ਵੱਡੀ ਸਾਜਿਸ਼ ਦੇ ਤਹਿਤ ਰੋਹਿੰਗੀਆ ਅਤੇ ਬੰਗਲਾਦੇਸ਼ੀ ਮੁਸਲਮਾਨਾਂ ਨੂੰ ਨਾਜਾਇਜ਼ ਤਰੀਕਿਆਂ ਨਾਲ ਪੰਜਾਬ ਦੇ ਅੰਦਰ ਵਸਾਇਆ ਜਾ ਰਿਹਾ: ਐਡਵੋਕੇਟ ਅਜੇ ਕੁਮਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਦੀਆਂ ਪ੍ਰਮੁੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਭਗਵਾਨ ਵਾਲਮੀਕਿ ਸ਼ਕਤੀ ਸੇਨਾ ਦੇ ਸੂਬਾ ਪ੍ਰਧਾਨ ਅਜੇ ਕੁਮਾਰ ਐਡਵੋਕੇਟ ਜੀ ਅਤੇ ਗੁਰੂ ਰਵਿਦਾਸ ਸੇਨਾ ਦੇ ਸੂਬਾ ਪ੍ਰਧਾਨ ਸ਼੍ਰੀ ਦਿਲਵਰ ਸਿੰਘ ਜੀ ਦੀ ਅਗਵਾਈ ਹੇਠ ਹਲਕਾ ਗੜ੍ਹਸ਼ੰਕਰ ਦੇ ਵੱਖ-ਵੱਖ ਪਿੰਡਾਂ ਅੰਦਰ ਇੱਕ ਵੱਡੀ ਸਾਜ਼ਿਸ਼ ਦੇ ਤਹਿਤ ਖ਼ਾਲੀ ਪਈਆਂ ਸ਼ਾਮਲਾਤ ਜ਼ਮੀਨਾਂ ਅਤੇ ਪੁਰਾਣੀਆਂ ਖੰਡਰ ਬਣ ਚੁੱਕੀਆਂ ਮਸੀਤਾਂ ਆਦਿ ਵਿੱਚ ਬਾਹਰੋਂ ਲਿਆ ਕੇ ਰੋਹਿਂਗਿਆ ਅਤੇ ਬੰਗਲਾਦੇਸ਼ੀ ਮੁਸਲਮਾਨਾਂ ਨੂੰ ਵਸਾਉਣ ਸੰਬੰਧੀ ਐੱਸ.ਡੀ.ਐੱਮ ਗੜ੍ਹਸ਼ੰਕਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਉਪਰੰਤ ਗੱਲਬਾਤ ਕਰਦਿਆਂ ਅਜੇ ਕੁਮਾਰ ਐਡਵੋਕੇਟ ਅਤੇ ਦਿਲਵਰ ਸਿੰਘ ਜੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਹਲਕਾ ਗੜ੍ਹਸ਼ੰਕਰ ਦੇ ਵੱਖ-ਵੱਖ ਪਿੰਡਾਂ ਅੰਦਰ ਇੱਕ ਵੱਡੀ ਸਾਜ਼ਿਸ਼ ਦੇ ਤਹਿਤ ਖ਼ਾਲੀ ਪਈਆਂ ਸ਼ਾਮਲਾਤ ਜ਼ਮੀਨਾਂ ਅਤੇ ਪੁਰਾਣੀਆਂ ਖੰਡਰ ਬਣ ਚੁੱਕੀਆਂ ਮਸੀਤਾਂ ਆਦਿ ਵਿੱਚ ਬਾਹਰੋਂ ਲਿਆ ਕੇ ਰੋਹਿਂਗਿਆ ਅਤੇ ਬੰਗਲਾਦੇਸ਼ੀ ਮੁਸਲਮਾਨਾਂ ਨੂੰ ਵਸਾਇਆ ਜਾ ਰਿਹਾ ਹੈ ਜਦਕਿ ਜਿਹੜੇ ਵਿਅਕਤੀ ਪਿੰਡਾਂ ਅੰਦਰ ਆ ਕੇ ਮਸਜਿਦਾਂ ਅਤੇ ਘਰ ਬਣਾ ਰਹੇ ਹਨ ਉਹਨਾਂ ਦਾ ਦੂਰ ਦੂਰ ਤੱਕ ਵੀ ਪਿੰਡਾਂ ਨਾਲ ਕੋਈ ਤਾਲੁਕ ਵਾਸਤਾ ਨਹੀਂ ਹੈ। ਹੋਰ ਤਾਂ ਹੋਰ ਜ਼ਿਆਦਾਤਰ ਇਹਨਾਂ ਪਿੰਡਾਂ ਵਿੱਚ ਆਜ਼ਾਦੀ ਤੋਂ ਬਾਅਦ ਤੋਂ ਹੀ ਕੋਈ ਵੀ ਮੁਸਲਮਾਨ ਪਰਿਵਾਰ ਨਹੀਂ ਰਹਿ ਰਿਹਾ ਹੈ ਅਤੇ ਜੇਕਰ ਪਿੰਡ ਅੰਦਰ ਕੋਈ ਮੁਸਲਮਾਨ ਪਰਿਵਾਰ ਹੈ ਹੀ ਨਹੀਂ ਤਾਂ ਉਸ ਪਿੰਡ ਵਿੱਚ ਮਸਜਿਦ ਜਾਂ ਮਦਰੱਸੇ ਦੀ ਕੀ ਜ਼ਰੂਰਤ ਹੈ।

