ਜ਼ਿਲ੍ਹਾ ਅਤੇ ਸੈਸ਼ਨਜ ਜੱਜ ਅਤੇ ਸੀਜੀਐਮ ਨੇ ਸ਼੍ਰੀ ਰਾਮ ਬਾਗ ਸੇਵਾ ਬਿਰਧ ਆਸ਼ਰਮ ਦਾ ਕੀਤਾ ਦੌਰਾ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸਏਐੱਸ ਨਗਰ ਮੋਹਾਲੀ ਜੀਆਂ ਦੇ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਕਿਸ਼ੋਰ ਕੁਮਾਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਜੀਆਂ ਨੇ ਮਿਸ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਨਾਲ ਰਾਮ ਬਾਗ ਸੇਵਾ ਬਿਰਧ ਆਸ਼ਰਮ ਫਿਰੋਜ਼ਪੁਰ ਕੈਂਟ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਮਾਨਯੋਗ ਸੈਸ਼ਨਜ਼ ਜੱਜ ਸਾਹਿਬ ਨੇ ਇੱਥੇ ਰਹਿ ਰਹੇ ਸਾਰੇ ਬਜੁਰਗਾਂ ਦਾ ਹਾਲ ਚਾਲ ਪੁੱਛਿਆ ਇਸ ਦੌਰਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਬਲਵਿੰਦਰ ਪਾਲ ਸ਼ਰਮਾ ਅਤੇ ਸ਼੍ਰੀਮਤੀ ਦੇਵ ਬਾਲਾ ਜੀ ਨੇ ਇਸ ਆਸ਼ਰਮ ਵਿੱਚ ਕੇਲੇ, ਬਿਲਕੁਟ ਅਤੇ ਜੂਸ ਵੀ ਬਜੁਰਗਾਂ ਨੂੰ ਵੰਡਿਆ ।

Advertisements

ਇਸ ਮੌਕੇ ਜੱਜ ਸਾਹਿਬ ਨੇ ਬੋਲਦਿਆਂ ਦੱਸਿਆ ਕਿ ਇਸ ਤਰ੍ਹਾਂ ਦੇ ਸੰਸਥਾਨ ਦੀ ਲੋੜ ਅਜੋਕੇ ਸਮਾਜ ਵਿੱਚ ਬਹੁਤ ਜਿਆਦਾ ਵਧ ਰਹੀ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ । ਜੱਜ ਸਾਹਿਬ ਨੇ ਸੰਬੋਧਨ ਕਰਦਿਆਂ ਇਹ ਵੀ ਦੱਸਿਆ ਕਿ ਕ੍ਰਿਪਾ ਕਰਕੇ ਸਾਰੇ ਬਜੁਰਗ ਇੱਕ ਦੂਸਰੇ ਨਾਲ ਬੜੇ ਪਿਆਰ ਅਤੇ ਸਤਿਕਾਰ ਨਾਲ ਰਹਿਣ । ਜੇਕਰ ਕਿਸੇ ਕਿਸਮ ਦੀ ਕੋਈ ਵੀ ਦਿੱਕਤ ਕਿਸੇ ਬਜੁਰਗ ਨੂੰ ਆ ਰਹੀ ਹੋਵੇ ਤਾਂ ਇਸ ਲਈ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਹਰੀਸ਼ ਗੋਇਲ ਜੀ ਹਮੇਸ਼ਾ ਇਸ ਪ੍ਰਤੀ ਤਿਆਰ ਬਰ ਤਿਆਰ ਰਹਿਣਗੇ। ਜੱਜ ਸਾਹਿਬ ਨੇ ਸਿਵਲ ਸਰਜਨ ਦਫ਼ਤਰ ਨੂੰ ਵੀ ਇਹ ਹਦਾਇਤ ਕੀਤੀ ਕਿ ਉਨ੍ਹਾਂ ਵੱਲੋਂ ਇੱਕ ਡਾਕਟਰ ਸਾਹਿਬ ਦੀ ਡਿਊਟੀ ਲਗਾਈ ਜਾਵੇ ਜੋ 15 ਦਿਨ ਬਾਅਦ ਆ ਕੇ ਇੱਥੋਂ ਦੇ ਬਜੁਰਗਾਂ ਦਾ ਮੈਡੀਕਲ ਚੈੱਕਅੱਪ ਕਰੇ। ਇਸ ਤੋਂ ਇਲਾਵਾ ਸੀਜੇਐੱਮ ਮੈਡਮ ਏਕਤਾ ਉੱਪਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਬਜੁਰਗਾਂ ਤੋਂ ਆਸ਼ੀਰਵਾਦ ਵੀ ਲਿਆ । ਅੰਤ ਵਿੱਚ ਚੇਅਰਮੈਨ ਸਾਹਿਬ ਨੇ ਜੱਜ ਸਾਹਿਬ ਦਾ ਧੰਨਵਾਦ ਕੀਤਾ ।

LEAVE A REPLY

Please enter your comment!
Please enter your name here