ਇਲਾਕੇ ਵਿੱਚ ਲਾਅ ਐਂਡ ਆਰਡਰ ਬਹਾਲ ਰੱਖਣਾ ਓਹਨਾ ਦਾ ਮੁੱਖ ਟੀਚਾ ਹੈ: ਐਸ.ਐਚ.ਓ ਗੌਰਵ ਧੀਰ 

ਕਪੂਰਥਲਾ(ਦ ਸਟੈਲਰ ਨਿਊਜ਼) ਰਿਪੋਰਟ-ਗੌਰਵ ਮੜੀਆ। ਕਪੂਰਥਲਾ ਦੇ ਹਲਕਾ ਭੁਲੱਥ ਵਿਖੇ ਥਾਣਾ ਭੁਲੱਥ ਦੇ ਐਸ ਐਚ ਓ ਗੌਰਵ ਧੀਰ ਨੇ ਕਿਹਾ ਕਿ ਇਲਾਕੇ ਵਿੱਚ ਲਾਅ ਐਂਡ ਆਰਡਰ ਬਹਾਲ ਰੱਖਣਾ ਓਹਨਾ ਦਾ ਮੁੱਖ ਟੀਚਾ ਹੈ ਤੇ ਗੈਰਕਨੂੰਨੀ ਅਨਸਰਾਂ ਤੇ ਕਨੂੰਨੀ ਕਾਰਵਾਈ ਕਰਕੇ ਹਲਕੇ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਬਰਕਰਾਰ ਰੱਖਿਆ ਜਾਵੇਗਾ ਸ਼ਨੀਵਾਰ ਥਾਣਾ ਭੁਲੱਥ ਦੇ ਬਾਹਰ ਉੱਚ ਅਧਿਕਾਰੀਆਂ ਦੇ ਆਦੇਸ਼ਾ ਤੇ ਲਗਾਏ ਨਾਕੇ ਦੌਰਾਨ ਵਾਹਨ ਚਾਲਕਾਂ ਦੀ ਤਲਾਸ਼ੀ ਲਿਤੀ ਗਈ ਤੇ ਕਾਗਜ ਪੱਤਰ ਪੂਰੇ ਨਾ ਰੱਖਣ ਵਾਲੇ ਵਾਹਨ ਚਾਲਕਾਂ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਚਲਾਨ ਕਟੇ ਗਏ।

Advertisements

ਇਸ ਮੌਕੇ ਐਸ ਐਚ ਓ ਗੌਰਵ ਧੀਰ ਨੇ ਕਿਹਾ ਕਿ ਇਲਾਕੇ ਦੇ ਨਾਲ ਨਾਲ ਥਾਣੇ ਦੇ ਅੰਦਰ ਦਫ਼ਤਰੀ ਕੰਮ ਵੀ ਚੁਸਤੀ ਨਾਲ ਨਬੇੜੇ ਜਾ ਰਹੇ ਹਨ ਪਿਛਲੀਆਂ ਲਟਕੀਆਂ ਪਈਆਂ ਦਰਖ਼ਾਸਤਾਂ ਦਾ ਨਿਪਟਾਰਾਂ ਕਰ ਦਿੱਤਾ ਗਿਆ ਹੈ ਤੇ ਓਹਨਾ ਵਲੋਂ ਜੁਰਮ ਪ੍ਰਤੀ ਸਖਤੀ ਨਾਲ ਨਿਪਟਿਆ ਜਾ ਰਿਹਾ ਹੈ ਜਿਕਰਯੋਗ ਹੈ ਕਿ ਭੁਲੱਥ ਦੇ ਆਮ ਜਨਤਾ ਦਾ ਕਹਿਣਾ ਹੈ ਜਦੋ ਦਾ ਥਾਣਾ ਭੁਲੱਥ ਦੇ ਐਸ ਐਚ ਓ ਗੌਰਵ ਧੀਰ ਨੇ ਅਹੁਦਾ ਸੰਭਾਲਿਆ ਹੈ। ਉਸ ਦਿਨ ਤੋਂ ਗੈਰਕਨੂੰਨੀ ਕੰਮ ਕਰਨ ਵਾਲੇ ਲੋਕ ਸਹਿਮੇ ਪਏ ਹਨ ਤੇ ਆਪਣੀ ਗਤੀਵਿਧੀਆਂ ਤੇ ਰੋਕ ਲਗਾਕੇ ਇੱਧਰ ਉਧਰ ਹੋਏ ਪਏ ਹਨ ਤੇ ਇਲਾਕੇ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਹੈ ਭੁਲੱਥ ਵਾਸੀਆਂ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਐਸ ਐਚ ਓ ਗੌਰਵ ਧੀਰ ਵਰਗੇ ਇਮਾਨਦਾਰ ਤੇ ਡਿਊਟੀ ਪ੍ਰਤੀ ਜੀਅ ਜਾਨ ਲਗਾ ਦੇਣ ਵਾਲੇ ਅਫਸਰਾਂ ਦੀ ਤਾਇਨਾਤੀ ਬਰਕਰਾਰ ਰੱਖੀ ਜਾਏ ਜਿਸ ਨਾਲ ਆਮ ਜਨਤਾ ਆਰਾਮ ਨਾਲ ਜਿੰਦਗੀ ਬਤੀਤ ਕਰ ਸਕੇ। 

LEAVE A REPLY

Please enter your comment!
Please enter your name here