ਡੇਅਰੀ ਵਿਭਾਗ ਵਲੋਂ ਮੁਹੱਲਾ ਹਰੀ ਨਗਰ ’ਚ ਲਗਾਇਆ ਗਿਆ ਮੁਫ਼ਤ ਦੁੱਧ ਪਰਖ ਕੈਂਪ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਡੇਅਰੀ ਵਿਕਾਸ ਵਿਭਾਗ ਵਲੋਂ ਮੁਹੱਲਾ ਹਰੀ ਨਗਰ ਵਿੱਚ ਮੁਫ਼ਤ ਦੁੱਧ ਪਰਖ ਕੈਂਪ ਲਗਾਇਆ। ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਡੇਅਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ ਕੁੱਲ 23 ਸੈਂਪਲ ਲਏ ਗਏ, ਜਿਸ ਵਿਚੋਂ 14 ਸੈਂਪਲਾਂ ਵਿੱਚ ਪਾਣੀ ਪਾਇਆ ਗਿਆ ਅਤੇ 9 ਸੈਂਪਲ ਸਹੀ ਪਾਏ ਗਏ।

Advertisements

ਇਸ ਤੋਂ ਇਲਾਵਾ 3 ਸੈਂਪਲ ਯੂਰੀਆ ਦੇ ਟੈਸਟ ਕੀਤੇ ਗਏ ਅਤੇ 4 ਸੈਂਪਲ ਨਿਊਟਰਲਾਈਜਰ ਦੇ ਟੈਸਟ ਕੀਤੇ ਗਏ, ਇਨ੍ਹਾਂ ਵਿੱਚ ਕੋਈ ਵੀ ਹਾਨੀਕਾਰਕ ਪਦਾਰਥ ਨਹੀਂ ਪਾਇਆ ਗਿਆ। ਕੈਂਪ ਦੇ ਸੈਂਪਲ ਟੀਮ ਮੈਂਬਰ ਗੁਰਪੀ੍ਰਤ ਸਿੰਘ, ਵਿਲਿਅਮ ਨੇ ਟੈਸਟ ਕੀਤੇ ਅਤੇ ਕਲੋਨੀ ਵਾਸੀਆਂ ਨੂੰ ਵਧੀਆ ਕੁਆਲਟੀ ਦਾ ਦੁੱਧ ਪੀਣ ਦੇ ਲਈ ਪ੍ਰੇਰਿਤ ਕੀਤਾ ਗਿਆ।

LEAVE A REPLY

Please enter your comment!
Please enter your name here