ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਖੇਤ ਦਿਵਸ ਦਾ ਆਯੋਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਜ਼ਿਲ੍ਹਾ ਪੱਧਰੀ ਪ੍ਰਸਾਰ ਸੰਸਥਾਨ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਬੀਤੇ ਦਿਨ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਖੇਤ ਦਿਵਸ ਦਾ ਆਯੋਜਨ ਪਿੰਡ ਲੰਗੇਰੀ ਵਿੱਚ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਡਿਪਟੀ ਡਾਇਰੈਕਟਰ ਟਰੇਨਿੰਗ ਡਾ. ਮਨਿੰਦਰ ਸਿੰਘ ਬੌਂਸ ਨੇ ਆਏ ਹੋਏ ਕਿਸਾਨਾਂ ਦਾ ਸਵਾਗਤ ਕਰਦੇ ਹੋਏ ਕੀਤੀ। ਉਨ੍ਹਾਂ ਹਾਜ਼ਰ ਕਿਸਾਨਾਂ ਨੂੰ ਪਾਣੀ ਦੇ ਡਿੱਗਦੇ ਜਲ ਪੱਧਰ ਨੂੰ ਬਚਾਉਣ ਦੇ ਲਈ ਝੋਨੇ ਦੀ ਸਿੱਧੀ ਬਿਜਾਈ ਵਿਧੀ ਅਪਣਾਉਣ ਦੇ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦਾ ਮੁਖ ਉਦੇਸ਼ ਕਿਸਾਨਾਂ ਨੂੰ ਇਸ ਵਿਧੀ ਦੇ ਬਾਰੇ ਵਿੱਚ ਜਾਗਰੂਕ ਕਰਨਾ ਹੈ ਅਤੇ ਉਨ੍ਹਾਂ ਨੂੰ ਸਿੱਧੀ ਬਿਜਾਈ ਲਈ ਖੇਤਾਂ ਦੀ ਪ੍ਰਦਰਸ਼ਨੀ ਦੀ ਕਾਰਗੁਜ਼ਾਰੀ ਸਬੰਧੀ ਰੂ-ਬ-ਰੂਹ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਲੱਕੀ ਸੀਡਰ ਡਰਿਲ ਲੰਗੇਰੀ ਪਿੰਡ ਵਿੱਚ ਉਪਲਬੱਧ ਕਰਵਾਈ ਗਈ ਸੀ, ਜਿਸ ਨਾਲ ਕਿਸਾਨ ਬਲਿਹਾਰ ਸਿੰਘ ਨੇ ਪਹਿਲੀ ਵਾਰ ਦੋ ਏਕੜ ਸਿੱਧੀ ਦਾ ਅਨੁਭਵ ਕੀਤਾ। ਇਸ ਅਨੁਭਵ ਅਤੇ ਫ਼ਸਲ ਤੋਂ ਉਹ ਬਹੁਤ ਸੰਤੁਸ਼ਟ ਹੈ ਅਤੇ ਅਗਲੇ ਸਾਲ ਵੀ ਇਸੇ ਵਿਧੀ ਤਹਿਤ ਕਰਬਾ ਲਿਆਉਣ ਦੇ ਲਈ ਤਿਆਰ ਹੈ।

