ਮੰਗਾ ਨਾ ਮੰਨਣ ਤਕ ਜਾਰੀ ਰਹੇਗਾ ਐਨਐਸਕਿਊਐਫ ਵੋਕੇਸ਼ਨਲ ਟੀਚਰ ਯੂਨੀਅਨ ਪੰਜਾਬ ਦਾ ਪੱਕਾ ਧਰਨਾ: ਰਾਏ ਸਾਹਿਬ ਸਿੱਧੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੂਬਾ ਪ੍ਰਧਾਨ ਰਾਏ ਸਾਹਿਬ ਸਿੱਧੂ ਨੇ ਦਸਿਆ ਕਿ ਪਿਛਲੇ 72 ਦਿਨਾਂ ਤੋਂ ਪਟਿਆਲਾ ਵਿਖੇ ਅਸੀਂ ਗੁਰੂਦਵਾਰਾ ਦੁੱਖ ਨਿਵਾਰਨ ਸਾਹਿਬ ਸਾਹਮਣੇ ਆਪਣੀਆਂ ਮੰਗਾ ਨੂੰ ਲੈ ਕੇ ਬੈਠੇ ਹਾਂ ! ਪੰਜਾਬ ਸਰਕਾਰ ਐਨਐਸਕਿਊਐਫ ਵੋਕੇਸ਼ਨਲ ਅਧਿਆਪਕਾਂ ਨੂੰ ਕਾਰਪੋਰੇਟ ਕੰਪਨੀਆਂ ਵਿੱਚੋ ਕਢ ਸਿਖਿਆ ਵਿਭਾਗ ਵਿਚ ਬਿਨਾ ਸ਼ਰਤ ਮਰਜ ਕਰੇ । ਸਰਕਾਰ ਸਾਡੇ ਸਬਰ ਦਾ ਹੋਰ ਇਮਤਿਹਾਨ ਨਾ ਲਵੇ ਹੁਣ ਤਕ ਸਿਖਿਆ ਮੰਤਰੀ ਨਾਲ ਬਹੁਤ ਮੀਟਿੰਗ ਮਿਲਿਆ ਅਤੇ ਹੋਇਆ ਪਰ ਓਹਨਾ ਵਿਚ ਹਾਲੇ ਕੋਈ ਹਲ ਨਹੀਂ ਨਿਕਲਿਆ।

Advertisements

ਓਹਨਾ ਦਸਿਆ ਕਿ ਪਿਛਲੇ 72 ਦਿਨਾਂ ਤੋਂ ਤਪਦੀ ਧੁੱਪ ਵਿਚ 49 ਡਿਗਰੀ ਤਾਪਮਾਨ ਵਿਚ ਗੁਰੂਦਵਾਰਾ ਦੁੱਖ ਨਿਵਾਰਨ ਸਾਹਿਬ (ਪਟਿਆਲਾ ਵਿਖੇ) ਸਾਹਮਣੇ ਪੱਕੇ ਧਰਨੇ ਉੱਤੇ ਬੈਠੇ ਸਾਡੇ ਅਧਿਆਪਕਾਂ ਨਾਲ ਇਨਸਾਫ ਕਰੋ । ਸਾਡੀਆਂ ਮੰਗਾਂ ਪੂਰੀਆਂ ਕਰੋ, ਜਿਵੇਂ ਕੰਪਨੀਆਂ ਨੂੰ ਸਰਕਾਰੀ ਸਕੂਲਾਂ ਵਿਚੋਂ ਬਾਹਰ ਕਰੋ ਅਤੇ ਬਿਨਾ ਕਿਸੇ ਦੇਰੀ ਸਾਰੇ ਐਨਐਸਕਿਊਐਫ ਅਧਿਆਪਕਾਂ ਨੂੰ ਸਿਖਿਆ ਵਿਭਾਗ ਵਿਚ ਮਰਜ ਕਰੋ। ਇਸ ਮੌਕੇ ਸੂਬਾ ਉਪ ਪ੍ਰਧਾਨ ਨਵਨੀਤ ਲੰਮਾ ਜੀ ਅਤੇ ਸੂਬਾ ਉਪ ਪ੍ਰਧਾਨ ਸਵਰਨਜੀਤ ਸਿੰਘ ਅਤੇ ਸ਼ਾਮ ਲਾਲ ਵੀ ਹਾਜਿਰ ਸਨ।

LEAVE A REPLY

Please enter your comment!
Please enter your name here