ਫਾਰਮੇਸੀ ਅਫਸਰ ਐਸੋਸੀਏਸ਼ਨ ਵਲੋਂ ਮੰਗਾਂ ਲਈ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਫਾਰਮੇਸੀ ਅਫਸਰ ਐਸੋਸੀਏਸ਼ਨ ਹੁਸ਼ਿਆਰਪੁਰ ਵਲੋਂ ਸਿਵਲ ਸਰਜਨ ਨੂੰ ਆਪਣੀਆਂ ਜਾਇਜ਼ ਮੰਗਾਂ ਲਈ ਮੰਗ ਪੱਤਰ ਦਿੱਤਾ ਗਿਆ।ਇਸ ਮੌਕੇ ਬੋਲਦਿਆਂ ਜ਼ਿਲਾ ਪ੍ਰਧਾਨ ਅਜੈ ਸ਼ਰਮਾ ਅਤੇ ਸਕੱਤਰ ਹਰਪਾਲ ਸਿੰਘ ਭੱਟੀ ਨੇ ਦੱਸਿਆ ਕਿ ਅਸੀਂ ਪੰਜਾਬ ਦੀਆਂ ਪੇਂਡੂ ਡਿਸਪੈਂਸਰੀਆਂ ਵਿੱਚ ਪਿਛਲੇ 15 ਸਾਲ ਤੋਂ ਠੇਕੇ ਤੇ ਕੰਮ ਕਰ ਰਹੇ ਹਾਂ ਅਤੇ ਤਨਖਾਹ ਦੇ ਨਾਮ ਤੇ ਸਿਰਫ ਉੱਕਾ ਪੱਕਾ 11,000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ ਅਤੇ ਕੋਈ ਵੀ ਸੋਸ਼ਲ/ਮੈਡੀਕਲ ਸਿਕਿਉਰਿਟੀ ਨਹੀਂ ਹੈ।ਉਨਾ੍ਹ ਦੱਸਿਆ ਕਿ ਪੰਜਾਬ ਮੰਤਰੀ ਮੰਡਲ ਵਲੋਂ 02 ਮਾਰਚ 2021 ਨੂੰ ਲਏ ਫੈਸਲੇ ਅਨੁਸਾਰ 618 ਪੇਂਡੂ ਡਿਸਪੈਂਸਰੀਆਂ ਨੂੰ ਪੇਂਡੂ ਵਿਕਾਸ ਅਤੇ ਪੱਚਾਇਤ ਵਿਭਾਗ ਤੋਂ ਸਿਹਤ ਵਿਭਾਗ ਵਿੱਚ ਸ਼ਿਫਟ ਕਰ ਦਿੱਤਾ ਹੈ ਅਤੇ ਅਸੀ ਪਿਛਲੇ 3 ਮਹੀਨੇ ਤੋਂ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੇ ਤੌਰ ਤੇ ਕੰਮ ਕਰ ਰਹੇ ਹਨ। ਪਰ ਸਿਹਤ ਵਿਭਾਗ ਵਿੱਚ ਅਧਿਕਾਰਤ ਤੌਰ ਤੇ ਆਉਣ ਤੋਂ ਪਹਿਲਾ ਸਾਡੇ ਮੁਲਾਜ਼ਮ ਪਿਛਲੇ ਡੇਢ ਸਾਲ ਤੋਂ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਅਨੁਸਾਰ ਕਰੋਨਾ ਵਿਰੁੱਧ ਲੜਾਈ ਲੜ ਰਹੇ ਹਨ।

Advertisements

ਉਨ੍ਹਾਂ ਦੱਸਿਆ ਕਿ ਕੋਵਿਡ ਦੇ ਵਿਰੁੱਧ ਵੱਧ ਚੱੜ ਕੇ ਲੜਾਈ ਲੜਨ ਦੇ ਬਾਵਜੂਦ ਸਾਡੀਆਂ ਸੇਵਾਵਾਂ ਰੈਗੂਲਰ ਕਰਨ ਦੀ ਬਜਾਏ ਸਿਹਤ ਵਿਭਾਗ ਵਿੱਚ ਆਉਣ ਤੋਂ ਬਾਅਦ ਤਨਖਾਹ ਜੋ ਕਿ ਪਹਿਲਾਂ ਹੀ ਬਹੁਤ ਥੋੜੀ ਹੈ, ਵੀ ਨਹੀਂ ਦਿੱਤੀ ਜਾ ਰਹੀ । ਜਥੇਬੰਦੀ ਵਲੋਂ ਵਿਭਾਗ ਨਾਲ ਤਾਲਮੇਲ ਕਰਨ ਤੇ ਇੱਧਰ ਓੱਧਰ ਦੀਆਂ ਗੱਲਾਂ ਕਰਕੇ ਟਾਈਮ ਪਾਸ ਕੀਤਾ ਜਾ ਰਿਹਾ ਹੈ ਅਤੇ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਇਸ ਤੇ ਜਥੇਬੰਦੀ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਇਕ ਹਫਤੇ ਵਿੱਚ ਤਨਖਾਹ ਦੀ ਅਦਾਇਗੀ ਅਤੇ ਬਾਕੀ ਮੰਗਾਂ ਦੇ ਹੱਲ ਲਈ ਕੋਈ ਢੁਕੱਵੀਂ ਕਾਰਵਾਈ ਨਹੀਂ ਸ਼ੁਰੂ ਕੀਤੀ ਗਈ ਤਾਂ 24 ਅਗਸਤ ਨੂੰ ਜ਼ਿਲਾ ਪੱਧਰ ਤੇ ਇਕ ਦਿਨ ਦਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਨਾਲ ਹੀ ਸੰਘਰਸ਼ ਲਈ ਅਗਲੀ ਰਣਨੀਤੀ ਵੀ ਉਲੀਕੀ ਜਾਵੇਗੀ ।

ਇਸ ਮੌਕੇ ਰੈਗੁਲਰ ਫਾਰਮੇਸੀ ਅਫਸਰ ਰਘਵੀਰ ਸਿੰਘ ਚੀਫ ਫਾਰਮੇਸੀ ਅਫਸਰ, ਜਤਿੰਦਰਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ,,ਇੰਦਜੀਤ ਸਿੰਘ ਵਿਰਦੀ ਜਿਲਾ੍ਹ ਸਕੱਤਰ ਤੋਂ ਇਲਾਵਾਂ ਜਸਵਿੰਦਰ ਸਿੰਘ ਜੱਸ ,ਰਾਜਵਿੰਦਰ ਸਿੰਘ, ਰਵਿੰਦਰ ਸਿੰਘ ਬਲਕਾਰ ਸਿੰਘ ਆਦਿ ਠੇਕਾ ਅਧਾਰਿਤ ਫਾਰਮੇਸੀ ਅਫਸਰ ਹਾਜ਼ਰ ਸਨ।

LEAVE A REPLY

Please enter your comment!
Please enter your name here