Advertisements

ਉਹਨਾਂ ਕਿਹਾ ਕਿ ਇੱਕ ਬਹੁਤ ਹੀ ਵੱਡੀ ਸਾਜਿਸ਼ ਦੇ ਤਹਿਤ ਪੰਜਾਬ ਦਾ ਅਬਾਦੀ ਸੰਤੁਲਨ ਵਿਗਾੜਨ ਲਈ ਇਹਨਾਂ ਰੋਹਿੰਗੀਆ ਅਤੇ ਬੰਗਲਾਦੇਸ਼ੀ ਮੁਸਲਮਾਨਾਂ ਨੂੰ ਆਧਾਰ ਕਾਰਡ ਬਣਾ ਕੇ, ਵੋਟਾਂ ਬਣਾ ਕੇ ਨਾਜਾਇਜ਼ ਤਰੀਕਿਆਂ ਨਾਲ ਪੰਜਾਬ ਦੇ ਅੰਦਰ ਵਸਾਇਆ ਜਾ ਰਿਹਾ ਹੈ। ਇਸ ਸਾਜਿਸ਼ ਦੇ ਤਹਿਤ ਹੀ ਹੁਣ ਤੱਕ ਹਿੰਦੋਸਤਾਨ ਦੇ ਕਈ ਸੂਬਿਆਂ ਦਾ ਆਬਾਦੀ ਸੰਤੁਲਨ ਵਿਗੜ ਚੁੱਕਾ ਹੈ ਅਤੇ ਉਹਨਾਂ ਸੂਬਿਆਂ ਦੀ ਸ਼ਾਂਤੀ ਭੰਗ ਹੋ ਚੁੱਕੀ ਹੈ ਇਥੋਂ ਤੱਕ ਕਿ ਕਈ ਸੂਬਿਆਂ ਅੰਦਰ ਤਾਂ ਉਥੋਂ ਦੇ ਮੂਲ ਨਿਵਾਸੀ ਲੋਕਾਂ ਨੂੰ ਆਪਣੇ ਘਰ, ਆਪਣੇ ਕਾਰੋਬਾਰ ਅਤੇ ਆਪਣੀਆਂ ਜਾਇਦਾਦਾਂ ਛੱਡ ਕੇ ਭੱਜਣਾ ਪਿਆ ਹੈ ਅਤੇ ਹੁਣ ਉਹ ਲੋਕ ਆਪਣੇ ਹੀ ਸੂਬੇ ਅੰਦਰ ਘੱਟ ਗਿਣਤੀ ਬਣਕੇ ਰਹਿ ਗਏ ਹਨ। ਇਸ ਸਾਜਿਸ਼ ਦੇ ਤਹਿਤ ਹੀ ਪੰਜਾਬ ਅੰਦਰ ਰੋਹਿੰਗੀਆ ਅਤੇ ਬੰਗਲਾਦੇਸ਼ੀ ਮੁਸਲਮਾਨਾਂ ਦੀ ਗਿਣਤੀ ਦਿਨੋ ਦਿਨ ਵਧ ਰਹੀ ਹੈ ਜੋ ਕਿ ਪੰਜਾਬ ਅਤੇ ਪੰਜਾਬੀਆਂ ਦੇ ਭਵਿੱਖ ਲਈ ਅਤੇ ਪੰਜਾਬ ਦੀ ਅਮਨ-ਸ਼ਾਂਤੀ ਲਈ ਬਹੁਤ ਹੀ ਖਤਰਨਾਕ ਹੈ। ਇਸ ਸੱਭ ਦੇ ਨਾਲ ਪੰਜਾਬ ਦੇ ਮੂਲ ਨਿਵਾਸੀ ਪੰਜਾਬੀ ਲੋਕਾਂ ਅੰਦਰ ਇਕ ਦਹਿਸ਼ਤ ਅਤੇ ਰੋਸ਼ ਦਾ ਮਾਹੌਲ ਬਣਿਆ ਹੋਇਆ ਹੈ।

