ਸਿਵਲ ਸਰਜਨ ਨੇ ਜ਼ਿਲਾ ਹਸਪਤਾਲ ਦੀ ਕਾਰਜ ਪ੍ਰਣਾਲੀ ਦੀ ਕੀਤੀ ਸਮੀਖਿਆ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਫਿਰੋਜ਼ਪੁਰ ਦੇ ਸਿਵਲ ਸਰਜਨ ਡਾ:ਰਾਜਿੰਦਰ ਅਰੋੜਾ ਵੱਲੋਂ ਜ਼ਿਲੇ ਦੀਆਂ ਸਿਹਤ ਸੰਸਥਾਵਾਂ ਦੀ ਕਾਰਜ ਪ੍ਰਣਾਲੀ ਨੂੰ ਬਿਹਤਰ ਬਨਉਣ ਹਿੱਤ ਲਗਾਤਾਰ ਇਹਨਾਂ ਸਿਹਤ ਕੇਂਦਰਾਂ ਦੇ ਦੌਰੇ ਕੀਤੇ ਜਾ ਰਹੇ ਹਨ। ਇਸੇ ਸਿਲਸਿਲੇ ਵਿੱਚ ਅੱਜ ਡਾ.ਅਰੋੜਾ ਵੱਲੋਂ ਜ਼ਿਲਾ ਹਸਪਤਾਲ ਫਿਰੋਜ਼ਪੁਰ ਦਾ ਦੌਰਾ ਕੀਤਾ ਗਿਆ ਅਤੇ ਹਸਪਤਾਲ ਦੇ ਕੰਮ ਕਾਜ਼ ਦੀ ਸਮੀਖਿਆ ਕੀਤੀ।ਉਹਨਾਂ ਸਮੂਹ ਸਿਹਤ ਪ੍ਰੋਗ੍ਰਾਮਾਂ ਪ੍ਰਗਤੀ ਬਾਰੇ ਜਾਣਕਾਰੀ ਹਾਸਿਲ ਕੀਤੀ।ਸਿਵਲ ਸਰਜਨ ਨੇ ਹਸਪਤਾਲ ਅੰਦਰ ਸਾਫ ਸਫਾਈ ਅਤੇ ਪਾਰਕਿੰਗ ਪ੍ਰਬੰਧਾਂ ਬਾਰੇ ਐਸ.ਐਮ.ਓ.ਡਾ: ਭੁਪਿੰਦਰ ਕੌਰ ਨੂੰ ਜਰੂਰੀ ਨਿਰਦੇਸ਼ ਦਿੱਤੇ।ਸਿਵਲ ਸਰਜਨ ਡਾ: ਅਰੋੜਾ ਨੇ ਕੋਵਿਡ ਟੀਕਾਕਰਨ,ਕੋਵਿਡ ਸੈਂਪਲਿੰਗ,ਸਰਬੱਤ ਸਿਹਤ ਬੀਮਾ ਯੋਜਨਾ, ਆਕਸੀਜ਼ਨ ਪਲਾਂਟ ਅਤੇ ਚੱਲ ਰਹੇ ਬਰੈਸਟ ਫੀਡਿੰਗ ਸਪਤਾਹ ਬਾਰੇ ਵੀ ਸਮੀਖਿਆ ਕੀਤੀ।

Advertisements

ਇਸ ਤੋਂ ਪਹਿਲਾਂ ਹਸਪਤਾਲ ਦੇ ਸਮੂਹ ਸਟਾਫ ਵੱਲੋਂ ਸਿਵਲ ਸਰਜਨ ਨੂੰ ਜੀ ਆਇਆਂ ਕਿਹਾ ਗਿਆ। ਸਿਵਲ ਸਰਜਨ ਨੇ ਸਮੂਹ ਸਟਾਫ ਨੂੰ ਇੱਕ ਮੀਟਿੰਗ ਦੌਰਾਨ ਆਪਣਾ ਕੰਮ ਮਿਹਨਤ,ਲਗਨ ਅਤ ਜ਼ਿੰਮੇਵਾਰੀ ਨਾਲ ਕਰਨ ਲਈ ਪ੍ਰੇਰਤ ਕੀਤਾ।ਇਸ ਅਵਸਰ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ: ਰਜਿੰਦਰ ਮਨਚੰਦਾ,ਸਟੈਨੋ ਵਿਕਾਸ ਕਾਲੜਾ ਅਤੇ ਹਸਪਤਾਲ ਦਾ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਹਾਜ਼ਿਰ ਸ

LEAVE A REPLY

Please enter your comment!
Please enter your name here