ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਦੀ ਇਕਾਈ ਦੀ ਮੀਟਿੰਗ ਡੀ ਸੀ ਦਫਤਰ ਫਿਰੋਜ਼ਪੁਰ ਵਿਖੇ ਹੋਈ

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਜ਼ਿਲਾ ਫਿਰੋਜ਼ਪੁਰ ਦੀ ਇਕਾਈ   ਦੀ  ਮੀਟਿੰਗ ਡੀ ਸੀ ਦਫਤਰ ਫਿਰੋਜ਼ਪੁਰ   ਵਿਖੇ ਸੁਧੀਰ ਅਗਲਜ਼ੈਂਡਰ   ਦੀ ਪ੍ਰਧਾਨਗੀ ਹੇਠ ਕੀਤੀ ਗਈ । ਜਿਸ ਵਿੱਚ ਨਰਿੰਦਰ ਸ਼ਰਮਾ ਪੈਰਾਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਜ਼ਿਲਾ ਆਗੂ ਅਤੇ ਮਲਟੀਪਰਪਜ਼ ਹੈਲਥ ਵਰਕਰਜ਼ ਫੀਮੇਲ ਯੂਨੀਅਨ ਦੇ ਪੰਜਾਬ ਦੇ ਮੀਤ ਪ੍ਰਧਾਨ  ਕਲਾਸ ਫੋਰ ਯੂਨੀਅਨ ਜ਼ਿਲਾ ਫਿਰੋਜ਼ਪੁਰ ਦੇ ਪ੍ਰਧਾਨ ਰਾਮ ਪ੍ਰਸ਼ਾਦ  ਜੀ ਪੰਜਾਬ ਸੁਬਾਰਡੀਨੇਟ ਫੈਡਰੇਸ਼ਨ  ਤੇ ਜ਼ਿਲਾ ਕਨਵੀਨਰ  ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ 15/ਵਾਧੇ ਨੂੰ  ਨਕਾਰਦਾ ਇਸ ਦੱਸਿਆ ਰੱਦ ਕਰਕੇ 2011  ਸਕੇਲਾਂ ਦੀ 21 ਦਸੰਬਰ 2015 ਦੀ ਤਨਖ਼ਾਹ ਤੇ 2.72ਗੁਣਾਂ ਲਾਗੂ ਕਰਨ ਕੱਚੇ ਮੁਲਾਜ਼ਮਾਂ  ਨੂੰ ਦਸੰਬਰ 2016 ਦੇ ਐਕਟ ਅਨੁਸਾਰ ਪੱਕੇ ਕਰਨ ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਦੇ ਬਕਾਏ ਦੇਣ ਪੁਰਾਣੀ ਪੈਨਸ਼ਨ ਨੂੰ ਬਹਾਲ ਕਰ ਕੇ 9000ਕਰੋੜ ਦੀ ਬਚਤ ਕਰਨ ਸਟਰੀਮ ਸਕੀਮਾਂ ਵਾਲੇ ਆਸ਼ਾ ਵਰਕਰ ਮਿਡ ਡੇ ਮੀਲ ਅਤੇ ਆਂਗਨਵਾੜੀ ਵਰਕਰਾਂ ਦੀ ਘੱਟੋ ਘੱਟ ਤਨਖ਼ਾਹ ਐਕਟ ਅਤੇ ਹਰਿਆਣਾ ਪੈਟਰਨ ਭੱਤੇ ਲਾਗੂ ਕਰਵਾਉਣ ਸਬੰਧੀ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ਕੀਤਾ  ਮੀਟਿੰਗ ਨੂੰ ਸੰਬੋਧਨ ਕਰਦਿਆਂ ਰੌਬਿਨ ਜਨਰਲ ਸੈਕਟਰੀ ਪੈਰਾਮਿਡਿਕ ਸਿਹਤ ਕਰਮਚਾਰੀ ਯੂਨੀਅਨ ਜ਼ਿਲਾ ਫਿਰੋਜ਼ਪੁਰ ਅਤੇ ਨਰਸਿੰਗ  ਆਗੂ ਜਸਵਿੰਦਰ ਸਿੰਘ ਨੇ ਦੱਸਿਆ । 

Advertisements

 ਉਨ੍ਹਾਂ ਦੱਸਿਆ ਕਿ 13 ਅਗਸਤ ਨੂੰ ਪੂਰੇ ਪੰਜਾਬ ਚ ਤਹਿਸੀਲ ਪੱਧਰ ਤੇ ਅਤੇ 19 ਅਗਸਤ 23ਤੱਕ ਜ਼ਿਲ੍ਹਾ ਪੱਧਰ ਤੇ ਰੋਸ ਰੈਲੀਆਂ ਕੀਤੀਆਂ ਜਾਣਗੀਆਂ  ਦੂਜੇ ਪੜਾਅ ਚ 4ਸਤੰਬਰ ਤੋਂ ਲੈ ਕੇ 12ਸਤੰਬਰ ਤੱਕ ਪੈੱਨ ਡਾਊਨ ਤੇ ਟੂਲ ਡਾਊਨ ਹੜਤਾਲ ਅਤੇ ਤੀਜੇ ਪੜਾਅ ਚ  ਚੰਡੀਗਡ਼੍ਹ  ਇੱਕ ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ  ਰੈਲੀ ਕਰਕੇ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਏਗਾ । ਜਿਸ ਵਿਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਫਿਰੋਜ਼ਪੁਰ ਅਤੇ ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਜ਼ਿਲਾ ਫਿਰੋਜ਼ਪੁਰ ਵਧ ਚੜ੍ਹ ਕੇ ਸ਼ਮੂਲੀਅਤ ਕਰਨਗੇ  ਹੋਰਨਾਂ ਤੋਂ ਇਲਾਵਾ ਪ੍ਰਵੀਨ ਕੁਮਾਰ ਜਨਰਲ ਸੈਕਟਰੀ  ਆਖਿਆ ਕਿ ਨਵੇਂ ਭਰਤੀ ਹੋਏ ਕਰਮਚਾਰੀਆਂ ਦਾ ਪਰਖ ਅਧੀਨ ਸਮਾਂ ਤਿੰਨ ਸਾਲ ਦਾ ਘਟਾ ਕੇ ਦੋ ਸਾਲ ਕੀਤਾ ਜਾਵੇ  ਅਤੇ ਪਰਖ ਕਾਲ ਅਧੀਨ ਸਮੇਂ ਪੂਰੀ ਤਨਖਾਹ ਦਿੱਤੀ ਜਾਵੇ  ਹੋਰਨਾਂ ਤੋਂ ਇਲਾਵਾ ਪ੍ਰਭਜੋਤ ਕੌਰ ਸੁਮਿਤ ਗੁਰਮੇਲ  ਰਾਜਬੀਰ ਸਿੰਘ ਅਜਿੱਤਗਿੱਲ ਸ਼ਿਵ ਰਾਜਕੁਮਾਰ ਸ਼ਬੀਨਾ ਰੇਖਾ ਮੋਨਿਕਾ  ਡੇਲਫੀਨਾ ਸੁਤੰਤਰ ਸਿੰਘ ਐਕਸਰੇ  ਸ਼ਾਲੂ ਸਟਾਫ ਨਰਸ  ਸ਼ਮਾ ਸਟਾਫ ਨਰਸ ਜਸਵਿੰਦਰ ਕੌਰ  ਜਸਪਾਲ ਸਿੰਘ ਤਰਲੋਕ ਸਿੰਘ ਸਤਯੋਗ ਸਿੰਘ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here