25 ਅਗਸਤ ਨੂੰ ਡੀ ਵਾਰਮਿੰਗ ਡੇਅ ਮਨਾਇਆ ਜਾਵੇਗਾ:ਸਿਵਲ ਸਰਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੇਟ ਦੇ ਕੀੜੀਆਂ ਤੋ ਰਾਸ਼ਟਰੀ ਮੱਕਤੀ ਦਿਵਸ ਸਬੰਧੀ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਨੇ ਅੱਜ ਜਿਲਾਂ ਸਿੱਖਿਆ ਅਫਸਰ ਅਤੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ 25 ਅਗਸਤ ਨੂੰ ਡੀ ਵੋਰਮਿੰਗ ਡੇਅ ਮਨਾਏ ਜਾਣ ਸਬੰਧੀ ਵਰਚੂਅਲ ਮੀਟਿੰਗ ਕੀਤੀ ਗਈ । ਇਸ ਮੋਕੇ ਸਿਵਲ ਸਰਜਨ ਨੇ ਦੱਸਿਆ ਕਿ ਪੇਟ ਦੇ ਕੀੜੇਆ ਤੋ ਰਾਸ਼ਟਰੀ ਮੁਕਤੀ ਦਿਵਸ ਵਾਲੇ ਦਿਨ ਜਿਲੇ ਦੇ 3 ਲੱਖ 38 ਹਜਾਰ 299 ਬੱਚਿਆ ਨੂੰ ਪੇਟ ਦੇ ਕੀੜਿਆਂ ਤੋ ਮੁੱਕਤ ਕਰਵਾਉਣ ਲਈ ਐਲਵੇਡਾਜੋਲ ਦੀ ਗੋਲੀ ਦੇ ਕੇ ਡੀ ਵੋਰਮਿੰਗ ਕੀਤਾ ਜਾਵੇਗਾ ।

Advertisements

ਇਸ ਮੋਕੇ ਜਿਲਾਂ ਆਰ. ਬੀ. ਐਸ. ਕੇ. ਨੋਡਲ ਅਫਸਰ ਡਾ ਸੀਮਾਂ ਗਰਗ ਨੇ ਦੱਸਿਆ ਕਿ ਆਗਨਬਾੜੀ ਸਕੂਲ ਦੇ 1 ਤੋ 2 ਸਾਲ ਤੱਕ ਦੇ ਉਮਰ ਦੇ ਬੱਚਿਆ ਨੂੰ ਆਸ਼ਾ ਵਰਕਰ ਦੁਆਰਾ ਘਰ-ਘਰ ਜਾ ਕੇੇ ਪਰਿਵਾਰਕ ਮੈਬਰਾਂ ਦੀ ਨਿਗਰਾਨੀ ਹੇਠ ਦਵਾਈ ਪਿਲਾਈ ਜਾਵੇਗੀ ਅਤੇ 2 ਤੋ 19 ਸਾਲ ਦੇ ਸਕੂਲੀ ਬੱਚਿਆ ਨੂੰ ਸਕੂਲ ਵਿੱਚ ਅਧਿਆਪਕਾ ਦਾ ਨਿਗਰਾਨੀ ਹੇਠ ਇਹ ਗੋਲੀ ਖਿਲਾਈ ਜਾਵੇਗੀ । ਇਸ ਮੋਕੇ ਸਕੂਲ ਹੈਲਥ ਅਫਸਰ ਡਾ ਗੁਨਦੀਪ ਨੇ ਦੱਸਿਆ ਕਿ 1 ਤੋ 19 ਸਾਲ ਤੱਕ ਦੇ ਸਰਕਾਰੀ, ਪ੍ਰਾਈਵੇਟ ਸਕੂਲ , ਆਗਨਬਾੜੀ ਸੈਟਰਾਂ ਵਿੱਚ ਪੜਨ ਵਾਲੇ ਬੱਚਿਆ ਨੂੰ ਇਸ ਦਿਨ ਡੀਵੋਰਮ ਕੀਤਾ ਜਾਵੇਗੀ ਅਤੇ ਜੇਕਰ ਕੋਈ ਬੱਚਾਂ ਕਿਸੇ ਕਾਰਨ ਦਵਾਈ ਖਾਣ ਤੋ ਵਾਝਾ ਰਹਿ ਜਾਦਾ ਹੈ ਤਾਂ ਉਸ ਨੂੰ 1 ਸਤੰਬਰ ਨੂੰ ਮੋਪਅਪ ਡੇ ਵਾਲੇ ਦਿਨ ਦਵਾਈ ਖਿਲਾਈ ਜਾਵੇੋਗੀ ।

LEAVE A REPLY

Please enter your comment!
Please enter your name here