ਪਾਵਰਕਾਮ ਸੀ.ਐੱਚ.ਬੀ ਠੇਕਾ ਕਾਮਿਆਂ ਵਲੋਂ ਮਾਹਿਲਪੁਰ ਡਵੀਜਨ ਦੀ ਮੀਟਿੰਗ ਕਰ ਸੰਘਰਸ਼ ਦਾ ਐਲਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਾਵਰਕਾਮ ਐੰਡ ਟ੍ਰਾਸਕੋੰ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਸਰਕਲ ਹੁਸ਼ਿਆਰਪੁਰ ਦੀ ਮਾਹਿਲਪੁਰ ਡਵੀਜਨ ਦੀ ਮੀਟਿੰਗ ਕੀਤੀ ਗਈ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਜ਼ੋਨ ਪ੍ਰਧਾਨ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਪਾਵਰਕਾਮ ਸੀ ਐਚ ਬੀ ਠੇਕਾ ਕਾਮੇ ਲਗਾਤਾਰ ਪਾਵਰਕਾਮ ਵਿਚ ਕੰਪਲੇਟਸ ਮੇਨਟੀਨੈਂਸ ਦਾ ਕੰਮ ਲੰਮੇ ਸਮੇਂ ਤੋਂ ਕਰਦੇ ਆ ਰਹੇ ਹਨ ਪਰ ਪਾਵਰਕੌਮ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਪਾਲਸੀਆਂ ਕਾਰਨ ਲਗਾਤਾਰ ਅੰਨ੍ਹਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਠੇਕੇਦਾਰ ਕੰਪਨੀਆਂ ਵੱਲੋਂ ਵੱਡੀ ਲੁੱਟ ਕਰਕੇ ਕਾਮਿਆਂ ਨੂੰ ਨਿਗੂਣੀਆਂ ਤਨਖ਼ਾਹਾਂ ਦਿੱਤੀਆਂ ਜਾ ਰਹੀਆਂ ਹਨ ਠੇਕਾ ਕਾਮਿਆਂ ਨੂੰ ਬਣਦਾ ਬੋਨਸ ਦੀ ਅਦਾਇਗੀ ਵੀ ਨਹੀਂ ਕੀਤੀ ਜਾਰੀ ਜੇਕਰ ਕੋਈ ਹਾਦਸਾ ਵਾਪਰ ਜਾਵੇ ਤਾਂ ਉਹਦੇ ਪਰਿਵਾਰ ਨੂੰ ਕੋਈ ਵੀ ਮੁਆਵਜ਼ਾ ਅਤੇ ਆਰਥਿਕ ਮਦਦ ਨਹੀਂ ਕੀਤੀ ਜਾ ਰਹੀ ਸਗੋਂ ਸੀ ਐੱਚ ਬੀ ਠੇਕਾ ਤਾਮਿਲ ਲਗਾਤਾਰ ਮੌਤ ਦੇ ਮੂੰਹ ਅਤੇ ਅਪੰਗ ਹੋ ਕੇ ਮੰਜਿਆਂ ਤੇ ਰਿੜਕ ਰਹੇ ਹਨ। ਅੱਜ ਸੀ ਐੱਚ ਬੀ ਠੇਕਾ ਕਾਮਿਆਂ ਨੇ ਪਿਛਲੇ ਦਿਨੀਂ ਪਟਿਆਲਾ ਦਿੱਤੇ ਧਰਨੇ ਦੇ ਸੰਘਰਸ਼ ਅਤੇ ਅਗਲੇ ਸੰਘਰਸ਼ਾਂ ਬਾਰੇ ਰੀਵਿਊ ਕੀਤਾ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕਰਦੇ ਹੋਏ ਜਦੋਂ ਤਕ ਸੀ ਐਚ ਬੀ ਅਤੇ ਸੀ ਐੱਚ ਬੀ ਡਬਲਿਊ ਠੇਕਾ ਕਾਮਿਆਂ ਨੂੰ ਵਿਭਾਗ ਚ ਦੇ ਕੇ ਰੈਗੂਲਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ

Advertisements

ਉਨ੍ਹਾਂ ਮੰਗ ਕੀਤੀ ਕਿ 2013 ਤੋ ਪਿਆ ਬੋਨਸ ਈਪੀਐਫ ਅਤੇ ਹੋ ਰਹੀ ਤਨਖ਼ਾਹ ਵਿੱਚ ਕਟੌਤੀ ਦਾ ਹਿਸਾਬ ਕਿਤਾਬ ਠੇਕਾ ਕਾਮਿਆਂ ਨੂੰ ਦਿੱਤਾ ਜਾਵੇ ਅਤੇ ਨਾਲ ਹੀ ਠੇਕਾ ਕਾਮਿਆਂ ਨੂੰ ਏ ਐੱਲ ਐੱਮ ਦੀ ਭਰਤੀ ਕਰਨ ਤੋਂ ਪਹਿਲਾਂ ਸੀ ਐੱਚ ਬੀ ਠੇਕਾ ਕਾਮਿਆਂ ਨੂੰ ਵਿਭਾਗ ਚ ਦੇ ਕੇ ਰੈਗੂਲਰ ਕੀਤਾ ਜਾਵੇ। 20 ਅਗਸਤ ਨੂੰ ਸੀ ਐਮ ਡੀ ਅਤੇ ਮੈਨੇਜਮੈਂਟ ਅਧਿਕਾਰੀਆਂ ਵਿਚਕਾਰ ਜਥੇਬੰਦੀ ਨਾਲ ਹੋਣ ਵਾਲੀ ਮੀਟਿੰਗ ਚ ਮੰਗਾਂ ਦਾ ਹੱਲ ਨਾ ਹੋਇਆ ਅੱਜ ਜਥੇਬੰਦੀ ਪਰਿਵਾਰਾਂ ਤੇ ਬੱਚਿਆਂ ਸਮੇਤ 24 ਅਗਸਤ ਨੂੰ ਜ਼ੋਨ ਜਲੰਧਰ ਚੀਫ ਇੰਜੀਨੀਅਰ ਖ਼ਿਲਾਫ਼ ਪੂਰੇ ਜ਼ੋਨ ਦਾ ਕੰਮ ਜਾਮ ਕਰਕੇ ਪਰਿਵਾਰਾਂ ਤੇ ਬੱਚਿਆਂ ਸਮੇਤ ਚੀਫ਼ ਇੰਜਨੀਅਰ ਦਫ਼ਤਰ ਅੱਗੇ ਧਰਨਾ ਦੇਣਗੇ। ਮੈਨੇਜਮੈਂਟ ਵੱਲੋਂ 20-8-21 ਨੂੰ ਜਥੇਬੰਦੀ ਨਾਲ ਹੋਣ ਵਾਲੀ ਮੀਟਿੰਗ ਨੂੰ 27-8-21 ਨੂੰ ਕਰਨ ਦੀ ਜਥੇਬੰਦੀ ਵੱਲੋਂ ਪੁਰਜ਼ੋਰ ਨਿਖੇਧੀ ਕਰਦੇ ਆ। 24 ਅਗਸਤ ਨੂੰ ਜ਼ੋਨ ਜਲੰਧਰ ਚੀਫ ਇੰਜੀਨੀਅਰ ਦੇ ਘਿਰਾਓ ਤੋ ਬਾਅਦ 25 ਅਗਸਤ ਨੂੰ ਹੁਸ਼ਿਆਰਪੁਰ ਵਿਖੇ ਕੈਬਨਿਟ ਮੰਤਰੀ ਸ਼ੁੰਦਰ ਸ਼ਾਮ ਅਰੋੜਾ ਦੇ ਘਰ ਅਗੇ ਧਰਨਾ ਦਿੱਤਾ ਜਾਵੇਗਾ। ਜੇਕਰ 27 ਅਗਸਤ ਨੂੰ ਮੈਨੇਜਮੈਂਟ ਸਾਡੀਆ ਮੰਗਾਂ ਦਾ ਨਾ ਹੱਲ ਕੀਤਾ ਗਿਆ ਤਾ 31 ਅਗਸਤ ਨੂੰ ਦੁਬਾਰਾ ਪਰਿਵਾਰਾਂ ਤੇ ਬੱਚਿਆਂ ਸਮੇਤ ਪਟਿਆਲੇ ਵੱਲ ਕੂਚ ਕੀਤਾ ਜਾਵੇਗਾ

LEAVE A REPLY

Please enter your comment!
Please enter your name here