Advertisements


ਡਾ. ਬੌਂਸ ਨੇ ਕਿਸਾਨੀ ਦੇ ਪ੍ਰਤੀ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਸੇਵਾਵਾਂ ਦੇ ਬਾਰੇ ਵਿੱਚ ਚਾਨਣਾ ਪਾਇਆ ਅਤੇ ਕਿਸਾਨਾਂ ਨੂੰ ਇਸ ਨਾਲ ਪੂਰਾ ਲਾਭ ਲੈਣ ਦੇ ਲਈ ਕਿਹਾ। ਉਨ੍ਹਾਂ ਖਰੀਫ ਦੀ ਫ਼ਸਲਾਂ ਤੋਂ ਸਰਵ ਵਿਆਪਕ ਕੀਟ ਪ੍ਰਬੰਧ ਅਤੇ ਸਬਜ਼ੀਆਂ ਅਤੇ ਫਲਾਂ ਦੀ ਮੱਖੀ ਦੀ ਪੀ.ਏ.ਯੂ. ਫਰੂਟ ਫਲਾਹੀ ਟਰੈਪ ਦਾ ਉਪਯੋਗ ਰਾਹੀਂ ਰੋਕਥਾਮ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ। ਕੇਂਦਰ ਦੇ ਸਹਿਯੋਗੀ ਪ੍ਰੋਫੈਸਰ (ਫ਼ਸਲ ਵਿਗਿਆਨ) ਡਾ. ਗੁਰਪ੍ਰਤਾਪ ਸਿੰਘ ਨੇ ਸਿੱਧੀ ਬਿਜਾਈ ਤਕਨੀਕ ਦੇ ਲਾਭਾਂ ਦੇ ਬਾਰੇ ਵਿੱਚ ਦੱਸਿਆ ਅਤੇ ਸਿੱਧੀ ਬਿਜਾਈ ਨੂੰ ਵੱਡੇ ਪੱਧਰ ’ਤੇ ਅਪਣਾਉਣ ਦੇ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਪਾਣੀ ਦੇ ਸੁਚਾਰੂ ਪ੍ਰਯੋਗ ’ਤੇ ਜੋਰ ਦਿੱਤਾ। ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਡਾ. ਕੰਵਰਪਾਲ ਸਿੰਘ ਨੇ ਪਸ਼ੂ ਪਾਲਣ, ਖੁਰਾਕ ਪ੍ਰਬੰਧਨ ਅਤੇ ਬੀਮਾਰੀਆਂ ਦੇ ਬਾਰੇ ਵਿੱਚ ਚਾਨਣਾ ਪਾਇਆ। ਉਨ੍ਹਾਂ ਪਸ਼ੂਆਂ ਦੇ ਲਈ ਧਾਤੂ ਦਾ ਚੂਰਾ, ਪਸ਼ੂ ਚਾਟ ਇੱਟ ਅਤੇ ਮੈਸਟਾਈਟਸ ਕਿਟ ਦੇ ਪ੍ਰਯੋਗ ਦੀ ਮਹੱਤਤਾ ਦੇ ਬਾਰੇ ਵਿੱਚ ਦੱਸਿਆ ਅਤੇ ਇਹ ਵੀ ਕਿਹਾ ਕਿ ਵਿਕਰੀ ਦੇ ਲਈ ਇਨ੍ਹਾਂ ਵਸਤੂਆਂ ਦੀ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਉਪਲਬੱਤਤਾ ਹੈ।


ਕੈਂਪ ਵਿੱਚ ਸਿੱਧੀ ਬਿਜਾਈ ਅਤੇ ਫ਼ਸਲਾਂ ਦੀ ਰਹਿੰਦ ਖੂੰਹਦ ਦੇ ਪ੍ਰਬੰਧਨ ਰਾਹੀਂ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਵਾਲੇ ਅਗਾਂਹਵਧੂ ਕਿਸਾਨ ਜੀਵਨ ਕੁਮਾਰ ਪਿੰਡ ਸਕਰੂਲੀ, ਸੁਖਜਿੰਦਰ ਸਿੰਘ ਪਿੰਡ ਗੁਜਰਪੁਰ, ਕਮਲਦੀਪ ਸਿੰਘ ਸਰਪੰਚ ਸਿੰਘ ਡੱਲੇਵਾਲ, ਕਸ਼ਮੀਰ ਸਿੰਘ ਪਿੰਡ ਡੰਡੇਵਾਲ, ਸੁਖਦੇਵ ਸਿੰਘ ਸਾਬਕਾ ਸਰਪੰਚ ਸਿੰਘ ਲੰਗੇਰੀ, ਬਲਿਹਾਰ ਸਿੰਘ ਪਿੰਡ ਲੰਗੇਰੀ ਅਤੇ ਕਿਰਾਏ ’ਤੇ ਖੇਤੀ ਮਸ਼ੀਨਰੀ ਚਾਲਕ ਸੁਖਵੀਰ ਸਿੰਘ ਪਿੰਡ ਭਾਰਟਾ ਨੇ ਵੀ ਸ਼ਮੂਲੀਅਤ ਕੀਤੀ ਅਤੇ ਆਪਣੀਆਂ ਚਿੰਤਾਵਾਂ ਦੇ ਬਾਰੇ ਵਿੱਚ ਮਾਹਰਾਂ ਨਾਲ ਵਿਚਾਰ ਸਾਂਝੇ ਕੀਤੇ। ਇਸ ਮੌਕੇ ’ਤੇ ਕਿਸਾਨਾਂ ਦੀ ਸੁਵਿਧਾ ਦੇ ਲਈ ਖੇਤੀ ਸਾਹਿਤ, ਧਾਂਤੂ ਦਾ ਚੂਰਾ, ਪਸ਼ੂ ਚੱਟ ਇੱਟ ਅਤੇ ਪੀ.ਏ.ਯੂ ਫਰੂਟ ਫਲਾਈ ਟਰੈਪ ਵੀ ਵਿਕਰੀ ਦੇ ਲਈ ਉਪਲਬੱਧਕਰਵਾਏ ਗਏ।

LEAVE A REPLY

Please enter your comment!
Please enter your name here