ਟੋਕਿਓ ਓਲੰਪਿਕ ਖੇਡਾਂ ਦੋਰਾਨ ਭਾਰਤੀ ਖਿਡਾਰੀਆ ਨੇ 125 ਸਾਲ ਵਿੱਚ ਪਹਿਲੀ ਵਾਰ 7 ਮੈਡਲ ਜਿੱਤ ਕੇ ਰਚਿਆ ਇਤਿਹਾਸ

ਦਿੱਲੀ (ਦ ਸਟੈਲਰ ਨਿਊਜ਼): ਟੋਕਿਓ ਓਲੰਪਿਕ ਖੇਡਾਂ ਦੋਰਾਨ ਲਗਾਤਾਰ ਭਾਰਤ ਦੇ ਖਿਡਾਰੀਆ ਨੇ ਆਪਣਾ ਵਧੀਆ ਪ੍ਰਦਰਸ਼ਨ ਦਿੱਤਾ। ਭਾਰਤ ਨੇ 125 ਸਾਲ ਬਾਅਦ ਓਲੰਪਿਕ ਖੇਡਾਂ ਵਿੱਚ ਪਹਿਲੀ ਵਾਰ 7 ਮੈਡਲ ਜਿੱਤੇ ਅਤੇ ਵੱਖ-ਵੱਖ ਖੇਡਾਂ ਦੋਰਾਨ 7 ਮੈਡਲ ਜਿੱਤ ਕੇ ਭਾਰਤ ਦੇਸ਼ ਦਾ ਮਾਣ ਵਧਾਇਆ। ਇਸਦੇ ਨਾਲ ਹੀ ਭਾਰਤੀ ਖਿਡਾਰੀ ਨੀਰਜ ਚੋਪੜਾ ਨੇ ਜੈਵਲੀਨ ਥੋ੍ਰ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰੱਚ ਦਿੱਤਾ ਹੈ। ਜਾਣਕਾਰੀ ਅਨੁਸਾਰ ਇਸਤੋ ਪਹਿਲਾ ਭਾਰਤ ਨੇ ਓਲੰਪਿਕ ਖੇਡਾਂ 2012 ਵਿੱਚ 6 ਮੈਡਲ ਹਾਸਿਲ ਕੀਤੇ ਸਨ। ਪਰਤੂੰ ਹੁਣ ਭਾਰਤ ਨੇ 7 ਮੈਡਲ ਜਿੱਤ ਕੇ ਇਤਿਹਾਸ ਰੱਚ ਦਿੱਤਾ ਹੈ। ਜਿਹਨਾ ਵਿੱਚ ਭਾਰਤੀ ਖਿਡਾਰੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਸਿਲਵਰ ਮੈਡਲ ਜਿੱਤਿਆ ਅਤੇ ਪਹਿਲਵਾਨ ਰਵੀ ਦਹੀਆ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ ।

Advertisements

ਇਸ ਉਪਰੰਤ ਪਹਿਲਵਾਨ ਬਜਰੰਗ ਪੂਨੀਆ ਨੇ ਭਾਰਤ ਨੂੰ ਕਾਂਸੇ ਦਾ ਮੈਡਲ ਜਿਤਾਇਆ। ਇਸਤੋ ਇਲਾਵਾ ਭਾਰਤੀ ਖਿਡਾਰਨ ਲਵਲੀਨਾ ਬੋਰਗੋਹੇਨ ਨੇ ਪਹਿਲਾ ਕਾਂਸੇ ਦਾ ਮੈਡਲ ਜਿੱਤ ਕੇ ਇਤਿਹਾਸ ਰਚਿਆ ਅਤੇ ਇਸਦੇ ਨਾਲ ਹੀ ਪੀਵੀ ਸਿੰਧੂ ਨੇ ਲਗਾਤਾਰ ਦੂਜੇ ਓਲੰਪਿਕ ਵਿੱਚ ਮੈਡਲ ਜਿੱਤਿਆ। ਇਸਤੋ ਇਲਾਵਾ ਭਾਰਤੀ ਹਾਕੀ ਪੁਰਸ਼ ਟੀਮ ਨੇ 41 ਸਾਲ ਬਾਅਦ ਓਲੰਪਿਕ ਖੇਡਾਂ ਦੋਰਾਨ ਭਾਰਤ ਲਈ ਮੈਡਲ ਜਿੱਤ ਕੇ ਇਤਿਹਾਸ ਰੱਚ ਦਿੱਤਾ ਜੋ ਕਿ ਭਾਰਤ ਦੇਸ਼ ਲਈ ਬਹੁਤ ਮਾਣ ਵਾਲੀ ਗੱਲ ਹੈ । ਜਿਸਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਖੁਸ਼ੀ ਜਾਹਿਰ ਕਰਦੇ ਹੋਏ ਖਿਡਾਰੀਆ ਨੂੰ ਵਧਾਈ ਦਿੱਤੀ ਅਤੇ ਸ਼ੁਭਕਾਮਨਾਵਾਂ ਦਿੱਤੀਆ । ਉਹਨਾ ਨੇ ਕਿਹਾ ਕਿ ਇਹ ਭਾਰਤ ਦੇਸ਼ ਲਈ ਇੱਕ ਬਹੁਤ ਮਾਣ ਵਾਲੀ ਗੱਲ ਹੈ ।

LEAVE A REPLY

Please enter your comment!
Please enter your name here