ਸਨੇਹਾ ਨੇਗੀ ਨੇ ਏਸ਼ੀਅਨ ਮੁੱਕਬਾਜ਼ੀ ਚੈਪੀਅਨਸ਼ਿਪ ਵਿੱਚ ਜਿੱਤਿਆ ਸੋਨ ਤਗਮਾ

ਦਿੱਲੀ( ਦ ਸਟੈਲਰ ਨਿਊਜ਼),(ਜੋਤੀ)। ਹਿਮਾਚਲ ਪ੍ਰਦੇਸ਼ ਦੀ ਕਿੰਨੌਰ ਦੀ ਰਹਿਣ ਵਾਲੀ ਮੁੱਕੇਬਾਜ਼ ਸਨੇਹਾ ਨੇਗੀ ਨੇ ਯੂਥ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰੱਚ ਦਿੱਤਾ ਹੈ । ਸਨੇਹਾ ਨੇ ਖੇਡ ਪ੍ਰਤੀ ਵਧੀਆ ਪ੍ਰਦਰਸ਼ਨ ਦਿੰਦੇ ਹੋਏ 66 ਕਿਲੋਗ੍ਰਾਮ ਭਾਰ ਵਿੱਚ ਯੂਏਈ ਮੁਕੇਬਾਜ਼ ਨੂੰ ਹਰਾ ਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ । ਇਸਤੋ ਪਹਿਲਾ ਸਨੇਹਾ ਖੇਲੋ ਇੰਡੀਆ ਵਿੱਚ ਵੀ ਸੋਨ ਤਗਮਾ ਜਿੱਤ ਚੁੱਕੀ ਹੈ ।

Advertisements

ਇਸਤੋੇ ਬਾਅਦ ਸਨੇਹਾ ਨੇ 2019 ਵਿੱਚ ਸਪੇਨ ਵਿੱਚ ਅੰਤਰਰਾਸ਼ਟਰੀ ਯੁਵਾ ਅਤੇ ਮਹਿਲਾ ਜੂਨੀਅਰ ਮੁੱਕੇਬਾਜ਼ੀ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ । ਸਨੇਹਾ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਦੇ ਸਾਂਗਲਾ ਦੀ ਰਹਿਣ ਵਾਲੀ ਹੈ ਅਤੇ ਜਿਸ ਦੋਰਾਨ ਪੂਰੇ ਹਿਮਾਚਲ ਵਿੱਚ ਸਨੇਹਾ ਦੀ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ । ਇਸ ਮੌਕੇ ਸਨੇਹਾ ਨੇ ਆਪਣੀ ਜਿੱਤ ਦਾ ਸਿਹਰਾ ਕੋਚ ਸ਼ਿਆਮ ਰਤਨਾ, ਪਿਤਾ ਮਨੋਜ ਨੇਗੀ ਅਤੇ ਮਾਤਾ ਸਰਜਨ ਦੇਵੀ ਨੂੰ ਦਿੱਤਾ ਹੈ। ਇਸ ਮੌਕੇ ਡੀਸੀ ਕਿੰਨੌਰ ਆਬਿਦ ਹੁਸੈਨ ਸਾਦਿਰ ਨੇ ਸਨੇਹਾ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਸ਼ੁੱਭਕਾਮਨਾਵਾ ਦਿੱਤੀਆ ।

LEAVE A REPLY

Please enter your comment!
Please enter your name here