ਅੰਤ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਵੱਧ ਰਹੀ ਰੋਹਿੰਗੀਆ ਅਤੇ ਬੰਗਲਾਦੇਸ਼ੀ ਮੁਸਲਮਾਨਾਂ ਦੀ ਗਿਣਤੀ ਨੂੰ ਚੈੱਕ ਕੀਤਾ ਜਾਵੇ ਅਤੇ ਪਿੰਡਾਂ ਅੰਦਰ ਹੋ ਰਹੇ ਨਜਾਇਜ਼ ਕਬਜ਼ਿਆਂ ਤੇ ਪੂਰਨ ਤੌਰ ਤੇ ਰੋਕ ਲਗਾਈ ਜਾਵੇ ਅਤੇ ਇਸ ਮਾਮਲੇ ਦੀ ਪੂਰੀ ਤਰ੍ਹਾਂ ਦੇ ਨਾਲ ਜਾਂਚ ਕਰਕੇ ਇਸ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾਵੇ ਤਾਂ ਕਿ ਪੰਜਾਬ ਦੀ ਅਮਨ ਸ਼ਾਂਤੀ, ਭਾਈਚਾਰਕ ਸਾਂਝ ਅਤੇ ਪੰਜਾਬ ਅਤੇ ਪੰਜਾਬੀਆਂ ਦੇ ਭਵਿੱਖ ਨੂੰ ਖਤਮ ਹੋਣ ਤੋਂ ਬਚਾਇਆ ਜਾ ਸਕੇ।

ਪਰ ਜੇਕਰ ਹੁਣ ਵੀ ਸਰਕਾਰ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਤਾਂ ਮਜਬੂਰਨ ਸਮਾਜ ਨੂੰ ਸੰਘਰਸ਼ ਦਾ ਰਸਤਾ ਅਪਣਾਉਣਾ ਪਵੇਗਾ ਅਤੇ ਫਿਰ ਇਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੀ ਹੋਵੇਗੀ। ਇਸ ਮੌਕੇ ਤੇ ਸ਼੍ਰੀ ਗੁਰੂ ਰਵਿਦਾਸ ਸੇਨਾ ਦੇ ਸੂਬਾ ਜਨਰਲ ਸਕੱਤਰ ਲਵ ਕੁਮਾਰ ਜੀ, ਯੂਥ ਵੈਲਫੇਅਰ ਸੋਸਾਇਟੀ ਡੁੱਗਰੀ ਦੇ ਜਨਰਲ ਸਕੱਤਰ ਸ਼ਸ਼ੀ ਪਾਲ ਜੀ, ਸ਼ੇਰੇ ਪੰਜਾਬ ਯੂਥ ਵੈਲਫੇਅਰ ਸੋਸਾਇਟੀ ਦੇ ਦੋਆਬਾ ਜੋਨ ਦੇ ਪ੍ਰਧਾਨ ਸ਼ਰਨ ਪੱਤੜ ਜੀ, ਇੰਜ. ਲਵ ਕੁਮਾਰ ਜੀ, ਐਡਵੋਕੇਟ ਰਾਜਨ ਥਾਪਰ ਜੀ, ਡਾ. ਸ਼ਵਿੰਦਰਪਾਲ ਜੀ, ਯੁਵਰਾਜ ਕੁਮਾਰ, ਰਾਹੁਲ ਅਗਨੀਹੋਤਰੀ, ਸੁਮਿਤ ਪੁਰੀ, ਤਰੁਣ ਅਰੋੜਾ, ਰਾਕੇਸ਼ ਕੁਮਾਰ ਰੌਕੀ, ਦੀਪਾ ਗੜ੍ਹਸ਼ੰਕਰ, ਪਰਮਜੀਤ ਥਿੰਦ, ਰਾਜ ਕੁਮਾਰ, ਰਾਜਾ ਜੀਵਨਪੁਰ, ਕੁਲਵੰਤ ਸਿੰਘ ਜੀਵਨਪੁਰ, ਮਿੰਟੂ ਗੜ੍ਹਸ਼ੰਕਰ, ਰਾਣਾ ਜਨਕ ਸਿੰਘ, ਪ੍ਰੇਮ ਠੁਕਰਾਲ, ਮਹਿੰਦਰ ਪ੍ਰਤਾਪ ਸਿੰਘ, ਅਜੇ ਭਨੌਟ, ਸੰਦੀਪ ਰਾਣਾ, ਬੱਬੂ ਬੀਰਮਪੁਰ, ਪ੍ਰਿੰ. ਸੰਘਾ, ਮਨਦੀਪ ਰਾਣਾ, ਵਿਨੋਦ ਰਾਣਾ, ਸਤੀਸ਼ ਕੁਮਾਰ, ਜਗਮੋਹਣ ਸਿੰਘ, ਗੁਰਦੀਪ ਸਿੰਘ, ਰਮਨ ਕਿਤਨਾ, ਅਮਿਤ ਐਮਾਂ ਮੁਗਲਾਂ, ਰਣਜੀਤ ਵਿਲੜੋਂ, ਮਾਨਵ ਬਰਨਾਲਾ, ਮਨਦੀਪ ਕੁਮਾਰ, ਜਗਤਾਰ ਸਿੰਘ, ਸੁਖਦੇਵ ਸਿੰਘ, ਸੰਜੀਵ ਚੌਧਰੀ, ਰਾਜਿੰਦਰ ਕੁਮਾਰ, ਆਦਿ ਵੀ ਮੁੱਖ ਤੌਰ ਤੇ ਸ਼ਾਮਿਲ ਹੋਏ।

LEAVE A REPLY

Please enter your comment!
Please enter your name here