ਸਦਭਾਵਨਾ ਦਿਵਸ ਨੂੰ ਸਮਰਪਿਤ ਰਾਜੀਵ ਗਾਂਧੀ ਜੀ ਦੀ 77ਵੀਂ ਜਯੰਤੀ ਮਨਾਈ

ਜਲੰਧਰ (ਦ ਸਟੈਲਰ ਨਿਊਜ਼)। ਜਨ ਕਲਿਆਣ ਸੋਸ਼ਲ ਵੇਲਫ਼ੇਅਰ ਸੋਸਾਇਟੀ ਦੇ ਸਹਿਯੋਗ ਨਾਲ ਮਿਨਿਸਟ੍ਰੀ ਓਫ ਯੂਥ ਅਫਿਅਰ ਅਤੇ ਸਪੋਰਟਸ ਤੇ ਨਹਿਰੂ ਯੁਵਾ ਕੇਂਦਰ ਜਲੰਧਰ ਦੇ ਨਿਤੀਆਂਨੰਦ ਯਾਦਵ (ਜਿਲਾ ਯੂਥ ਕੋਡਿਨੇਟਰ) ਡੀ.ਅੇਲ.ਬੀ ਹੌਸਪੀਟਲ ਵਿਖੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਸ੍ਰੀ ਰਾਜੀਵ ਗਾਂਧੀ ਜੀ ਦੇ 77ਵਾਂ ਜਨਮਦਿਵਸ ਦਾ ਦਿਹਾੜਾ ਮਨਾਇਆ ਗਿਆ ਤੇ ਸੰਸਥਾ ਦੇ ਪ੍ਰਧਾਨ ਜੀ ਨੇ ਦੱਸਿਆ ਕਿ ਅੱਜ ਉਹਨਾਂ ਨੂੰ ਯਾਦ ਕਰਦਿਆਂ ਅਹਿਸਾਸ ਹੋ ਰਿਹੈ ਕਿ ਕਿੰਜ,ਉਸ ਮਹਾਨ ਆਤਮਾ ਨੇ ਸਾਡੇ ਵਿਸ਼ਾਲ ਭਾਰਤ ਨੂੰ ਕੰਪਿਉਟਰ ਯੁੱਗ ਨਾਲ ਜੋੜ ਕੇ ਨਵੇਂ ਭਾਰਤ ਦਾ ਨਿਰਮਾਣ ਕੀਤਾ।

Advertisements

ਉੁਹ ਹਮੇਸ਼ਾ ਹੀ ਸਾਡੇ ਭਾਰਤੀਆਂ ਦੇ ਦਿਲਾਂ ਵਿਚ ਵਸਦੇ ਰਹਿਣਗੇ, ਸਭ ਨੇ ਮਿਲ ਕੇ ਭਾਰਤ ਮਾਤਾ ਦੇ ਸਪੁੱਤਰ ਦੀ ਫੋਟੋ ਤੇ ਫੂਲ ਮਾਲਾਵਾ ਪਾ ਕੇ ਆਪਣੀ ਸ਼ਰਧਾਜਲੀ ਦੇ ਫੁਲ ਅਰਪਣ ਕੀਤੇ। ਇਸ ਸਮਾਰੋਹ ਵਿਚ ਮਲਕੀਤ ਸਿੰਘ ਮੀਤਾ,ਮੈਡਮ ਪਵਨ ਸੂਰੀ,ਸਾਬ ਸਿੰਘ ਸਾਬੀ,ਡਾ.ਸੁਰਿੰਦਰ ਕਲਿਆਣ,ਵਿਜੈ ਸਬਰਵਾਲ,ਵਿਜੈ ਗੁਪਤਾ,ਰਾਮਪਾਲ ਵਰਮਾ,ਬਿਮਲਾ ਦੇਵੀ,ਸੋਨੀਆ ਜੋਸ਼ੀ,ਬੰਟੀ ਕਾਲਰਾ,ਆਸ਼ੀਸ਼ ਗਰੋਵਰ,ਗੋਪਾਲ ਸ਼ਰਮਾ,ਵਿਨੋਦ ਕੁਮਾਰ,ਚੰਦਨ, ਦਰਮਿੰਦਰ,ਆਦਿ ਹੋਰ ਸੱਜਣ ਸ਼ਾਮਿਲ ਹੋਏ

LEAVE A REPLY

Please enter your comment!
Please enter your name here