਸਕਦਾ ਹੈ | ਅੱਖਾਂ ਦਾਨ ਕਰਨ ਲਈ ਮੌਤ ਤੋਂ ਬਾਅਦ ਤੁਰੰਤ ਹੀ ਅੱਖਾਂ ਦਾਨ ਕਰਨ ਲਈ ਅੱਖਾਂ ਬੈਂਕ ਦੀ ਟੀਮ ਅੱਖਾਂ ਦਾਨ ਕਰਨ ਵਾਲੇ ਵਿਅਕਤੀ ਦੇ ਘਰ ਜਾਂਦੀ ਹੈ ਅਤੇ ਅੱਖਾਂ ਦਾਨ ਕਰਨ ਦੀ ਪ੍ਰਕਿਰਿਆ 10-15 ਮਿੰਟ ਵਿੱਚ ਮੁਕੰਮਲ ਕਰ ਲੀ ਜਾਂਦੀ ਹੈ |

Advertisements

ਇਸ ਅਵਸਰ ਤੇ ਪਰੋਗਰਾਮ ਦੇ ਨੋਡਲ ਅਫਸਰ ਅਤੇ ਸਹਾਇਕ ਸਿਵਲ ਸਰਜਨ ਡਾ ਸੰਜੀਵ ਗੁਪਤਾ ਨੇ  ਦੱਸਿਆ ਕਿ ਅੱਖਾਂ ਦਾਨ ਕਰਨ ਲਈ ਪਲੈਜ ਫਾਰਮ ਭਰਨ ਵਾਸਤੇ ਨੇੜੇ ਦੀ ਸਿਹਤ ਸੰਸਥਾ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ | ਨੇਤਰ ਦਾਨ ਵੇਲੇ 104 ਨੰ: ਤੇ ਕਾਲ ਕਰਕੇ ਜਾਂ ਆਪਣੇ ਸਭ ਤੋਂ ਨੇੜੇ ਆਈ ਬੈਂਕ  ਨਾਲ ਤਾਲਮੇਲ ਕਰਕੇ ਇਹ ਮਹਾਦਾਨ ਕਰ ਸਕਦੇ ਹੋ | ਇਸ ਮੌਕੇ ਤੇ ਜ਼ਿਲਾ ਟੀਕਾਕਰਨ ਅਫਸਰ ਡਾ:ਮੀਨਾਕਸ਼ੀ ਅਬਰੋਲ, ਜ਼ਿਲਾ ਐਪੀਡੀਮਾਲੋਜਿਸਟ ਡਾ:ਯੁਵਰਾਜ ਨਾਰੰਗ, ਡਾ:ਦੀਪਤੀ ਅਰੋੜਾ, ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾਂ, ਜ਼ਿਲਾ ਪ੍ਰੋਗ੍ਰਾਮ ਮੈਨੇਜਰ ਹਰੀਸ਼ ਕਟਾਰੀਆ, ਡਿਪਟੀ ਮਾਸ ਮੀਡੀਆ ਅਫਸਰ ਗੁਰਚਰਨ ਸਿੰਘ, ਸਟੈਨੋ ਵਿਕਾਸ ਕਾਲੜਾ, ਵਿਪਿਨ ਸ਼ਰਮਾਂ ਅਤੇ ਬੀ.ਸੀ.ਸੀ. ਕੋਆਰਡੀਨੇਟਰ ਰਜਨੀਕ ਕੌਰ ਆਦਿ ਮੌਜੂਦ ਸਨ |  

LEAVE A REPLY

Please enter your comment!
Please enter your name here