ਬਸਪਾ ਵਫ਼ਦ ਐੱਸ.ਐੱਸ.ਪੀ ਨੂੰ ਮਿਲਿਆ, ਕਿਹਾ ਥਾਣਾ ਮੇਹਟੀਆਣਾ ‘ਚ ਐੱਸ.ਐੱਚ.ਓ. ਦੀ ਮਿਲੀ ਭੁਗਤ ਨਾਲ ਮਾਈਨਿੰਗ ਜ਼ੋਰਾਂ ਤੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਹੁਜਨ ਸਮਾਜ ਪਾਰਟੀ ਦਾ ਇੱਕ ਡੈਪੂਟੇਸ਼ਨ ਉਂਕਾਰ ਸਿੰਘ ਝਮਟ ਇੰਚਾਰਜ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੇ ਦਿਲਜੀਤ ਰਾਏ ਸਕੱਤਰ ਬਸਪਾ ਦੀ ਅਗਵਾਈ ਹੇਠ ਐੱਸ.ਐੱਸ.ਪੀ ਹੁਸ਼ਿਆਰਪੁਰ ਨੂੰ ਮਿਲਿਆ। ਵਫ਼ਦ ਨੇ ਦੱਸਿਆ ਕਿ ਥਾਣਾ ਮੇਹਟੀਆਣਾ ‘ਚ ਐੱਸ.ਐੱਚ.ਓ. ਦੀ ਮਿਲੀ ਭੁਗਤ ਨਾਲ ਇਲਾਕੇ ਵਿੱਚ ਵੱਡੀ ਪੱਧਰ ਤੇ ਮਾਈਨਿੰਗ ਹੋ ਰਹੀ ਹੈ ਲੇਕਿਨ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਬਸਪਾ ਨੇਤਾਵਾਂ ਨੇ ਦੱਸਿਆ ਕਿ ਮਿਤੀ 16-8-2021 ਨੂੰ ਪਿੰਡ ਸਾਹਰੀ ਦੇ ਮੋਹਤਵਾਰ ਵਿਅਕਤੀਆਂ ਅਤੇ ਪੰਚਾਇਤ ਮੈਂਬਰਾਂ ਪਿੰਡ ਦੀ ਚਰਾਂਦ ਵਿਚੋਂ ਮਾਈਨਿੰਗ ਕਰਦੇ ਵਿਅਕਤੀਆਂ ਨੂੰ ਜੇ.ਬੀ.ਸੀ. ਅਤੇ ਟਰਾਲੀਆਂ ਸਮੇਤ ਥਾਣਾ ਮੇਹਟੀਆਣਾ ਦੀ ਪੁਲਿਸ ਨੂੰ ਮੌਕੇ ਤੇ ਫੜਾਏ।

Advertisements

ਦੋਸ਼ੀ ਵਿਅਕਤੀਆਂ ਨੂੰ ਲਿਜਾਣ ਦੇ ਬਾਵਜੂਦ ਪੁਲਿਸ ਨੇ ਲੈਣ-ਦੇਣ ਕਰਕੇ ਛੱਡ ਦਿੱਤਾ। ਬਸਪਾ ਨੇਤਾਵਾਂ ਨੇ ਮੰਗ ਕੀਤੀ ਐੱਸ.ਐੱਚ.ਓ. ਦੇ ਖ਼ਿਲਾਫ਼ ਵਿਭਾਗੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਜੇਕਰ ਇੱਕ ਹਫ਼ਤੇ ਅੰਦਰ ਕਾਰਵਾਈ ਨਾ ਕੀਤੀ ਤਾਂ ਥਾਣਾ ਮੇਹਟੀਆਣਾ ਦਾ ਘੇਰਾਉ ਕੀਤਾ ਜਾਵੇਗਾ।

LEAVE A REPLY

Please enter your comment!
Please enter your name here