ਪਿੰਡ ਗੋਰਾਇਆ ਵਿਖੇ ਪਹਿਲਾ ਕਬੱਡੀ ਟੂਰਨਾਂਮੈਂਟ ਕਰਵਾਇਆ

ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰੀਤੀ ਪਰਾਸ਼ਰ। ਪੰਜਾਬ ਅੰਦਰ ਕਬੱਡੀ ਨੂੰ ਹੋਰ ਜਿਆਦਾ ਪ੍ਰਫੁੱਲਤ ਕਰਨ ਦੇ ਮਕਸਦ ਨਾਲ ਪਿੰਡ ਗੋਰਾਇਆ ਵਿਖੇ ਪੰਜਾਬ ਕਬੱਡੀ ਲੀਗ ਦੇ ਤਹਿਤ ਆਯੂਰ ਹਰਬਲ ਕੰਪਨੀ, ਐਨ.ਆਰ.ਆਈ ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਕਬੱਡੀ ਟੂਰਨਾਂਮੈਂਟ ਕਰਵਾਇਆ ਗਿਆ। ਇਸ ਟੂਰਨਾਂਮੈਂਟ ’ਚ 8 ਵੱਖ ਵੱਖ ਕਲੱਬਾਂ ਨੇ ਭਾਗ ਲਿਆ ਤੇ ਪਹਿਲਾ ਸਥਾਨ ਪੁਰਹੀਰਾਂ ਕਲੱਬ, ਦੂਜਾ ਸਥਾਨ ਕੰਗਮਾਈ ਕਲੱਬ ਨੇ ਪ੍ਰਾਪਤ ਕਰਕੇ ਕ੍ਰਮਵਾਰ 31 ਹਜਾਰ ਰੁਪਏ ਤੇ 21 ਹਜਾਰ ਰੁਪਏ ਦੀ ਰਾਸ਼ੀ ਪ੍ਰਾਪਤ ਕੀਤੀ। ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਦੇਸ ਰਜ ਸਿੰਘ ਧੁੱਗਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਸ) ਐਸ.ਸੀ ਵਿੰਗ ਨੇ ਖਿਡਾਰੀਆਂ ਨਾਲ ਮੁਲਕਾਤ ਕੀਤੀ ਤੇ ਹਾਜਰ ਖੇਡ ਪ੍ਰੇਮੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਅੰਦਰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਜਿਸ ਤਰ੍ਹਾਂ ਵੱਖ ਵੱਖ ਸੰਸਥਾਵਾਂ ਵਲੋਂ ਕੰਮ ਕੀਤਾ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਪੰਜਾਬ ਕਬੱਡੀ ਲੀਗ ਕਰਵਾਉਣ ਲਈ ਆਯੂਰ ਹਰਬਲ ਕੰਪਨੀ ਵੀ ਅਹਿਮ ਯੋਗਦਾਨ ਪਾ ਰਹੀ ਹੈ ਤੇ ਇਸੇ ਤਹਿਤ ਹੀ ਪਿੰਡ ਗੋਰਾਇਆ ਦੀ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਹ ਪਹਿਲਾ ਕਬੱਡੀ ਟੂਰਨਾਮੈਂਟ ਇਲਾਕੇ ਦੀ ਸ਼ਾਨ ਬਣਿਆ ਹੈ।

Advertisements

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਵੱਡੇ ਖੇਡ ਮੇਲੇ ਕਰਵਾਉਣੇ ਕੋਈ ਸੋਖਾ ਕੰਮ ਨਹੀ ਹੁੰਦੇ ਇਸ ਲਈ ਪਿੰਡ ਗੋਰਾਇਆ ਦੇ ਵਾਸੀ ਤੇ ਬਾਕੀ ਸਾਥੀ ਧੰਨਵਾਦ ਦੇ ਪਾਤਰ ਹਨ ਜਿਨ੍ਹਾਂ ਨੇ ਸਫਲ ਕਬੱਡੀ ਟੂਰਨਾਂਮੈਂਟ ਕਰਵਾਇਆ। ਇਸ ਮੌਕੇ ਸ: ਧੁੱਗਾ ਵਲੋਂ ਟੂਰਮਨਾਮ ੈਂਟ ਲਈ ਮਾਲੀ ਮਦਦ ਵੀ ਕੀਤੀ। ਟੂਰਨਾਂਮੈਂਟ ’ਚ ਅੰਪਾਇਰ ਵਲੋਂ ਕੁਲਦੀਪ ਸਿੰਘ ਗੋਗਾ, ਤਰਲੋਚਨ ਸਿੰਘ ਧਾਮੀ ਤੇ ਹੋਰਨਾਂ ਬਾਖੂਬੀ ਕੰਮ ਕੀਤਾ ਜਦਿ ਕਿ ਕੁਮੈਂਟਰੀ ਵਜੋਂ ਸੁਖਵੀਰ ਸਿੰਘ ਚੌਹਾਨ ਤੇ ਹੋਰ ਹਾਜ਼ਰ ਸਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾ: ਗੁਰਦਿਆਲ ਸਿੰਘ ਗੋਰਾਇਆ, ਸਰਪੰਚ ਜਗਜੀਤ ਸਿੰਘ, ਸੰਦੀਪ ਮਾਨ, ਰਵੀ ਸੇਠੀ, ਮਨੋਜ ਗਰੋਵਰ, ਅਸ਼ੀਸ਼ ਕੁਮਾਰ, ਸਨੀ ਭੁਟਾਲੀ, ਲਖਵੀਰ ਲੱਖਾ, ਵਿਕਾਸ, ਮਨੋਜ, ਸਤਿੰਦਰਪਾਲ ਸਿੰਘ ਰਮਦਾਸਪੁਰ, ਪਰਮਿੰਦਰ ਸਿੰਘ ਪਨੂੰ, ਜੰਗਵੀਰ ਸਿੰਘ ਚੋਹਾਨ ਕਿਸਾਨ ਆਗੂ, ਅਮਰਜੀਤ ਸਿੰਘ, ਸੁਖਜਿੰਦਰ ਪਾਲ, ਕਰਨੈਲ ਸਿੰਘ, ਗੁਰਪਾਲ ਸਿੰਘ, ਰਾਣਾ, ਲਖਵੀਰ ਸਿੰਘ, ਬੌਬੀ ਧੰਨੋਵਾਲ, ਰਾਕੇਸ਼ ਕੰਗਮਾਈ, ਹਰਜੀਤ ਸਿੰਘ ਨੰਗਲ, ਮੰਗਜੀਤ ਸਿੰਘ ਹਰਪ੍ਰੀਤ ਸਿੰਘ, ਸਿੰਮਾ, ਸਤਵੀਰ ਸਿੰਘ ਜੰਡਾ, ਲਛਮਣ ਸਿੰਘ, ਕੈਪ: ਗੁਰਬਖ਼ਸ਼ ਸਿੰਘ, ਗੁਰਦੀਪ ਸਿੰਘ ਮੰਗਾ, ਤੇ ਹੋਰ ਹਾਜਰ ਸਨ।

LEAVE A REPLY

Please enter your comment!
Please enter your name here